Breaking NewsD5 specialNewsPunjab

ਇਨ੍ਹਾਂ ਰਾਜਾਂ ‘ਚ ਅਗਲੇ 4 ਦਿਨਾਂ ‘ਚ 3 ਤੋਂ 5 ਡਿਗਰੀ ਰਿੜ੍ਹੇਗਾ ਪਾਰਾ

ਨਵੀਂ ਦਿੱਲੀ : ਪਹਾੜੀ ਇਲਾਕਿਆਂ ਦੇ ਵਿੱਚ ਬਰਫ਼ ਡਿੱਗਣ ਅਤੇ ਮੈਦਾਨੀ ਇਲਾਕਿਆਂ ‘ਚ ਬਾਰਿਸ਼ ਹੋਣ ਤੋਂ ਬਾਅਦ ਠੰਡ ਵੱਧ ਗਈ ਹੈ। ਕਈ ਪ੍ਰਦੇਸ਼ਾਂ ‘ਚ ਸ਼ੀਤ ਲਹਿਰ ਚੱਲ ਪਈ ਹੈ। ਮੌਸਮ ਦੇ ਬਦਲਣ ਤੇ ਆਮ ਜਨ-ਜੀਵਨ ਤੇ ਵੀ ਅਸਰ ਪਿਆ ਹੈ।ਬਰਫ਼ ਡਿੱਗਣ ਕਰਕੇ ਕਈ ਰਸਤੇ ਬੰਦ ਹਨ ਅਤੇ ਕਿਤੇ ਕੋਹਰੇ ਕਰਕੇ ਟਰੈਫਿਕ ‘ਚ ਵੀ ਕਾਫੀ ਸਮੱਸਿਆ ਆ ਰਹੀ ਹੈ। ਮੌਸਮ ਵਿਭਾਗ ਨੇ ਦੱਸਿਆ ਹੈ ਕਿ ਆਉਣ ਵਾਲੇ 3 ਤੋਂ 5 ਦਿਨਾਂ ਦੇ ਵਿੱਚ 8 ਰਾਜਾਂ ‘ਚ ਪਾਰਾ 3 ਤੋਂ 5 ਡਿਗਰੀ ਡਿੱਗ ਜਾਵੇਗਾ। ਇਸ ‘ਚ ਪੰਜਾਬ, ਹਰਿਆਣਾ, ਗੁਜਰਾਤ, ਰਾਜਸਥਾਨ, ਹਿਮਾਚਲ ਪ੍ਰਦੇਸ਼, ਜ਼ੰਮੂ, ਉਤਰਾਖੰਡ ਅਤੇ ਉੱਤਰ ਪ੍ਰਦੇਸ਼ ਸ਼ਾਮਲ ਹਨ।

🔴LIVE |ਜਥੇਬੰਦੀਆਂ ਦੀ ਭੁੱਖ ਹੜਤਾਲ ਨੇ ਝੁਕਾਈ ਸਰਕਾਰ | ਕੇਂਦਰ ਫਿਰ ਗੱਲਬਾਤ ਲਈ ਹੋਇਆ ਤਿਆਰ |

ਇਸ ਦੇ ਨਾਲ ਹੀ ਅਗਲੇ ਦੋ-ਤਿੰਨ ਦਿਨਾਂ ‘ਚ ਮੱਧ ਪ੍ਰਦੇਸ਼ ਅਤੇ ਛਤੀਸਗੜ੍ਹ ਅਤੇ ਪੂਰਬੀ ਭਾਰਤ ‘ਚ ਤਾਪਮਾਨ ਜ਼ਿਆਦਾ ਪ੍ਰਭਾਵਿਤ ਨਹੀਂ ਹੋਵੇਗਾ। ਜਦਕਿ ਇਸ ਤੋਂ ਬਾਅਦ 2 ਤੋਂ 4 ਡਿਗਰੀ ਗਿਰਾਵਟ ਆਵੇੇਗੀ। ਉਤਰਾਖੰਡ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ, ਰਾਜਸਥਾਨ, ਉੱਤਰ ਪ੍ਰਦੇਸ਼ ਦੇ ਕੁਝ ਇਲਾਕੇ, ਬਿਹਾਰ ਪੱਛਮ-ਬੰਗਾਲ, ਸਿੱਕਿਮ, ਅਸਮ, ਮੇਘਾਲਿਆ, ਤ੍ਰਿਪੁਰਾ ਦੀਆਂ ਕੁਝ ਥਾਂਵ ਤੇ ਧੁੰਦ ਪੈਣ ਦੀ ਸੰਭਾਵਨਾ ਹੈ। ਅਗਲੇ 24 ਘੰਟਿਆਂ ਦੇ ਵਿਚ ਹਰਿਆਣਾ, ਚੰਡੀਗੜ੍ਹ ਅਤੇ ਰਾਜਸਥਾਨ ਦੇ ਕੁਝ ਇਲਾਕਿਆਂ ਦੇ ‘ਚ ਠੰਡ ਵੱਧ ਸਕਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button