ਇਸ ਥਾਂ ਤੋਂ ਲੱਭਿਆ ਲਾਪਤਾ ਹੋਇਆ ਸਨੀ ਦਿਓਲ, ਦਿੱਤਾ ਅਜਿਹਾ ਬਿਆਨ ਪਾਣੀ-ਪਾਣੀ ਕਰਤੇ ਵਿਰੋਧੀ
ਗੁਰਦਾਸਪੁਰ : ਗੁਰਦਾਸਪੁਰ ਸੀਟ ਤੋਂ ਸੰਸਦ ਮੈਂਬਰ ਬਣੇ ਮਸ਼ਹੂਰ ਅਦਾਕਾਰ ਸਨੀ ਦਿਓਲ ਦੇ ਬੀਤੇ ਦਿਨ ਪਠਾਨਕੋਟ ਦੇ ਲੋਕਾਂ ਵੱਲੋਂ ਗੁੰਮਸ਼ੁਦਗੀ ਦੇ ਪੋਸਟਰ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਹੋਰ ਥਾਵਾਂ ‘ਤੇ ਲਗਾ ਦਿੱਤੇ ਹਨ। ਅੱਜ ਪੋਸਟਰ ਲਗਾਉਣ ਬਾਰੇ ਸੰਸਦ ਮੈਂਬਰ ਸਨੀ ਦਿਓਲ ਨੇ ਬੋਲਦਿਆਂ ਕਿਹਾ ਕਿ ਇਹ ਪੋਸਟਰ ਲਗਾਉਣ ਦੀ ਚਾਲ ਵਿਰੋਧੀਆਂ ਦੀ ਹੈ। ਉਨ੍ਹਾਂ ਨੇ ਇਸਦੀ ਸਾਰੀ ਜਾਣਕਾਰੀ ਫੇਸਬੁੱਕ ਤੇ ਲਾਈਵ ਹੋ ਕੇ ਦਿੱਤੀ ਹੈ।
ਇਸ ਥਾਂ ਤੋਂ ਲੱਭਿਆ ਲਾਪਤਾ ਹੋਇਆ ਸਨੀ ਦਿਓਲ, ਦਿੱਤਾ ਅਜਿਹਾ ਬਿਆਨ ਪਾਣੀ-ਪਾਣੀ ਕਰਤੇ ਵਿਰੋਧੀ
ਦੱਸ ਦਈਏ ਕਿ ਐਮਪੀ ਦੀ ਚੋਣ ਜਿੱਤਣ ਤੋਂ ਬਾਅਦ ਸਨੀ ਦਿਓਲ ਇੱਕ ਵਾਰ ਵੀ ਗੁਰਦਾਸਪੁਰ ‘ਚ ਨਹੀਂ ਆਏ। ਲੋਕਾਂ ਵੱਲੋਂ ਇਸ ਤਰ੍ਹਾਂ ਸੰਸਦ ਸਨੀਂ ਦਿਓਲ ਦੇ ਗੁੰਮ ਹੋਣ ਦੇ ਲਗਾਏ ਗਏ ਪੋਸਟਰਾਂ ਤੋਂ ਇਹ ਸਾਬਿਤ ਹੁੰਦਾ ਹੈ ਕਿ ਐਮਪੀ ਸਨੀ ਦਿਓਲ ਉਨ੍ਹਾਂ ਦੀਆਂ ਉਮੀਦਾਂ ‘ਤੇ ਖਰੇ ਨਹੀਂ ਉਤਰੇ। ਹੁਣ ਆਉਣ ਵਾਲੇ ਸਮੇਂ ‘ਚ ਦੇਖਣਾ ਹੋਵੇਗਾ ਕਿ ਸੰਸਦ ਸਨੀ ਦਿਓਲ ਆਪਣੇ ਲੋਕਾਂ ‘ਚ ਕਦੋਂ ਵਾਪਿਸ ਆਉਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.