Breaking NewsInternationalNews

ਇਸ ਜੋੜੇ ਦੀ ਉਮਰ ‘ਚ ਹੈ 45 ਸਾਲ ਦਾ ਗੈਪ, ਪਰ ਇਸ ਵਜ੍ਹਾ ਨਾਲ ਖੁਸ਼ ਹੈ ਦੋਵਾਂ ਦੀ ਜਿੰਦਗੀ

ਕਹਿੰਦੇ ਹਨ ਜਿੱਥੇ ਚਾਹ ਹੁੰਦੀ ਹੈ ਉੱਥੇ ਰਾਹ ਹੁੰਦੀ ਹੈ, ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੈਰਾਨ ਕਰਨ ਵਾਲੀ ਸਟੋਰੀ ਬਾਰੇ ਵਿੱਚ ਦੱਸਣ ਜਾ ਰਹੇ ਹਾਂ ਜਿਸ ਵਿੱਚ ਇੱਕ ਪਤੀ ਪਤਨੀ ਦੀ ਉਮਰ ਦੇ ਵਿੱਚ 45 ਸਾਲ ਦਾ ਗੈਪ ਹੈ। ਕਹਿੰਦੇ ਹਨ ਪਿਆਰ ‘ਚ ਉਮਰ ਨਹੀਂ ਦੇਖੀ ਜਾਂਦੀ ਸਗੋਂ ਪਿਆਰ ਹੋ ਜਾਂਦਾ ਹੈ ਅਤੇ ਨਿਭਾਉਣ ਵਾਲਾ ਉਸਨੂੰ ਨਿਭਾ ਵੀ ਲੈਂਦਾ ਹੈ।

ਹਾਲ ਹੀ ਵਿੱਚ ਅਸੀ ਤੁਹਾਨੂੰ ਅਜਿਹੇ ਕਪਲ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਉਮਰ ਵਿੱਚ ਕਾਫ਼ੀ ਅੰਤਰ ਹੈ।ਹਾਲਾਂਕਿ, ਉਮਰ ਦਾ ਵਖਰੇਵਾਂ ਜ਼ਿਆਦਾ ਹੋਣ ਕਰਕੇ ਪਤੀ-ਪਤਨੀ ‘ਚ ਅਣਬਣ ਰਹਿੰਦੀ ਹੈ, ਪਰ ਇਸ ਜੋੜੇ ਨੇ ਅਜਿਹੀਆਂ ਸਮੱਸਿਆਵਾਂ ਨੇੜੇ ਨਹੀਂ ਆਉਣ ਦਿੱਤੀਆਂ। ਸਟੇਫਨੀ ਏਡਰਸਨ 24 ਸਾਲਾਂ ਦੀ ਹੈ ਤੇ ਉਸ ਨੇ ਦੁੱਗਣੀ ਤੋਂ ਵੀ ਵੱਧ ਉਮਰ ਦੇ ਡੋਨ ਵੈਲਪਰ ਨਾਲ ਵਿਆਹ ਕੀਤਾ ਹੋਇਆ ਹੈ। ਵਿਆਹ ਤੋਂ ਪਹਿਲਾਂ ਦੋਵਾਂ ਨੇ ਚਾਰ ਸਾਲ ਇੱਕ ਦੂਜੇ ਨੂੰ ਡੇਟ ਕੀਤਾ।

Read Also ਆਨਲਾਈਨ ਪੋਰਨ ਦੇਖਣ ਤੋਂ ਪਹਿਲਾਂ ਹੁਣ ਪਾਸਪੋਰਟ ਤੋਂ ਹੋਵੇਗੀ ਉਮਰ ਦੀ ਜਾਂਚ

ਅੱਜ ਦੋਵਾਂ ਦਾ ਇੱਕ ਪੁੱਤਰ ਵੀ ਹੈ ਤੇ ਉਹ ਸਫਲ ਜ਼ਿੰਦਗੀ ਜਿਊਂ ਰਹੇ ਹਨ। ਦੋਵਾਂ ਨੇ ਇੱਕ ਇੰਟਰਵਿਊ ਦੌਰਾਨ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਸਫਲ ਬਣਾਉਣ ਲਈ ਹਰ ਰੋਜ਼ ਸਰੀਰਕ ਸਬੰਧ ਬਣਾਉਂਦੇ ਹਨ। ਸਟੇਫਨੀ ਤੇ ਡੋਨ ਦੀ ਮੁਲਾਕਾਤ ਉਦੋਂ ਹੋਈ ਸੀ ਜਦ ਸਟੇਫਨੀ ਬਾਰ ਵਿੱਚ ਕੰਮ ਕਰਦੀ ਸੀ ਤੇ ਸੇਵਾਮੁਕਤ ਠੇਕੇਦਾਰ ਡੋਨ ਅਕਸਰ ਉੱਥੇ ਜਾਮ ਛਲਕਾਉਣ ਆਉਂਦਾ ਸੀ। ਕੋਲੰਬੀਆ ਦੀ ਰਹਿਣ ਵਾਲੀ ਸਟੇਫਨੀ ਆਪਣੇ ਠੇਕੇਦਾਰ ਗਾਹਕ ‘ਤੇ ਹੀ ਫਿਦਾ ਹੋ ਗਈ।

ਸਟੇਫਨੀ ਦੇ ਪਰਿਵਾਰ ਨੇ ਦੋਵਾਂ ਦੇ ਰਿਸ਼ਤੇ ਨੂੰ ਨਕਾਰ ਦਿੱਤਾ ਪਰ ਉਸ ਦੀ ਜ਼ਿਦ ਅੱਗੇ ਸਭਨਾਂ ਨੂੰ ਝੁਕਣਾ ਪਿਆ। ਦੋਵੇਂ ਇੱਕ-ਦੂਜੇ ਨੂੰ ਬਹੁਤ ਪਿਆਰ ਕਰਦੇ ਹਨ। ਹੁਣ ਉਨ੍ਹਾਂ ਦਾ ਪੁੱਤਰ ਹੀ ਉਨ੍ਹਾਂ ਲਈ ਸਭ ਕੁਝ ਹੈ। ਕੈਮਰੇ ਦੇ ਸਾਹਮਣੇ ਵੀ ਇਹ ਦੋਵੇਂ ਆਪਣੇ ਪਿਆਰ ਦਾ ਇਜ਼ਹਾਰ ਬੇਝਿਜਕ ਹੋ ਕੇ ਕਰਦੇ ਹਨ। ਸਟੇਫਨੀ ਦਾ ਕਹਿਣਾ ਹੈ ਕਿ ਲੋਕ ਪਿਆਰ ਨੂੰ ਸਮਝ ਨਹੀਂ ਪਾਉਂਦੇ। ਇਹ ਦੋਵੇਂ ਮੰਨਦੇ ਹਨ ਕਿ ਇਨ੍ਹਾਂ ਦੀ ਨਿੱਜੀ ਜ਼ਿੰਦਗੀ ਬੇਹੱਦ ਚੰਗੀ ਚੱਲ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button