Breaking NewsD5 specialInternationalNewsTop News

ਇਸ ਦੇਸ਼ ਦੀ ਪ੍ਰਧਾਨ ਮੰਤਰੀ ਨੇ ਕੈਂਸਲ ਕੀਤਾ ਆਪਣਾ ਵਿਆਹ, ‘ ਮੈਂ ਕਿਸੇ ਤੋਂ ਅਲੱਗ ਨਹੀਂ’

ਨਿਊਜ਼ੀਲੈਂਡ : ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੇ ਐਤਵਾਰ ਨੂੰ ਇੱਕ ਵੱਡਾ ਐਲਾਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਦੇਸ਼ ‘ਚ ਵੱਧ ਰਹੇ ਮਹਾਂਮਾਰੀ ਦੇ ਮਾਮਲਿਆਂ ਦੌਰਾਨ ਉਹ ਆਪਣਾ ਵਿਆਹ ਕੈਂਸਲ ਕਰ ਰਹੀ ਹੈ। ਉਨ੍ਹਾਂ ਨੇ ਇਹ ਫੈਸਲਾ ਮਹਾਮਾਰੀ ਨੂੰ ਰੋਕਣ ਲਈ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਲਿਆ ਹੈ। ਜਾਣਕਾਰੀ ਮੁਤਾਬਕ ਪੀਐੱਮ ਜੈਸਿੰਡਾ ਨੇ ਇੱਕ ਪ੍ਰੈੱਸ ਕਾਨਫਰੰਸ ਕਰਕੇ ਕਿਹਾ , ”ਮੇਰਾ ਵਿਆਹ ਕੈਂਸਿਲ ਹੋ ਗਿਆ ਹੈ , ਮੈਂ ਨਿਊਜ਼ੀਲੈਂਡ ਦੇ ਕਈ ਲੋਕਾਂ ਨਾਲ ਜੁੜੀ ਹੋਈ ਹਾਂ , ਜਿਨ੍ਹਾਂ ਨੂੰ ਮਹਾਮਾਰੀ ਕਾਰਨ ਕਾਫੀ ਕੁਝ ਸਹਿਣਾ ਪਿਆ ਹੈ।’

ਲਓ ਮਜੀਠੀਆ ਨੇ ਲਾਈ ਨਵੀਂ ਸਕੀਮ, ਸਿੱਧੂ ਚੰਨੀ ਹੋਏ ਹੈਰਾਨ | D5 Channel Punjabi

ਦੱਸਣਯੋਗ ਹੈ ਕਿ 40 ਸਾਲ ਦੀ ਜੈਸਿੰਡਾ ਆਪਣੇ ਲਾਂਗ ਟਾਈਮ ਬੁਆਏਫ੍ਰੈਂਡ ਅਤੇ ਟੀਵੀ ਹੋਸਟ ਕਲਾਰਕ ਗੇਫੋਰਡ ਨਾਲ ਵਿਆਹ ਕਰਨ ਜਾ ਰਹੀ ਹੈ। ਉਨ੍ਹਾਂ ਨੇ ਸਾਲ 2019 ‘ਚ ਗੇਫੋਰਡ ਨਾਲ ਮੰਗਣੀ ਕੀਤੀ ਸੀ। ਦੱਸਣਯੋਗ ਹੈ ਕਿ ਸਾਲ 2017 ਜੈਸਿੰਡਾ ਅਰਡਨ ਨਿਊਜ਼ੀਲੈਂਡ ਦੀ ਸਭ ਤੋਂ ਘੱਟ ਉਮਰ ਦੀ ਪ੍ਰਧਾਨ ਮੰਤਰੀ ਬਣੀ ਸੀ। ਅਕਤੂਬਰ 2021 ‘ਚ ਉਨ੍ਹਾਂ ਨੇ ਵੱਡੀ ਜਿੱਤ ਦੇ ਨਾਲ ਫਿਰ ਤੋਂ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button