Breaking NewsD5 specialInternationalNewsTop News

ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਨੇ ਦਿੱਤਾ ਅਸਤੀਫਾ

ਰਾਸ਼ਟਰਪਤੀ ਸੈਰਜੀਓ ਮੱਤਾਰੇਲਾ ਨੇ ਅਸਤੀਫਾ ਸਵੀਕਾਰ ਕਰਨ ਤੋਂ ਇਨਕਾਰ ਕੀਤਾ

ਮਿਲਾਨ : (ਦਲਜੀਤ ਮੱਕੜ) : ਇਟਲੀ ਦੇ ਰਾਸ਼ਟਰਪਤੀ ਸਰਜੀਓ ਮੱਤਾਰੇਲਾ ਨੇ ਸਾਬਕਾ ਈਸੀਬੀ ਮੁਖੀ ਮਾਰੀਓ ਦਰਾਗੀ ਨੂੰ ਇਟਲੀ ਦੀ ਕੋਵਿਡ ਮਹਾਂਮਾਰੀ ਤੋਂ ਬਾਅਦ ਦੀ ਰਿਕਵਰੀ ਦੀ ਅਗਵਾਈ ਕਰਨ ਅਤੇ ਦੇਸ਼ ਨੂੰ ਸਥਾਨਕ ਅਸਥਿਰਤਾ ਤੋਂ ਬਚਾਉਣ ਲਈ ਨਿਯੁਕਤ ਕੀਤਾ ਸੀ। ਪ੍ਰਧਾਨ ਮੰਤਰੀ ਮਾਰੀਓ ਦਰਾਗੀ ਵੱਲੋਂ ਦੇਸ਼ ਨੂੰ ਮੁੜ ਲੀਹਾਂ ਤੇ ਲਿਆਉਣ ਲਈ ਅਨੇਕਾਂ ਤਰ੍ਹਾਂ ਦੀਆਂ ਯੋਜਨਾਵਾਂ ਦਾ ਆਰੰਭ ਕੀਤਾ ਪਰ ਬੀਤੇ ਦਿਨੀਂ ਇਟਲੀ ਸਰਕਾਰ ਨੇ ਪਰਿਵਾਰਾਂ ਅਤੇ ਕਾਰੋਬਾਰਾਂ ਲਈ ਆਰਥਿਕ ਸਹਾਇਤਾ ਦੇ ਇਕ ਪੈਕੇਜ ਸੰਸਦ ਵਿੱਚ ਪਾਸ ਹੋਣ ਲਈ ਪੇਸ਼ ਕੀਤਾ ਪਰ ਇਟਲੀ ਗੱਠਜੋੜ ਸਰਕਾਰ ਦਾ ਸਮਰਥਨ ਕਰ ਰਹੇ ਮੂਵਮੈਂਟ 5 ਸਤੇਲੇ( 5 ਸਟਾਰ ਮੂਵਮੈਂਟ) ਨੇ ਆਪਣੇ ਭਰੋਸੇ ਦਾ ਵੋਟ ਨੂੰ ਬਾਹਰ ਕੱਢ ਲਿਆ।

Goldy Brar News : ਪਹਿਲੀ ਵਾਰ ਕੈਮਰੇ ਸਾਹਮਣੇ ਆਇਆ Goldy Brar, Moosewala Murder Case ’ਚ ਕੀਤੇ ਵੱਡੇ ਖ਼ੁਲਾਸੇ!

ਜਿਸ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਨੇ ਆਪਣਾ ਅਸਤੀਫ਼ਾ ਦਿੱਤਾ ਪਰ ਇਟਲੀ ਦੇ ਰਾਸ਼ਟਰਪਤੀ ਸੈਰਜੀਓ ਮੱਤਾਰੇਲਾ ਨੇ ਦਰਾਗੀ ਦੇ ਅਸਤੀਫੇ ਨੂੰ ਰੱਦ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਬੁੱਧਵਾਰ ਤਕ ਸੈਨੇਟ ਵਿੱਚ ਦੁਬਾਰਾ ਬਿਲ ਪੇਸ਼ ਕਰਨ ਲਈ ਕਿਹਾ। ਅਸਤੀਫਾ ਦੇਣ ਤੋਂ ਪਹਿਲਾਂ ਦਰਾਗੀ ਨੇ ਆਪਣੀ ਕੈਬਨਿਟ ਨੂੰ ਕਿਹਾ ਕਿ ਸਰਕਾਰ ਦੇ ਪ੍ਰੋਗਰਾਮ ਨੂੰ ਪੂਰਾ ਕਰਨ ਲਈ ਹਾਲਾਤ ਹੁਣ ਮੌਜੂਦ ਨਹੀਂ ਹਨ। ਜਿਸਦੇ ਚਲਦਿਆ ਉਹ ਅਸਤੀਫਾ ਦੇਣਗੇ। ਜੇਕਰ ਇਟਲੀ ਵਿਚ ਮਾਰੀਓ ਦਰਾਗੀ ਦੀ ਸਰਕਾਰ ਟੁੱਟਦੀ ਹੈ ਤਾਂ ਦੇਸ਼ ਆਰਥਕ ਪੱਖੋਂ ਹੋਰ ਕਮਜ਼ੋਰ ਹੋਵੇਗਾ ਜਦ ਕਿ ਕੋਵਿਡ 19 ਕਰਕੇ ਇਟਲੀ ਪਹਿਲਾਂ ਹੀ ਝੰਬਿਆ ਜਾ ਚੁੱਕਾ ਹੈ ।ਜਿਸ ਕਾਰਨ ਇਟਲੀ ਦਾ ਕਾਫੀ ਨੁਕਸਾਨ ਹੋਇਆ ਹੈ ।ਜ਼ਿਕਰਯੋਗ ਹੈ ਕਿ ਇਟਲੀ ਦੇ ਪ੍ਰਧਾਨਮੰਤਰੀ ਮਾਰੀਓ ਦਰਾਗੀ ਵੱਲੋਂ ਲੋਕ ਹਿੱਤਾਂ ਲਈ ਲਿਆਂਦੀਆਂ ਜਾਣ ਵਾਲੀਆਂ ਯੋਜਨਾਵਾਂ ਬੇਹੱਦ ਸਫਲ ਰਹੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button