InternationalTop News

ਇਜ਼ਰਾਈਲ ਨੇ 3 ਘੰਟਿਆਂ ‘ਚ 20 ਈਰਾਨੀ ਟਿਕਾਣਿਆਂ ‘ਤੇ ਕੀਤੇ ਹਮਲੇ

ਈਰਾਨ ਦੇ ਹਮਲਿਆਂ ਦੇ ਜਵਾਬ ਵਿੱਚ ਇਜ਼ਰਾਈਲ ਨੇ 25 ਦਿਨਾਂ ਬਾਅਦ ਜਵਾਬੀ ਕਾਰਵਾਈ ਕੀਤੀ ਹੈ। ਨਿਊਯਾਰਕ ਟਾਈਮਜ਼ ਮੁਤਾਬਕ ਇਜ਼ਰਾਈਲ ਨੇ 3 ਘੰਟਿਆਂ ‘ਚ 20 ਈਰਾਨੀ ਟਿਕਾਣਿਆਂ ‘ਤੇ ਹਮਲੇ ਕੀਤੇ। ਹਮਲਾ 2:15 ਵਜੇ (ਇਜ਼ਰਾਈਲੀ ਸਮੇਂ) ‘ਤੇ ਸ਼ੁਰੂ ਹੋਇਆ। ਹਮਲੇ ਸ਼ਾਮ 5 ਵਜੇ ਤੱਕ ਜਾਰੀ ਰਹੇ। ਇਸ ਵਿਚ ਮਿਜ਼ਾਈਲ ਫੈਕਟਰੀਆਂ ਅਤੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਵਿਚ ਇਜ਼ਰਾਈਲ ਰੱਖਿਆ ਬਲ ਨੇ 2:30 (ਸਥਾਨਕ ਸਮੇਂ) ‘ਤੇ ਈਰਾਨ ‘ਤੇ ਹਮਲੇ ਦੀ ਜਾਣਕਾਰੀ ਦਿੱਤੀ ਸੀ। (ਆਈਡੀਐਫ) ਦੇ ਬੁਲਾਰੇ ਡੇਨੀਅਲ ਹਾਗਰੀ ਨੇ ਕਿਹਾ ਕਿ ਇਜ਼ਰਾਈਲ 1 ਅਕਤੂਬਰ ਨੂੰ ਹੋਏ ਹਮਲੇ ਦੇ ਜਵਾਬ ਵਿਚ ਈਰਾਨ ‘ਤੇ ਹਮਲਾ ਕਰ ਰਿਹਾ ਹੈ।ਹਾਗਰੀ ਨੇ ਕਿਹਾ ਕਿ ਈਰਾਨ ਅਤੇ ਮੱਧ ਪੂਰਬ ਵਿਚ ਉਸ ਦੇ ਸਹਿਯੋਗੀ 7 ਅਕਤੂਬਰ, 2023 ਤੋਂ 7 ਮੋਰਚਿਆਂ ‘ਤੇ ਇਜ਼ਰਾਈਲ ‘ਤੇ ਹਮਲੇ ਕਰ ਰਹੇ ਹਨ। ਅਜਿਹੇ ‘ਚ ਇਜ਼ਰਾਈਲ ਨੂੰ ਵੀ ਜਵਾਬ ਦੇਣ ਦਾ ਅਧਿਕਾਰ ਹੈ। ਅਸੀਂ ਇਜ਼ਰਾਈਲ ਅਤੇ ਸਾਡੇ ਲੋਕਾਂ ਦੀ ਸੁਰੱਖਿਆ ਲਈ ਜੋ ਵੀ ਜ਼ਰੂਰੀ ਹੋਵੇਗਾ ਉਹ ਕਰਾਂਗੇ, ਇਸਰਾਈਲ, ਈਰਾਨ ਅਤੇ ਇਰਾਕ ਨੇ ਹਮਲੇ ਤੋਂ ਬਾਅਦ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ। ਹਾਗਰੀ ਨੇ ਕਿਹਾ ਕਿ ਈਰਾਨ ਅਤੇ ਮੱਧ ਪੂਰਬ ਵਿਚ ਉਸ ਦੇ ਸਹਿਯੋਗੀ 7 ਅਕਤੂਬਰ, 2023 ਤੋਂ ਇਜ਼ਰਾਈਲ ‘ਤੇ 7 ਮੋਰਚਿਆਂ ‘ਤੇ ਹਮਲਾ ਕਰ ਰਹੇ ਹਨ। ਅਜਿਹੇ ‘ਚ ਇਜ਼ਰਾਈਲ ਨੂੰ ਵੀ ਜਵਾਬ ਦੇਣ ਦਾ ਅਧਿਕਾਰ ਹੈ। ਅਸੀਂ ਆਪਣੇ ਲੋਕਾਂ ਦੀ ਸੁਰੱਖਿਆ ਲਈ ਜੋ ਵੀ ਜ਼ਰੂਰੀ ਹੋਵੇਗਾ ਉਹ ਕਰਾਂਗੇ। ਹਵਾਈ ਹਮਲੇ ਤੋਂ ਬਾਅਦ ਅਮਰੀਕਾ ਨੇ ਇਜ਼ਰਾਈਲ ਦਾ ਸਮਰਥਨ ਕਰਦੇ ਹੋਏ ਕਿਹਾ ਹੈ ਕਿ ਇਹ ਈਰਾਨ ਦੇ ਹਮਲੇ ਦਾ ਜਵਾਬ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button