Breaking NewsD5 specialInternationalNewsTop News

ਇਟਲੀ ਦੇ ਰਾਸ਼ਟਰਪਤੀ ਦੀ ਚੋਣ ਲਈ 24 ਜਨਵਰੀ ਨੂੰ ਪੈਣਗੀਆਂ ਵੋਟਾਂ

ਵੈਨਿਸ/ਇਟਲੀ : ਇਟਲੀ ਵਿੱਚ ਰਾਸ਼ਟਰਪਤੀ ਦੀ ਚੋਣ ਲਈ 24 ਜਨਵਰੀ ਨੂੰ ਵੋਟਾਂ ਪੈਣਗੀਆਂ। ਪਾਰਲੀਮੈਂਟ ਅਤੇ ਸੈਨੇਟ ਮੈਂਬਰਾਂ ਵੱਲੋਂ ਇਹ ਵੋਟਾਂ ਰਾਸ਼ਟਰਪਤੀ ਦੀ ਚੋਣ ਲਈ ਪਾਈਆਂ ਜਾਣਗੀਆਂ। ਚੋਣਾਂ ਤੋਂ ਪਹਿਲਾਂ ਵੱਖ-ਵੱਖ ਪਾਰਟੀਆਂ ਵਿੱਚ ਹਲਚਲ ਸਾਫ਼ ਨਜ਼ਰ ਆ ਰਹੀ ਹੈ। ਸਾਬਕਾ ਪ੍ਰਧਾਨ ਮੰਤਰੀ ਅਤੇ ਪਾਰਟੀ ਦੇ ਲੀਡਰ Silvio Berlusconi ਨੂੰ ਜਿਤਾਉਣ ਲਈ Forza Italia ਅੱਗੇ ਆਈ ਹੈ।

Khabran Da Sira : EVM ‘ਤੇ ਸੁਪਰੀਮ ਕੋਰਟ ਦਾ ਫੈਸਲਾ, ਕਾਂਗਰਸ ‘ਚ ਪਿਆ ਕਲੇਸ਼, CM ਚੰਨੀ ਲਈ ਮੁਸੀਬਤ

ਸੱਜੇ ਪੱਖੀ ਪਾਰਟੀਆਂ ਵੱਲੋਂ ਵੀ Forza Italia ਦਾ ਸਾਥ ਦਿੱਤਾ ਜਾ ਰਿਹਾ ਹੈ। ਦੱਸ ਦਈਏ ਕਿ ਇਟਲੀ ਪਾਰਲੀਮੈਂਟ ਵਿੱਚ 630 ਚੈਂਬਰ ਆਫ਼ ਡਿਪੁਟਾਇਸ ਅਤੇ 321 ਸੈਨੇਟ ਮੈਂਬਰ ਹਨ। 3 ਫਰਵਰੀ 2015 ਵਿੱਚ Sergio Mattarella ਇਟਲੀ ਦੇ ਰਾਸ਼ਟਰਪਤੀ ਵਜੋਂ ਚੁਣੇ ਗਏ ਸਨ। ਇਟਲੀ ਦੇ ਮੌਜੂਦਾ ਰਾਸ਼ਟਰਪਤੀ Sergio Mattarella ਨੇ ਆਪਣੀ ਚੋਣ ਤੋਂ ਲੈ ਕੇ ਹੁਣ ਤੱਕ ਇਟਲੀ ਨੂੰ ਬਿਹਤਰ ਬਣਾਉਣ ਲਈ ਸ਼ਲਾਘਾਯੋਗ ਕੰਮ ਕੀਤੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button