Breaking NewsIndiaInternationalNewsPunjab

ਇਨਸਾਨੀ ਅੰਗਾਂ ਦਾ ਆਚਾਰ ਵੇਚਦਾ ਹੈ ਇਹ ਸ਼ਖਸ, ਕੀਮਤ ਹੈ ਲੱਖਾਂ ਰੁਪਏ

ਅੱਜ ਤੱਕ ਤੁਸੀਂ ਅੰਬ, ਨੀਂਬੂ, ਮਿਰਚ,ਗਾਜਰ, ਮੂਲੀ ਅਤੇ ਆਂਵਲੇ ਜਿਹੇ ਹੋਰ ਵੀ ਕਈ ਤਰ੍ਹਾਂ ਦੇ ਆਚਾਰ ਦੇਖੇ ਹੋਣਗੇ ਜਾਂ ਫਿਰ ਉਨ੍ਹਾਂ ਦੇ ਬਾਰੇ ‘ਚ ਸੁਣਿਆ ਹੋਵੇਗਾ ਪਰ ਕੀ ਤੁਸੀਂ ਕਦੇ ਕਿਸੇ ਇਨਸਾਨ ਦੇ ਅਚਾਰ ਦੇ ਬਾਰੇ ‘ਚ ਸੁਣਿਆ ਹੈ। ਨਹੀਂ ਨਾ….ਤੁਹਾਨੂੰ ਇਸ ਬਾਰੇ ‘ਚ ਸੁਣਕੇ ਥੋੜ੍ਹੀ ਹੈਰਾਨੀ ਤਾਂ ਜ਼ਰੂਰ ਹੋਈ ਹੋਵੇਗੀ ਨਾ ਪਰ ਅਸੀ ਤੁਹਾਨੂੰ ਦੱਸ ਦਈਏ ਕਿ ਲੰਦਨ ਦੇ ਏਸੇਕਸ ‘ਚ ਇੱਕ ਅਜਿਹੀ ਦੁਕਾਨ ਹੈ, ਜਿੱਥੇ ਇਨਸਾਨੀ ਅੰਗਾਂ ਦਾ ਆਚਾਰ ਵਿਕਦਾ ਹੈ। ਜੀ ਹਾਂ ਇਹ ਦੁਕਾਨ ਕਿਸੇ ਖੌਫ਼ਨਾਕ ਜਗ੍ਹਾ ਤੋਂ ਘੱਟ ਨਹੀਂ ਹੈ।

KHABRAN DA SIRA || ਅਕਾਲੀ ਦਲ ‘ਚ ਲੜਾਈ ਕੁਰਸੀ ਦੀ! ਬਗ਼ਾਵਤ ਹੋਈ ਹੋਰ ਤੇਜ਼, ਲੋਕਾਂ ਦੀਆਂ ਜੇਬਾਂ ਹੋਣਗੀਆਂ ਖ਼ਾਲੀ

ਇਸ ਦੁਕਾਨ ਦੇ ਅੰਦਰ ਅਜਿਹੀਆਂ ਖੌਫਨਾਕ ਚੀਜਾਂ ਰੱਖੀ ਹੋਈਆਂ ਹਨ ਕਿ ਕੋਈ ਵੀ ਉੱਥੇ ਜਾਣ ਤੋਂ ਪਹਿਲਾਂ 10 ਵਾਰ ਸੋਚਦਾ ਹੈ। ਇਸ ਦੁਕਾਨ ਦੇ ਅੰਦਰ ਹੱਥ – ਪੈਰ, ਖੋਪੜੀ, ਬਾਲ, ਨਾਖੂਨ, ਜਾਨਵਰਾਂ ਦੀ ਖੋਪੜੀ, ਉਨ੍ਹਾਂ ਦੀ ਰਹਿੰਦ ਖੂੰਹਦ ਅਤੇ ਕਈ ਡਰਾਵਣੀਆਂ ਹੋਰ ਅਜੀਬੋਗਰੀਬ ਚੀਜਾਂ ਡੱਬਿਆਂ ‘ਚ ਬੰਦ ਰੱਖੀਆਂ ਹੋਈਆਂ ਹਨ। ਇਸ ਦੁਕਾਨ ਦਾ ਨਾਮ ਹੈ ‘ਕਿਊਰੋਸਿਟੀਜ ਫਰਾਮ ਦ ਫਿਫਥ ਕਾਰਨਰ’ ਜਿਸਦੇ ਮਾਲਿਕ ਦਾ ਨਾਮ ਹੈਨਰੀ ਸਕਰੈਗ ਹੈ। ਇਸ ਦੁਕਾਨ ‘ਚ ਇੱਕ ਆਦਮੀ ਦਾ ਕੱਟਿਆ ਹੋਇਆ ਹੱਥ, ਔਰਤਾਂ ਦੇ ਕੁੱਖ ਅਤੇ ਇੰਨਾ ਹੀ ਨਹੀਂ ਸਗੋਂ ਇੱਥੇ ਤਾਂ ਨਵਜਾਤ ਬੱਚੇ ਦੀਆਂ ਲਾਸ਼ਾਂ ਵੀ ਰੱਖੀਆ ਜਾਂਦੀਆਂ ਹਨ।

ਰੂਹ ਪੁਆਧ ਕੀ || ਪਹਿਲਾਂ ਆਲੀ ਕਦਰ ਰਹੀ ਨਾ ਬਲਦ, ਬਜ਼ੁਰਗ, ਦਰਖਤਾਂ ਕੀ || EP- 01

ਦੱਸ ਦਈਏ ਕਿ ਹੈਨਰੀ ਨੂੰ ਆਪਣੀ ਦੁਕਾਨ ਖੋਲ੍ਹਣ ਲਈ ਮੈਡੀਕਲ ਬੋਰਡ ਤੋਂ ਵੀ ਆਗਿਆ ਲਈ ਹੈ। ਇਸ ਬਾਰੇ ਵਿੱਚ ਹੈਨਰੀ ਦੱਸਦੇ ਹਨ ਕਿ ਉਹ ਆਪਣੀ ਦੁਕਾਨ ‘ਚ ਇਨਸਾਨੀ ਅੰਗਾਂ ਤੋਂ ਲੈ ਕੇ ਜਾਨਵਰਾਂ ਦੇ ਅੰਗਾਂ ਅਤੇ ਅਜਿਹੀਆਂ ਹੀ ਅਣਗਿਣਤ ਅਜੀਬੋ-ਗਰੀਬ ਚੀਜਾਂ ਰੱਖਦੇ ਹਨ। ਜਿਨ੍ਹਾਂ ਦੀ ਕੀਮਤ 10 ਯੂਰੋ ਤੋਂ ਲੈ ਕੇ 2650 ਯੂਰੋ ਯਾਨੀ 900 ਰੁਪਏ ਤੋਂ ਲੈ ਕੇ 2.5 ਲੱਖ ਰੁਪਏ ਤੱਕ ਹੈ। ਹਾਲਾਂਕਿ ਹੈਨਰੀ ਇਸ ਕੰਮ ਲਈ ਲਾਵਾਰਿਸ਼ ਲਾਸ਼ ਜਾਂ ਫਿਰ ਡੋਨੇਟ ਕੀਤੀਆਂ ਗਈਆਂ ਬਾਡੀਆਂ ਦਾ ਹੀ ਇਸਤੇਮਾਲ ਕਰਦੇ ਹਨ। ਸਭ ਤੋਂ ਪਹਿਲਾਂ ਉਹ ਇਨ੍ਹਾਂ ਅੰਗਾਂ ਨੂੰ ਫਾਰਮਲਡਿਹਾਇਡ ‘ਚ ਡਬੋਦੇ ਹਨ ਤਾਂ ਕਿ ਇਸ ਨਾਲ ਮਾਸ ਖ਼ਰਾਬ ਨਾ ਹੋਵੇ। ਇਸ ਤੋਂ ਬਾਅਦ ਉਹ ਉਨ੍ਹਾਂ ਨੂੰ ਅਲਕੋਹਲ ‘ਚ ਡੁਬੋ ਦਿੰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button