IndiaTop News

ਮਹਿੰਗਾਈ ਤੋਂ ਰਾਹਤ, ਕੇਂਦਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਦਾ DA ਤੇ DR 2% ਵਧਿਆ, ਕੈਬਨਿਟ ਦੀ ਮਨਜ਼ੂਰੀ

ਸਰਕਾਰ ਨੇ ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ (DA) ਤੇ ਮਹਿੰਗਾਈ ਰਾਹਤ (DR) ਵਿਚ 2% ਦੇ ਵਾਧੇ ਨੂੰ ਮਨਜ਼ੂਰੀ ਦਿੱਤੀ ਹੈ। ਸਰਕਾਰ ਨੇ DA 58% ਤੋਂ ਵਧ ਕੇ 60% ਕੀਤਾ ਹੈ। ਇਹ ਵਾਧਾ 1 ਜਨਵਰੀ 2026 ਤੋਂ ਲਾਗੂ ਹੋਵੇਗਾ। ਇਸ ਫੈਸਲੇ ਨਾਲ ਸਰਕਾਰ ਦਾ ਸਾਲਾਨਾ 6791 ਕਰੋੜ ਰੁਪਏ ਦਾ ਖਰਚ ਵਧੇਗਾ।

ਇਸ ਤੋਂ ਪਹਿਲਾਂ ਅਕਤੂਬਰ ਵਿਚ ਮਹਿੰਗਾਈ ਭੱਤਾ 55 ਫੀਸਦ ਤੋਂ ਵਧਾ ਕੇ 58 ਫੀਸਦ ਕੀਤਾ ਗਿਆ ਸੀ। ਪਿਛਲਾ ਰਿਵੀਜ਼ਨ 1 ਜੁਲਾਈ 2025 ਲਾਗੂ ਕੀਤਾ ਗਿਆ ਸੀ ਜਿਸ ਦਾ ਭੁਗਤਾਨ ਏਰੀਅਰ ਨਾਲ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਅੱਜ ਹੋਈ ਕੈਬਨਿਟ ਬੈਠਕ ਵਿਚ ਇਸ ਦਾ ਐਲਾਨ ਕੀਤਾ ਗਿਆ। ਇਸ ਨਾਲ ਲਗਭਗ 50.5 ਲੱਖ ਕਰਮਚਾਰੀਆਂ ਤੇ 68.3 ਪੈਨਸ਼ਨਰਾਂ ਨੂੰ ਫਾਇਦਾ ਹੋਵੇਗਾ।

ਕੇਂਦਰ ਸਰਕਾਰ ਸਾਲ ਵਿਚ 2 ਵਾਰ, ਜਨਵਰੀ ਤੇ ਜੁਲਾਈ ਵਿਚ ਮਹਿੰਗਾਈ ਭੱਤੇ (DA) ਤੇ ਮਹਿੰਗਾਈ ਰਾਹਤ(DR) ਵਿਚ ਬਦਲਾਅ ਕਰਦੀ ਹੈ। ਇਸ ਫੈਸਲੇ ਨਾਲ ਕਰਮਚਾਰੀਆਂ ਦੀ ਮਹੀਨਾਵਾਰ ਸੈਲਰੀ ਤੇ ਪੈਨਸ਼ਨਰਾਂ ਦੀ ਪੈਨਸ਼ਨ ਵਿਚ ਵਾਧਾ ਹੁੰਦਾ ਹੈ।

ਮਹਿੰਗਾਈ ਭੱਤਾ ਸਰਕਾਰੀ ਕਰਮਚਾਰੀਆਂ ਨੂੰ ਦਿੱਤਾ ਜਾਣ ਵਾਲਾ ‘ਕਾਸਟ ਆਫ ਲਿਵਿੰਗ’ ਐਡਜਸਟਮੈਂਟ ਹੈ। ਇਸ ਦੇ ਕੈਲਕੁਲੇਸ਼ਨ ਬੇਸਿਕ ਪੇ ਦੇ ਫੀਸਦ ਵਜੋਂ ਕੀਤਾ ਜਾਂਦਾ ਹੈ। ਇਸ ਦਾ ਮੁੱਖ ਮਕਸਦ ਵਧਦੀਆਂ ਕੀਮਤਾਂ ਦੇ ਵਿਚ ਮੁਲਜ਼ਮਾਂ ਦੀ ਅਸਲੀ ਆਮਦਨ ਦੀ ਸੁਰੱਖਿਆ ਕਰਨਾ ਹੈ ਤਾਂ ਕਿ ਉਨ੍ਹਾਂ ਦੀ ਤਨਖਾਹ ਮਹਿੰਗਾਈ ਨਾਲ ਤਾਲਮੇਲ ਬਿਠਾ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button