Breaking NewsD5 specialNewsPunjab

ਇਹ ਹੈ ਮੋਟਰ ‘ਤੇ ਜਨਾਨੀ ਨਾਲ ਕਾਂਡ ਕਰਨ ਵਾਲਾ ਹਵਸ ਦਾ ਪੁਜਾਰੀ

ਖੰਨਾ : ਆਸ਼ਕ ਨਾਲ ਰੰਗ ਰਲੀਆਂ ਮਨਾਉਣ ਵਾਲੀ ਔਰਤ ਦੇ ਕਤਲ ਦੀ ਗੁੱਥੀ ਨੂੰ ਖੰਨਾ ਪੁਲਿਸ ਨੇ ਕੁਝ ਹੀ ਘੰਟਿਆਂ ‘ਚ ਸੁਲਝਾ ਲਿਆ ਹੈ। ਮਾਛੀਵਾੜਾ ਥਾਣੇ ਦੇ ਪਿੰਡ ਸ਼ਤਾਬਗੜ੍ਹ ‘ਚ ਮੋਟਰ ‘ਤੇ ਹੋਏ ਇਸ ਕਤਲ ਦਾ ਦੋਸ਼ੀ, ਅਮਨਦੀਪ ਸਿੰਘ ਉਰਫ਼ ਅਮਨ ਪੁਲਿਸ ਦੇ ਅੜਿੱਕੇ ਚੜ੍ਹ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਨੇ ਮੌਤ ਦੀ ਜੋ ਵਜ੍ਹਾ ਦੱਸੀ, ਉਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਦਰਅਸਲ ਇਹ ਔਰਤ ਆਪਣੀ ਧੀ ਦੇ ਵਿਆਹ ਦੇ ਕਾਰਡ ਵੰਡਣ ਲਈ ਘਰੋਂ ਦਰਾਣੀ ਨਾਲ ਨਿਕਲੀ ਸੀ ਪਰ ਵਾਪਸ ਘਰ ਨਹੀਂ ਪਰਤੀ ਬਲਕਿ ਆਪਣੇ ਪ੍ਰੇਮੀ ਨਾਲ ਰੰਗ ਰਲੀਆਂ ਮਨਾਉਣ ਲਈ ਮੋਟਰ ‘ਤੇ ਪਹੁੰਚ ਗਈ।

Read Also ਪਵਿੱਤਰ ਰਿਸ਼ਤੇ ‘ਚ ਪਾਈ ‘ਦਰਾੜ’ ਮਾਮੇ ਨੇ ਭਾਣਜੀ ਬਣਾਈ ਹਵਸ ਦਾ ਸ਼ਿਕਾਰ

ਰਾਤ ਮੋਟਰ ‘ਤੇ ਬਿਤਾਈ ਅਤੇ ਤੜਕਸਾਰ ਨਸ਼ੇ ‘ਚ ਡੁੱਬੇ ਪ੍ਰੇਮੀ ਹਨ। ਫੇਰ ਤੋਂ ਸ਼ਰੀਰਕ ਸਬੰਧ ਬਣਾਉਣ ਲਈ ਮਜਬੂਰ ਕੀਤਾ ਜਿਸ ਤੋਂ ਬਾਅਦ ਦੋਹਾਂ ‘ਚ ਤਕਰਾਰ ਹੋਇਆ ਅਤੇ ਪ੍ਰੇਮੀ ਅਮਨਦੀਪ ਸਿੰਘ ਨੇ ਇਸ ਕਾਂਡ ਨੂੰ ਅੰਜਾਮ ਦੇ ਦਿੱਤਾ। ਖ਼ੂਨ ਨਾਲ ਲੱਥਪੱਥ ਲਾਸ਼ ਬਣੀ ਇਸ ਔਰਤ ਦੇ ਕਰੀਬ ਢਾਈ ਸਾਲ ਦੇ ਨਜਾਇਜ਼ ਸਬੰਧਾਂ ਦਾ ਅੰਤ ਹੋ ਗਿਆ ਹੈ। ਧੀ ਦੇ ਵਿਆਹ ਤੋਂ ਪਹਿਲਾਂ ਮਾਂ ਦੀ ਇਸ ਕਰਤੂਤ ਨੇ ਜਿਥੇ ਪਰਿਵਾਰ ਨੂੰ ਸ਼ਰਮਸਾਰ ਕੀਤਾ ਹੈ। ਉਥੇ ਹੀ ਉਹਨਾਂ ਲੋਕਾਂ ਲਈ ਇਹ ਕਤਲ ਕਾਂਡ ਇਕ ਸਬਕ ਹੈ ਜਿਹੜੇ ਪਰਿਵਾਰਕ ਸੋਚ ਨੂੰ ਛਿੱਕੇ ਟੰਗ ਕੇ ਹਵਸ ਵਿੱਚ ਅੰਨ੍ਹੇ ਹੋ ਜਾਂਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button