Breaking NewsD5 specialNewsPunjab

ਇਸ ਪਰਿਵਾਰ ਦੇ ਕੀਰਨੇ ਸੁਣ ਕੇ ਮਨ ਭਰ ਜਾਂਦੈ

ਹੁਸ਼ਿਆਰਪੁਰ : ਹੱਥਾਂ ‘ਤੇ ਲੱਗੀ ਮਹਿੰਦੀ ਤੇ ਘਰ ‘ਚ ਲੱਗਿਆ ਟੈਂਟ, ਤਸਵੀਰਾਂ ਹੁਸ਼ਿਆਰਪੁਰ ਦੇ ਪਿੰਡ ਬਹੋਵਾਲ ਦੀਆਂ ਹਨ। ਜਿਥੇ ਬਹੋਵਾਲ ਦੇ ਰਹਿਣ ਵਾਲੇ ਇਕ ਪਰਿਵਾਰ ਦੀਆਂ ਖੁਸ਼ੀਆਂ ਉਸ ਸਮੇਂ ਗਮ ‘ਚ ਤਬਦੀਲ ਹੋ ਗਈਆਂ। ਜਦੋਂ ਵਿਆਹ ਵਾਲੇ ਦਿਨ ਐਨਆਰਆਈ ਲਾੜੇ ਨੇ ਮੌਕੇ ‘ਤੇ ਕੁੜੀ ਨੂੰ ਧੋਖਾ ਦੇ ਦਿੱਤਾ, ਦਰਅਸਲ 5 ਸਾਲ ਪਹਿਲਾਂ ਕੁੜੀ ਦੀ ਮੁਲਾਕਾਤ ਫੇਸਬੁੱਕ ਜ਼ਰੀਏ ਇਟਲੀ ‘ਚ ਰਹਿੰਦੇ ਗੁਰਪ੍ਰੀਤ ਸਿੰਘ ਨਾਲ ਹੋਈ ਸੀ। ਜਿਸ ਤੋਂ ਬਾਅਦ ਦੋਹਾਂ ਦੀ ਕਰੀਬ ਇਕ ਸਾਲ ਪਹਿਲਾਂ ਮੰਗਣੀ ਵੀ ਹੋਈ, ਮੰਗਣੀ ਕਰਵਾਉਣ ਤੋਂ ਬਾਅਦ ਗੁਰਪ੍ਰੀਤ ਵਿਦੇਸ਼ ਚਲਾ ਗਿਆ ਤੇ ਸਾਲ ਭਰ ਤੱਕ ਦੋਹਾਂ ‘ਚ ਗੱਲਬਾਤ ਦਾ ਸਿਲਸਿਲਾ ਚੱਲਦਾ ਰਿਹਾ।

Read Also ਵਿਆਹ ਦੀਆਂ ਖੁਸ਼ੀਆਂ ‘ਚ ਪੈ ਗਏ ਕੀਰਨੇ, ਛਾਇਆ ਮਾਤਮ

ਇਸੇ ਦੌਰਾਨ ਪਰਿਵਾਰ ਵੱਲੋਂ ਦੋਹਾਂ ਦਾ 5 ਨਵੰਬਰ ਨੂੰ ਵਿਆਹ ਹੋਣਾ ਤੈਅ ਕੀਤਾ ਗਿਆ ਪਰ ਜਦੋਂ ਲਾੜੇ ਨੇ ਲਾੜੀ ਨੂੰ ਵਿਆਹੁਣ ਲਈ ਆਉਣਾ ਸੀ ਤਾਂ ਪਰਿਵਾਰ ਨੂੰ ਪਤਾ ਲੱਗਾ ਗੁਰਪ੍ਰੀਤ ਪਹਿਲਾ ਤੋਂ ਹੀ ਵਿਆਹੀਆਂ ਹੋਇਆ। ਜਿਸਨੂੰ ਸੁਣ ਸਾਰੇ ਪਰਿਵਾਰ ਦੇ ਪੈਰਾ ਹੇਠੋ ਜ਼ਮੀਨ ਖਿਸਕ ਗਈ। ਉਧਰ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਇਸ ਤੋਂ ਪਹਿਲਾ ਵੀ ਐਨਆਰਆਈ ਦੀ ਧੋਖਾਧੜੀ ਦਾ ਅਨੇਕਾਂ ਲੜਕੀਆਂ ਸ਼ਿਕਾਰ ਹੋ ਚੁੱਕੀਆਂ ਹਨ ਪਰ ਸੋਚਣ ਦੀ ਗੱਲ ਇਹ ਵੀ ਹੈ ਕਿ ਜੇਕਰ ਇਹ ਭੇਦ ਵਿਆਹ ਕਰਵਾਉਣ ਤੋਂ ਬਾਅਦ ਖੁਲ੍ਹਦਾ ਦਾ ਕੁੜੀ ਦੀ ਜ਼ਿੰਦਗੀ ਪੁਰੀ ਤਰ੍ਹਾਂ ਬਰਬਾਦ ਹੋ ਜਾਂਦੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button