ਇਸ ਦੇਸ਼ ‘ਚ ਔਰਤਾਂ ਦੀ ਗੁਲਾਮੀ ਕਰਦੇ ਹਨ ਮਰਦ

ਨਵੀਂ ਦਿੱਲੀ : ਅੱਜ ਤੱਕ ਤੁਸੀਂ ਇਹੀ ਸੁਣਿਆ ਸੀ ਕਿ ਦੁਨੀਆਭਰ ਵਿੱਚ ਮਰਦਾਂ ਦੁਆਰਾ ਔਰਤਾਂ ‘ਤੇ ਅੱਤਿਆਚਾਰ ਕੀਤੇ ਜਾਂਦੇ ਹਨ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਦੇਸ਼ ਦੇ ਬਾਰੇ ‘ਚ ਦੱਸਣ ਜਾ ਰਹੇ ਹਾਂ ਜਿੱਥੇ ਮਰਦਾਂ ‘ਤੇ ਔਰਤਾਂ ਜ਼ੁਲਮ ਕਰਦੀਆਂ ਹਨ। ਇੱਥੇ ਮਰਦ ਔਰਤਾਂ ਦੀ ਗੁਲਾਮੀ ਕਰਦੇ ਹਨ। ਉਨ੍ਹਾਂ ਨੂੰ ਔਰਤਾਂ ਦੇ ਕਹਿਣ ਅਨੁਸਾਰ ਹੀ ਸਭ ਕੁਝ ਕਰਨਾ ਪੈਂਦਾ ਹੈ। ਇਸ ਲਈ ਇਹ ਦੇਸ਼ ਮਰਦਾਂ ਲਈ ਨਰਕ ਮੰਨਿਆ ਜਾਂਦਾ ਹੈ।
ਇਸ ਦੇਸ਼ ਦਾ ਨਾਮ ‘ਅਦਰ ਵਰਲਡ ਕਿੰਗਡਮ ਹੈ’, ਜੋ 1996 ਵਿੱਚ ਯੂਰਪੀ ਦੇਸ਼ ਚੈਕ ਰਿਪਬਲਿਕ ਤੋਂ ਬਣਿਆ ਸੀ। ਹਾਲਾਂਕਿ ਇਸਨੂੰ ਹੋਰ ਰਾਸ਼ਟਰਾਂ ਨੇ ਦੇਸ਼ ਦਾ ਦਰਜਾ ਨਹੀਂ ਦਿੱਤਾ ਹੈ। ਇਹ ਦੇਸ਼ ਸਿਰਫ 7.4 ਏਕੜ ਵਿੱਚ ਫੈਲਿਆ ਹੋਇਆ ਹੈ। ਇੱਥੇ ਐਸ਼ੋਆਰਾਮ ਦਾ ਸਾਰਾ ਸਮਾਨ ਮੌਜੂਦ ਹੈ। ਇੱਥੇ ਸਵੀਮਿੰਗ ਪੂਲ ਅਤੇ ਨਾਇਟ ਕਲੱਬ ਵੀ ਮੌਜੂਦ ਹਨ ਪਰ ਉੱਥੇ ਮਰਦ ਬਿਨ੍ਹਾਂ ਔਰਤਾਂ ਦੀ ਆਗਿਆ ਦੇ ਨਹੀਂ ਜਾ ਸਕਦੇ। ਇੱਥੇ ਔਰਤਾਂ ਮਰਦਾਂ ਨੂੰ ਆਪਣਾ ਗੁਲਾਮ ਬਣਾ ਕੇ ਰੱਖਦੀਆਂ ਹਨ। ਦੇਸ਼ ਦੀ ਮੁੱਖ ਇਮਾਰਤ ਰਾਣੀ ਦਾ ਮਹਿਲ ਹੀ ਹੈ।
4 ਜਵਾਕਾਂ ਦੇ ਮੁਸਲਮਾਨ ਪਿਓ ਨੇ ਹਿੰਦੂ ਕੁੜੀ ਨੂੰ ਕੀਤਾ ਅਗਵਾ, ਗਲਤ ਕੰਮ ਕਰਕੇ ਪਿਓ ਨੂੰ ਦਿੱਤੀ ਧਮਕੀ
ਇਸ ਦੇਸ਼ ਦੀ ਰਾਣੀ ਦਾ ਨਾਮ ਪੈਟ੍ਰੀਸੀਆ – 1 ਹੈ, ਜਿਸਦਾ ਇੱਥੇ ਨਿਰਵਿਰੋਧ ਰਾਜ ਚੱਲਦਾ ਹੈ। ਇਸ ਦੇਸ਼ ‘ਚ ਸਿਰਫ ਔਰਤਾਂ ਦਾ ਹੀ ਰਾਜ ਚੱਲਦਾ ਹੈ। ਇੱਥੇ ਮਰਦਾਂ ਨੂੰ ਖੁੱਲ੍ਹੇ ‘ਚ ਘੁੰਮਣ ਅਤੇ ਆਪਣੀ ਮਨਮਰਜੀ ਨਾਲ ਜੀਉਣ ਦੀ ਆਜ਼ਾਦੀ ਨਹੀਂ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਦੇਸ਼ ਦੀ ਰਾਣੀ ਦਾ ਚਿਹਰਾ ਅੱਜ ਤੱਕ ਬਾਹਰੀ ਦੁਨੀਆ ਵਿੱਚ ਕਿਸੇ ਨੇ ਨਹੀਂ ਦੇਖਿਆ।
ਮਰਦਾਂ ‘ਤੇ ਔਰਤਾਂ ਦੇ ਜ਼ੁਲਮ ਦਾ ਆਲਮ ਇਹ ਹੈ ਕਿ ਇੱਥੇ ਦੀ ਰਾਣੀ ਮਰਦਾਂ ਦੇ ਸਰੀਰ ਦਾ ਸੋਫਾ ਬਣਾ ਕੇ ਉਨ੍ਹਾਂ ਦੇ ਉੱਤੇ ਬੈਠਦੀ ਹੈ। ਇਸ ਦੇਸ਼ ਵਿੱਚ ਮਰਦਾਂ ਨੂੰ ਕੁਰਸੀ ‘ਤੇ ਬੈਠਣ ਦੀ ਮਨਾਹੀ ਹੈ। ਜੇਕਰ ਉਨ੍ਹਾਂ ਦੀ ਮਾਲਕਣ ਚਾਹੇ ਤਾਂ ਉਹ ਕੁਰਸੀ ‘ਤੇ ਬੈਠ ਸਕਦੇ ਹਨ, ਪਰ ਉਨ੍ਹਾਂ ਦੀ ਦਸ਼ਾ ਮਾਲਿਕਾਂ ਤੋਂ ਅਲੱਗ ਲਗਣੀ ਚਾਹੀਦੀ ਹੈ।
Navjot Sidhu ਦੇ ਸਾਥੀ ਦੀ ਕੈਪਟਨ ਨਾਲ ਟੱਕਰ ! ਫੇਰ ਤੱਤਾ ਹੋਇਆ Sunil Jakhar
ਇਹੀ ਨਹੀਂ ਇੱਥੇ ਮਰਦਾਂ ਨੂੰ ਸ਼ਰਾਬ ਪੀਣ ਤੋਂ ਪਹਿਲਾਂ ਮਾਲਕਣ ਦੇ ਪੈਰਾਂ ‘ਚ ਸ਼ਰਾਬ ਚੜਾਉਣੀ ਪੈਂਦੀ ਹੈ ਅਤੇ ਇਸ ਤੋਂ ਬਾਅਦ ਹੀ ਗੁਲਾਮ ਇਸਨੂੰ ਪੀ ਸਕਦਾ ਹੈ। ਇਸ ਦੇਸ਼ ‘ਚ ਕੋਈ ਵੀ ਕੰਮ ਔਰਤਾਂ ਦੀ ਇਜ਼ਾਜਤ ਦੇ ਬਿਨ੍ਹਾਂ ਮਰਦ ਨਹੀਂ ਕਰ ਸਕਦੇ। ਉਥੇ ਹੀ ਮਰਦਾਂ ਲਈ ਸਖ਼ਤ ਕਾਨੂੰਨ ਵੀ ਬਣੇ ਹਨ। ਜੋ ਇਨ੍ਹਾਂ ਕਾਨੂੰਨਾਂ ਦਾ ਪਾਲਣ ਨਹੀਂ ਕਰਦੇ ਉਸਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਂਦੀ ਹੈ। ਇਸ ਦੇਸ਼ ਦੀ ਨਾਗਰਿਕਤਾ ਪਾਉਣ ਲਈ ਔਰਤਾਂ ਲਈ ਯੋਗਤਾ ਰੱਖੀ ਗਈ ਹੈ।
ਇੱਥੇ ਦੀ ਨਾਗਰਿਕਤਾ ਪਾਉਣ ਲਈ ਔਰਤਾਂ ਲਈ ਪਹਿਲੀ ਸ਼ਰਤ ਇਹ ਹੈ ਕਿ ਇੱਕ ਮਹਿਲਾ ਦੇ ਕੋਲ ਘੱਟ ਤੋਂ ਘੱਟ ਇੱਕ ਮਰਦ ਨੌਕਰ ਹੋਣਾ ਲਾਜ਼ਮੀ ਹੈ। ਉਥੇ ਹੀ ਦੂਜੀ ਸ਼ਰਤ ਇਹ ਹੈ ਕਿ ਉਹ ਸਾਰੇ ਨਿਯਮਾਂ ਦਾ ਪਾਲਣ ਕਰਨ ਵਾਲਾ ਹੋਣਾ ਚਾਹੀਦਾ ਹੈ। ਤੀਜੀ ਸ਼ਰਤ ਦੇ ਮੁਤਾਬਕ ਮਹਿਲਾ ਨੂੰ ਘੱਟ ਤੋਂ ਘੱਟ ਪੰਜ ਦਿਨ ਮਹਾਰਾਣੀ ਦੇ ਮਹਿਲ ਵਿੱਚ ਗੁਜ਼ਾਰਨੇ ਹੁੰਦੇ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.