Breaking NewsIndiaNewsPunjab

ED ਦੇ ਡਿਪਟੀ ਡਾਇਰੈਕਟਰ ਨਰਿੰਜਣ ਸਿੰਘ ਵਲੋਂ ਨੌਕਰੀ ਤੋਂ ਅਸਤੀਫ਼ਾ

ਚੰਡੀਗੜ੍ਹ : ਇਨਫੋਰਸਮੈਂਟ ਡਾਇਰੈਕਟੋਰੇਟ ਦੇ ਡਿਪਟੀ ਡਾਇਰੈਕਟਰ ਨਰਿੰਜਣ ਸਿੰਘ ਨੇ ਨਿੱਜੀ ਕਾਰਨਾਂ ਕਾਰਨ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਨਰਿੰਜਣ ਸਿੰਘ ਈਡੀ ਦੇ ਉਹ ਅਧਿਕਾਰੀ ਹਨ ਜਿਨ੍ਹਾਂ ਨੇ ਅਰਬਾਂ ਰੁਪਏ ਦੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਸਰਵਨ ਸਿੰਘ ਫਿਲੌਰ, ਜਲੰਧਰ ਤੋਂ ਕਾਂਗਰਸ ਦੇ ਐਮਪੀ ਸੰਤੋਖ ਚੌਧਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਅਵਿਨਾਸ਼ ਚੰਦਰ ਤੋਂ ਪੁੱਛਤਾਛ ਕੀਤੀ ਸੀ। ਈਡੀ ਦੇ ਇਸ ਅਧਿਕਾਰੀ ਵਲੋਂ ਅਚਾਨਕ ਦਿੱਤੇ ਗਏ ਅਸਤੀਫੇ ਨੇ ਸਿਆਸੀ ਅਤੇ ਸਮਾਜਕ ਗਲਿਆਰਿਆਂ ਵਿਚ ਜਬਰਦਸਤ ਚਰਚਾ ਛੇੜ ਕੇ ਰੱਖ ਦਿੱਤੀ ਹੈ।

Read Also ਈ ਡੀ ਨੇ ਅਦਾਲਤ ‘ਚ’ ਮੰਨਿਆ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਸੀ ਪਰ…

ਦੱਸ ਦੇਈਏ ਕਿ ਪੰਜਾਬ ਦੀ ਫਤਿਹਗੜ੍ਹ ਸਾਹਿਬ ਪੁਲਿਸ ਨੇ ਸਾਲ 2013 ਦੌਰਾਨ ਪੰਜਾਬ ਪੁਲਿਸ ਦੇ ਇੱਕ ਸਾਬਕਾ ਡੀਐਸਪੀ ਜਗਦੀਸ਼ ਸਿੰਘ ਭੋਲਾ ਦੇ ਮੋਹਾਲੀ ਸਥਿਤ ਘਰ ਵਿੱਚ ਛਾਪਾਮਾਰੀ ਕਰਕੇ ਉਸ ਕੋਲੋਂ 100 ਕਰੋੜ ਦੇ ਕਰੀਬ ਸਿੰਥੈਟਿਕ ਨਸ਼ਾ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ ਜਿਸ ਬਾਰੇ ਇਹ ਕਿਹਾ ਗਿਆ ਸੀ ਕਿ ਭੋਲਾ ਨਸ਼ਾ ਤਸਕਰੀ ਦਾ ਇਹ ਸਮਰਾਜ ਪੰਜਾਬ ਦੇ ਕੁਝ ਸਿਆਸਤਦਾਨਾਂ ਅਤੇ ਐਨਆਰਆਈਆਂ ਨਾਲ ਮਿਲ ਕੇ ਚਲਾ ਰਿਹਾ ਸੀ। ਜਿਉਂ ਹੀ ਇਹ ਮਾਮਲਾ ਦੇਸ਼ ਦੀ ਇਨਫੋਰਸਮੈਂਟ ਡਾਇਰੈਕੋਟੇਰਟ ਏਜੰਸੀ ਦੇ ਹੱਥ ਵਿੱਚ ਆਇਆ ਤਾਂ ਇਸ ਏਜੰਸੀ ਦੇ ਲੋਕਾਂ ਨੇ ਨਰਿੰਜਣ ਸਿੰਘ ਦੀ ਅਗਵਾਈ ਵਿੱਚ ਜਗਦੀਸ਼ ਭੋਲਾ ਕੋਲੋਂ ਇਹ ਜਾਣਨ ਲਈ ਪੁੱਛਗਿਛ ਕੀਤੀ ਕਿ ਨਸ਼ਿਆਂ ਦਾ ਇਹ ਸਾਮਰਾਜ ਚਲਾਉਣ ਲਈ ਉਸ ਕੋਲ ਪੈਸਾ ਕਿੱਥੋਂ ਆਇਆ। ਇਸ ਦੌਰਾਨ ਨਿਰੰਜਨ ਸਿੰਘ ਨੇ ਪੰਜਾਬ ਦੇ ਕਈ ਸਿਆਸੀ ਲੋਕਾਂ ਦੇ ਬਿਆਨ ਦਰਜ ਕੀਤੇ ਤੇ ਇੱਕ ਦਿਨ ਅਚਾਨਕ ਉਨ੍ਹਾਂ ਦਾ ਤਬਾਦਲਾ ਜਲੰਧਰ ਤੋਂ ਕਲਕੱਤਾ ਕਰ ਦਿੱਤਾ ਗਿਆ।

ਭਾਵੇਂ ਕਿ ਏਜੰਸੀ ਦੇ ਅਧਿਕਾਰੀਆਂ ਨੇ ਨਰਿੰਜਨ ਸਿੰਘ ਦੇ ਤਬਾਦਲੇ ਨੂੰ ਲੈ ਕੇ ਕਈ ਤਰ੍ਹਾਂ ਦੇ ਤਰਕ ਦਿੱਤੇ ਪਰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਨ੍ਹਾਂ ਤਰਕਾਂ ਨੂੰ ਦਰਕਿਨਾਰ ਕਰ ਨਿਰੰਜਨ ਸਿੰਘ ਦਾ ਤਬਾਦਲਾ ਕਲਕੱਤੇ ਹੋਣ ਤੋਂ ਰੋਕ ਦਿੱਤਾ ਤੇ ਸਾਰੀ ਜਾਂਚ ਉਨ੍ਹਾਂ ਦੇ ਹੱਕ ਵਿੱਚ ਹੀ ਰੱਖੀ। ਸਮੇਂ ਦੇ ਨਾਲ ਇਹ ਕੇਸ ਵਧਦਾ ਹੋਇਆ ਅਦਾਲਤ ਵਿਚ ਪਹੁੰਚ ਗਿਆ ਤੇ ਬੀਤੇ ਦਿਨੀਂ ਮੋਹਾਲੀ ਦੀ ਅਦਾਲਤ ਵਿਚ ਵਕੀਲਾਂ ਦੀ ਬਹਿਸ ਦੌਰਾਨ ਨਰਿੰਜਨ ਸਿੰਘ ਤੋਂ ਵੀ ਸੁਆਲ ਜੁਆਬ ਕੀਤੇ ਗਏ ਸਨ। ਬਹਿਸ ਦੌਰਾਨ ਨਰਿੰਜਨ ਸਿੰਘ ਨੂੰ ਬਚਾਅ ਪੱਖ ਦੇ ਵਕੀਲਾਂ ਨੇ ਇਹ ਕਹਿਣ ਲਈ ਮਜਬੂਰ ਕਰ ਦਿੱਤਾ ਕਿ ਉਨ੍ਹਾਂ ਕੋਲ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰਕੇ ਪੁੱਛਤਾਛ ਕਰਨ ਦੇ ਅਧਿਕਾਰ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਲਈ ਕੋਈ ਕੋਸ਼ਿਸ਼ ਨਹੀਂ ਕੀਤੀ। ਮਾਮਲਾ ਬੇਸ਼ੱਕ ਅਜੇ ਅਦਾਲਤ ਵਿਚ ਵਿਚਾਰਾਧੀਨ ਹੈ ਪਰ ਜਿਸ ਤਰ੍ਹਾਂ ਅਚਾਨਕ ਨਰਿੰਜਨ ਸਿੰਘ ਵਲੋਂ ਆਪਣੇ ਨਿਜੀ ਕਾਰਨਾਂ ਕਾਰਨ ਨੌਕਰੀ ਤੋਂ ਅਸਤੀਫਾ ਦਿੱਤਾ ਗਿਆ ਹੈ ਪਰ ਉਸ ਦੇ ਬਾਵਜੂਦ ਲੋਕ ਇਸਨੂੰ ਅਦਾਲਤ ਵਿਚ ਚੱਲ ਰਹੇ ਜਗਦੀਸ਼ ਭੋਲਾ ਕੇਸ ਦੇ ਨਾਲ ਜੋੜ ਕੇ ਦੇਖ ਰਹੇ ਨੇ। ਅਸਲ ਸੱਚ ਕੀ ਹੈ ਅਜੇ ਕੋਈ ਨਹੀਂ ਜਾਣਦਾ ਪਰ ਨਰਿੰਜਨ ਸਿੰਘ ਦਾ ਅਚਾਨਕ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਕਿਤੇ ਨਾ ਕਿਤੇ ਉਨ੍ਹਾਂ ’ਤੇ ਪਏ ਮਾਨਸਿਕ ਦਬਾਅ ਵੱਲ ਇਸ਼ਾਰਾ ਜਰੂਰ ਕਰ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button