Breaking NewsD5 specialInternationalNews

ਇਸ ਦੇਸ਼ ‘ਚ ਮਰੇ ਹੋਏ ਮਿਲੇ 350 ਤੋਂ ਜ਼ਿਆਦਾ ਹਾਥੀ, ਬਿਮਾਰੀ ਜਾਂ ਕਿਸੇ ਨੇ ਪਾਣੀ ‘ਚ ਮਿਲਾਇਆ ਜ਼ਹਿਰ!

ਪੂਰੀ ਦੁਨੀਆ ‘ਚ ਇਸ ਸਮੇਂ ਕੋਰੋਨਾ ਸੰਕਰਮਣ ਦੀ ਦਹਿਸ਼ਤ ਹੈ। ਇਸ ਘਾਤਕ ਵਾਇਰਸ ਨੂੰ ਲੈ ਕੇ ਹਰ ਕੋਈ ਪ੍ਰੇਸ਼ਾਨ ਹੈ ਪਰ ਇੱਥੇ ਗੱਲ ਸਿਰਫ ਕੋਰੋਨਾ ਦੀ ਨਹੀਂ ਹੈ। ਹੋਰ ਵੀ ਅਜਿਹੀਆਂ ਕਈ ਘਟਨਾਵਾਂ ਹੋ ਰਹੀਆਂ ਹਨ, ਜੋ ਹੈਰਾਨ ਕਰਣ ਵਾਲੀਆਂ ਹਨ। ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਅਫਰੀਕੀ ਦੇਸ਼ ਬੋਤਸਵਾਨਾ ਤੋਂ। ਇੱਥੇ ਦੇ ਜੰਗਲ ‘ਚ ਪਿਛਲੇ ਦੋ ਮਹੀਨਿਆਂ ‘ਚ ਜੰਗਲ ‘ਚ ਹਾਥੀਆਂ ਦੀਆਂ ਲਾਸ਼ਾਂ ਹੀ ਲਾਸ਼ਾਂ ਦਿੱਖ ਰਹੀ ਹਨ। ਦੋ ਮਹੀਨਿਆਂ ‘ਚ 350 ਹਾਥੀਆਂ ਦੀ ਮੌਤ ਤੋਂ ਬਾਅਦ ਇਲਾਕੇ ‘ਚ ਖੌਫ ਹੈ।

ਲੋਕਾਂ ਨੇ ਫੜ ਕੇ ਪੁਲਿਸ ਮੁਲਾਜ਼ਮ ਦੀ ਕੀਤੀ ਸੇਵਾ | Viral Video | Punjab Police

ਹਾਥੀਆਂ ਦੀ ਮੌਤ ਕਿਵੇਂ ਹੋ ਰਹੀ ਹੈ, ਇਸਦੀ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ। ਇਕ ਰਿਪੋਰਟ ਦੇ ਅਨੁਸਾਰ ਬੋਤਸਵਾਨਾ ਵਿੱਚ ਸੈਂਕੜੇ ਹਾਥੀ ਇੱਕ ਰਹੱਸਮਈ ਮੌਤ ਦਾ ਸ਼ਿਕਾਰ ਹੋਏ ਹਨ। ਇਸ ਹਿਲਾ ਦੇਣ ਵਾਲੇ ਮਾਮਲੇ ਤੋਂ ਚਿੰਤਤ ਮਾਹਰਾਂ ਨੇ ਤੁਰੰਤ ਜਾਂਚ ਦੀ ਮੰਗ ਕੀਤੀ ਹੈ। ਇੱਕ ਰਿਪੋਰਟ ਮੁਤਾਬਿਕ ਮਈ ਤੋਂ ਕਾਉਂਟੀ ਦੇ ਉੱਤਰੀ ਓਕਾਵਾਂਗੋ ਡੈਲਟਾ ਨੇੜੇ ਘੱਟੋ ਘੱਟ 350 ਲਾਸ਼ਾਂ ਲੱਭੀਆਂ ਗਈਆਂ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਪਾਣੀ ਦੇ ਤਲਾਬ ਦੇ ਦੁਆਲੇ ਝੁੰਡ ਵਿੱਚ ਸਨ।

ਬਠਿੰਡਾ ਥਰਮਲ ਤੋਂ ਆਈ ਖ਼ਬਰ | Bathinda | Thermal

ਬ੍ਰਿਟੇਨ ਸਥਿਤ ਨੈਸ਼ਨਲ ਪਾਰਕ ਰੈਸਕਿਊ ਦੇ ਡਾਕਟਰ ਨਿਆਲ ਮਚੇਨ ਦਾ ਕਹਿਣਾ ਹੈ ਕਿ ਉਸ ਦੇ ਸਾਥੀ ਮਈ ਦੀ ਸ਼ੁਰੂਆਤ ਤੋਂ ਹੀ ਦੱਖਣੀ ਅਫਰੀਕਾ ਵਿੱਚ ਇਸ ਦੇਸ਼ ਦੇ ਓਕਾਵਾਂਗੋ ਡੈਲਟਾ ਵਿੱਚ 350 ਤੋਂ ਵੱਧ ਮਰੇ ਹਾਥੀਆਂ ਦੀ ਪਛਾਣ ਕਰ ਚੁੱਕੇ ਹਨ। ਅਜੇ ਤੱਕ ਕਿਸੇ ਨੂੰ ਪਤਾ ਨਹੀਂ ਹੈ ਕਿ ਇਨ੍ਹਾਂ ਹਾਥੀਆਂ ਦੀ ਮੌਤ ਦਾ ਕਾਰਨ ਕੀ ਹੈ। ਹਾਲਾਂਕਿ ਸਰਕਾਰ ਨੇ ਲੈਬ ਟੈਸਟ ਕਰਵਾਏ ਹਨ, ਪਰ ਉਨ੍ਹਾਂ ਦੇ ਨਤੀਜਿਆਂ ਲਈ ਅਜੇ ਸਮਾਂ ਹੈ। ਅਫਰੀਕਾ ਵਿਚ ਘਟ ਰਹੀ ਹਾਥੀ ਦੀ ਆਬਾਦੀ ਦਾ ਤੀਜਾ ਹਿੱਸਾ ਬੋਤਸਵਾਨਾ ਵਿਚ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button