InternationalTop News

ਇਜ਼ਰਾਇਲੀ ਫੌਜ ਨੇ ਕੀਤਾ ਦੇਰ ਰਾਤ ਸੀਰੀਆ ‘ਚ ਕਈ ਟਿਕਾਣਿਆਂ ‘ਤੇ ਜ਼ਬਰਦਸਤ ਹਵਾਈ ਹਮਲਾ

ਬੇਰੂਤ: ਇਜ਼ਰਾਇਲੀ ਫੌਜ ਨੇ ਸ਼ਨੀਵਾਰ ਦੇਰ ਰਾਤ ਸੀਰੀਆ ‘ਚ ਕਈ ਟਿਕਾਣਿਆਂ ‘ਤੇ ਜ਼ਬਰਦਸਤ ਹਵਾਈ ਹਮਲਾ ਕੀਤਾ ਹੈ। ਇਜ਼ਰਾਇਲੀ ਫੌਜ ਦੇ ਇਸ ਹਵਾਈ ਹਮਲੇ ‘ਚ ਸੀਰੀਆ ‘ਚ ਕਈ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ ਹੈ। ਇਜ਼ਰਾਇਲੀ ਫੌਜ ਨੇ ਇਹ ਹਮਲਾ ਦੱਖਣੀ ਸੀਰੀਆ ‘ਚ ਕਈ ਥਾਵਾਂ ‘ਤੇ ਨਾਲੋ-ਨਾਲ ਕੀਤਾ।ਇਸ ਹਵਾਈ ਹਮਲੇ ‘ਚ ਇਕ ਫੌਜੀ ਜ਼ਖਮੀ ਹੋ ਗਿਆ। ਸੀਰੀਆ ਦੀ ਸਰਕਾਰੀ ਸਮਾਚਾਰ ਏਜੰਸੀ ਸਾਨਾ ਨੇ ਇਕ ਬੇਨਾਮ ਫੌਜੀ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਹਵਾਈ ਰੱਖਿਆ ਪ੍ਰਣਾਲੀ ਨੇ ਸਥਾਨਕ ਸਮੇਂ ਮੁਤਾਬਕ ਰਾਤ 12:42 ‘ਤੇ ਇਜ਼ਰਾਈਲ ਦੇ ਕਬਜ਼ੇ ਵਾਲੇ ਗੋਲਾਨ ਹਾਈਟਸ ਤੋਂ ਆਈਆਂ ਕੁਝ ਮਿਜ਼ਾਈਲਾਂ ਨੂੰ ਡੇਗ ਦਿੱਤਾ।ਇਕ ਬਿਆਨ ‘ਚ ਕਿਹਾ ਗਿਆ ਹੈ ਕਿ ਇਨ੍ਹਾਂ ਹਮਲਿਆਂ ਨੇ ਸੀਰੀਆ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ ਅਤੇ ਇਕ ਫੌਜੀ ਜ਼ਖਮੀ ਹੋ ਗਿਆ ਹੈ। ਬ੍ਰਿਟੇਨ ਸਥਿਤ ਯੁੱਧ ਨਿਗਰਾਨੀ ਸੰਗਠਨ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਕਿਹਾ ਕਿ ਇਜ਼ਰਾਇਲੀ ਹਵਾਈ ਹਮਲਿਆਂ ਨੇ ਦਮਿਸ਼ਕ ਦੇ ਉੱਤਰ-ਪੂਰਬ ‘ਚ ਕਾਲਮੂਨ ਪਹਾੜ ‘ਚ ਸਥਿਤ ਦੋ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਸ ਖੇਤਰ ਵਿੱਚ ਲੇਬਨਾਨੀ ਕੱਟੜਪੰਥੀ ਸਮੂਹ ਹਿਜ਼ਬੁੱਲਾ ਦੀ ਮੌਜੂਦਗੀ ਹੈ। ਇਸ ‘ਚ ਕਈ ਅੱਤਵਾਦੀਆਂ ਦੇ ਮਾਰੇ ਜਾਣ ਦੀ ਵੀ ਸੰਭਾਵਨਾ ਹੈ।2024 ‘ਚ ਸੀਰੀਆ ‘ਚ ਇਜ਼ਰਾਈਲ ਦਾ 24ਵਾਂ ਹਮਲਾ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਦੱਸਿਆ ਕਿ ਹਮਲਿਆਂ ‘ਚ ਹਥਿਆਰਾਂ ਦੀ ਖੇਪ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਬ੍ਰਿਟਿਸ਼ ਸੰਗਠਨ ਨੇ ਕਿਹਾ ਕਿ 2024 ਵਿੱਚ ਸੀਰੀਆ ਵਿੱਚ ਇਜ਼ਰਾਈਲ ਦਾ ਇਹ 24ਵਾਂ ਹਮਲਾ ਹੈ। ਉਨ੍ਹਾਂ ਨੇ ਹਿਜ਼ਬੁੱਲਾ ਅਤੇ ਈਰਾਨ ਦੇ ਨੀਮ ਫੌਜੀ ਰੈਵੋਲਿਊਸ਼ਨਰੀ ਗਾਰਡ ਸਮੇਤ ਵੱਖ-ਵੱਖ ਸਮੂਹਾਂ ਦੇ 43 ਲੜਾਕਿਆਂ ਨੂੰ ਮਾਰ ਦਿੱਤਾ ਹੈ ਅਤੇ 9 ਨਾਗਰਿਕਾਂ ਦੀ ਵੀ ਮੌਤ ਹੋ ਗਈ ਹੈ। ਇਜ਼ਰਾਇਲੀ ਅਧਿਕਾਰੀਆਂ ਨੇ ਅਜੇ ਤੱਕ ਇਨ੍ਹਾਂ ਹਮਲਿਆਂ ‘ਤੇ ਕੋਈ ਬਿਆਨ ਨਹੀਂ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button