Breaking NewsD5 specialNewsPunjab

ਇਤਿਹਾਸਕ ਬੇਰੀ ‘ਚੋਂ ਨਿਕਲਿਆ ਖ਼ੂਨ !

ਜਲੰਧਰ : ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਸ਼੍ਰੀ ਬੇਰ ਸਾਹਿਬ ‘ਚ ਸਥਿਤ ਇਤਿਹਾਸਿਕ ਬੇਰੀ ਵਿੱਚੋਂ ਖੂਨ ਨਿਕਲਣ ਦਾ ਇੱਕ ਵੀਡੀਓ ਵਾਰਇਲ ਹੋ ਰਿਹਾ ਹੈ ਜਿਸਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ। ਇਸ ਵੀਡੀਓ ‘ਚ ਬੇਰੀ ਸਾਹਿਬ ਵਿੱਚੋਂ ਇੱਕ ਤਰਲ ਨਿਕਲਦਾ ਦਿਖਾਈ ਦੇ ਰਿਹਾ ਹੈ ਜਿਸਦਾ ਰੰਗ ਖੂਨ ਵਰਗਾ ਹੈ। ਇਸ ਮਾਹੌਲ ਵਿੱਚ ਜਿੱਥੇ ਦੁਨੀਆ ਕੋਰੋਨਾ ਦੇ ਸੰਕਟ ਨਾਲ ਜੂਝ ਰਹੀ ਹੈ, ਉਥੇ ਹੀ ਇਸ ਪ੍ਰਕਾਰ ਦੀ ਘਟਨਾ ਨੂੰ ਲੈ ਕੇ ਲੋਕਾਂ ਦੇ ਦਿਮਾਗ ‘ਚ ਕਈ ਪ੍ਰਕਾਰ ਦੇ ਸਵਾਲ ਖੜੇ ਹੋ ਰਹੇ ਹਨ।

Punjab ਸਰਕਾਰ ‘ਤੇ ਭਰੋਸਾ ਨਹੀਂ, ਸਾਨੂੰ Kejriwal ਕੋਲ ਭੇਜੋ | ਰੋ-ਰੋ ਕੇ ਤਰਲੇ ਪਾਉਂਦੇ Hazoor Sahib ਦੇ ਸ਼ਰਧਾਲੂ

ਜਦੋਂ D5 ਚੈੱਨਲ ਪੰਜਾਬੀ ਦੇ ਕੋਲ ਇਹ ਵੀਡੀਓ ਆਇਆ ਹੈ ਤਾਂ ਇਸਦੀ ਜਾਂਚ ਪੜਤਾਲ ਕਰਕੇ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਕੋਈ ਭਰਮ ਭੁਲੇਖੇ ਨਾਲ ਸਬੰਧਤ ਖ਼ਬਰ ਨਹੀਂ ਹੈ। ਅਸੀ ਕਿਸੇ ਵੀ ਤਰ੍ਹਾਂ ਨਾਲ ਕਿਸੇ ਨੂੰ ਕੋਈ ਵਹਿਮ ਭੁਲੇਖਾ ‘ਚ ਨਹੀਂ ਪਾਉਣਾ ਚਾਹੁੰਦੇ ਇਸ ਲਈ ਇਹ ਗੱਲ ਸਾਫ਼ ਕਰ ਦੇਣਾ ਚਾਹੁੰਦੇ ਹਾਂ ਕਿ ਇਹ ਇੱਕ ਪ੍ਰਕਾਰ ਦਾ ਤਰਲ ਹੈ ਜੋ ਗਰਮੀ ਦੇ ਮੌਸਮ ਵਿੱਚ ਅਕਸਰ ਬੇਰੀ ਦੇ ਰੁੱਖ ਤੋਂ ਨਿਕਲਦਾ ਹੈ। ਪਹਿਲਾਂ ਵੀ ਇਸ ਤਰ੍ਹਾਂ ਦਾ ਤਰਲ ਨਿਕਲਦਾ ਰਿਹਾ ਹੈ। ਇਸ ਬਾਰੇ ‘ਚ ਖੇਤੀਬਾੜੀ ਵਿਗਿਆਨੀ ਤਰਕ ਦੇ ਰਹੇ ਹਨ ਕਿ ਇਹ ਸਭ ਕਿਸੇ ਵਹਿਮ ਦਾ ਹਿੱਸਾ ਨਹੀਂ ਹੈ ਸਗੋਂ ਇੱਕ ਕੁਦਰਤੀ ਪ੍ਰਕਿਰਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button