Breaking NewsD5 specialIndiaNewsPolitics

ਆਹ ਹੁੰਦੀ ਹੈ ਮੁੱਖ ਮੰਤਰੀ ਵਾਲੀ ਗੜ੍ਹਸ!, ਐਵੇਂ ਨਹੀਂ ਹੋਇਆ ਦਿੱਲੀ ਝਾੜੂ-ਝਾੜੂ,ਬੰਦਾ ਨਹੀਂ ਬੋਲਦਾ ਬੰਦੇ ਦੇ ਕੰਮ ਬੋਲਦੇ

ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਕਾਰਨ ਵੱਡੀ ਗਿਣਤੀ ‘ਚ ਲੋਕ ਬੇਰੋਜ਼ਗਾਰ ਹੋ ਗਏ ਹਨ। ਇਸ ਦਿਸ਼ਾ ‘ਚ ਰਾਹਤ ਲਈ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਇੱਕ ਵੱਡੀ ਪਹਿਲ ਕੀਤੀ ਹੈ। ਦਿੱਲੀ ਸਰਕਾਰ ਨੇ ਇੱਕ ਅਜਿਹਾ ‘ਜੌਬ ਪੋਰਟਲ ਲਾਂਚ ਕੀਤਾ ਹੈ’, ਜਿਸ ‘ਤੇ ਰੋਜ਼ਗਾਰ ਦੇਣ ਵਾਲੀਆਂ ਕੰਪਨੀਆਂ ਜਾਂ ਉਦਯੋਗ ਅਤੇ ਬੇਰੋਜ਼ਗਾਰੀ ਦੀ ਮਾਰ ਝੇਲ ਰਹੇ ਲੋਕ ਜਾਣਕਾਰੀ ਪਾ ਸਕਣਗੇ। ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਹਾਲ ਦੇ ਦਿਨਾਂ ‘ਚ ਕਈ ਲੋਕਾਂ ਨੇ ਆਪਣਾ ਰੋਜ਼ਗਾਰ ਗਵਾ ਦਿੱਤਾ ਅਤੇ ਕਾਰੋਬਾਰ ‘ਤੇ ਵੀ ਇਸ ਦਾ ਬੁਰਾ ਅਸਰ ਪਿਆ।

ਆਹ ਵੱਡੇ ਲੀਡਰ ਦੇ ਘਰ ਪਿਆ ਪੁਲਿਸ ਦਾ LIVE ਛਾਪਾ, ਪੁੱਠਾ ਕੰਮ ਕਰਦੇ ਕਈ ਫੜੇ ਗਏ ਕਈ ਬੰਦੇ,ਲੱਖਾਂ ‘ਚ ਹੁੰਦਾ ਸੀ ਧੰਦਾ?

ਇਹ ਪੋਰਟਲ ‘http://jobs.delhi.gov.in’ ਨੌਕਰੀ ਦੇਣ ਵਾਲਿਆਂ ਅਤੇ ਰੋਜ਼ਗਾਰ ਚਾਹੁਣ ਵਾਲਿਆਂ ਦੋਹਾਂ ਲਈ ਇਕ ‘ਰੋਜ਼ਗਾਰ ਬਜ਼ਾਰ’ ਦੀ ਤਰ੍ਹਾਂ ਕੰਮ ਕਰੇਗਾ। ਮੁੱਖ ਮੰਤਰੀ ਨੇ ਵਰਚੁਅਲ ਪੱਤਰਕਾਰ ਸੰਮੇਲਨ ‘ਚ ਕਿਹਾ,”ਅਜਿਹੇ ਕਈ ਲੋਕ ਹਨ, ਜਿਨ੍ਹਾਂ ਨੂੰ ਰੋਜ਼ਗਾਰ ਦੀ ਤਲਾਸ਼ ਹੈ, ਉੱਥੇ ਹੀ ਦੂਜੇ ਪਾਸੇ ਕਈ ਵਪਾਰੀ, ਕਾਰੋਬਾਰੀ, ਪੇਸ਼ੇਵਰ, ਠੇਕੇਦਾਰ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਕੰਮ ਲਈ ਸਹੀ ਵਿਅਕਤੀ ਨਹੀਂ ਮਿਲ ਪਾ ਰਿਹਾ ਹੈ। ਇਹ ਪੋਰਟਲ ਦੋਹਾਂ ਨੂੰ ਇਕ ਮੰਚ ‘ਤੇ ਆਹਮਣੇ-ਸਾਹਮਣੇ ਲਿਆ ਕੇ ਇਸ ਕਮੀ ਨੂੰ ਦੂਰ ਕਰੇਗਾ।” ਕੇਜਰੀਵਾਲ ਨੇ ਕਿਹਾ ਕਿ ਇਕ ਵਿਸ਼ੇਸ਼ ਆਦੇਸ਼ ਜਾਰੀ ਕੀਤਾ ਜਾ ਰਿਹਾ ਹੈ, ਜਿਸ ‘ਚ ਰੇਹੜੀ, ਠੇਲੇ ਵਾਲਿਆਂ ਨੂੰ ਕੰਮ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ।

ਲਓ ਜੀ! ਗੁਰੂਘਰ ਦੇ ਸਪੀਕਰ ‘ਚੋਂ ਕਿਸਾਨਾਂ ਨੇ ਕਰਤਾ ਵੱਡਾ ਐਲਾਨ, ਅਨਾਊਂਸਮੈਂਟ ਕਰ ਇਕੱਠੇ ਕਰਲੇ ਕਿਸਾਨ

ਉਨ੍ਹਾਂ ਨੇ ਕਿਹਾ ਕਿ ਕਈ ਪ੍ਰਵਾਸੀ ਮਜ਼ਦੂਰ ਜੋ ਕਿ ਤਾਲਾਬੰਦੀ ਦੌਰਾਨ ਦਿੱਲੀ ਛੱਡ ਕੇ ਚੱਲੇ ਗਏ ਸਨ, ਹੁਣ ਵਾਪਸ ਆਉਣ ਲੱਗੇ ਹਨ। ਦਿੱਲੀ ਦੇ ਕਿਰਤ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਇਸ ਰੋਜ਼ਗਾਰ ਪੋਰਟਲ ਦੀਆਂ ਸੇਵਾਵਾਂ ਮੁਫ਼ਤ ਹੋਣਗੀਆਂ ਅਤੇ ਕਿਸੇ ਵੀ ਅਰਜ਼ੀਕਰਤਾ ਨੂੰ ਇਸ ‘ਚ ਰਜਿਸਟਰੇਸ਼ਨ ਲਈ ਕੋਈ ਪੈਸਾ ਦੇਣ ਦੀ ਜ਼ਰੂਰਤ ਨਹੀਂ ਹੈ। ਕੇਜਰੀਵਾਲ ਨੇ ਇਸ ਗੱਲ ‘ਤੇ ਖੁਸ਼ੀ ਜ਼ਾਹਰ ਕੀਤੀ ਹੈ ਕਿ ਦਿੱਲੀ ਕੋਰੋਨਾ ਵਾਇਰਸ ਨੂੰ ਕੰਟਰੋਲ ‘ਚ ਲਿਆਉਣ ‘ਚ ਕਾਮਯਾਬ ਰਹੀ ਹੈ ਅਤੇ ਉਸ ਨੂੰ ਦੂਜੇ ਸੂਬਿਆਂ ਦੀ ਤਰ੍ਹਾਂ ਫਿਰ ਤੋਂ ਤਾਲਾਬੰਦੀ ਲਗਾਉਣ ਦੀ ਜ਼ਰੂਰਤ ਨਹੀਂ ਪਈ ਹੈ।

🔴 LIVE 🔴 ਸਵੇਰੇ ਸਵੇਰੇ ਆਈ ਵੱਡੀ ਖ਼ਬਰ, ਨਵਜੋਤ ਸਿੱਧੂ ਨੂੰ ਇਕ ਹੋਰ ਝਟਕਾ! Navjot Sidhu | Call- 0175-5000156

ਉਨ੍ਹਾਂ ਨੇ ਕਿਹਾ ਕਿ ਅਜਿਹੇ ਸਮੇਂ ਜਦੋਂ ਦੇਸ਼ ਅਤੇ ਦੁਨੀਆ ‘ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਵੱਧ ਰਹੇ ਹਨ, ਦਿੱਲੀ ‘ਚ ਕੋਵਿਡ-19 ਦੇ ਮਾਮਲਿਆਂ ‘ਚ ਲਗਾਤਾਰ ਕਮੀ ਆ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ‘ਚ ਕੋਵਿਡ-19 ਤੋਂ ਠੀਕ ਹੋ ਕੇ ਬਾਹਰ ਆਉਣ ਵਾਲੇ ਲੋਕਾਂ ਦਾ ਫੀਸਦੀ 88 ਤੱਕ ਪਹੁੰਚ ਗਿਆ ਹੈ ਅਤੇ ਜਾਂਚ ਤੋਂ ਬਾਅਦ ਕੋਰੋਨਾ ਪੀੜਤ ਪਾਏ ਜਾਣ ਵਾਲੇ ਲੋਕਾਂ ਦਾ ਅਨੁਪਾਤ ਵੀ ਜੂਨ ਦੇ 35 ਤੋਂ ਘੱਟ ਕੇ ਮੌਜੂਦਾ ਸਮੇਂ ‘ਚ 5 ਫੀਸਦੀ ਰਹਿ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੂਨ ਦੇ ਮੁਕਾਬਲੇ ਇਸ ਬੀਮਾਰੀ ਨਾਲ ਮਰਨ ਵਾਲਿਆਂ ਦਾ ਅੰਕੜਾ ਵੀ ਘੱਟ ਹੋਇਆ ਹੈ। ਇਸ ਸਮੇਂ ਰਾਜਧਾਨੀ ‘ਚ ਕੋਵਿਡ-19 ਦੇ ਹਸਪਤਾਲਾਂ ‘ਚ 2,850 ਮਰੀਜ਼ ਹੀ ਦਾਖ਼ਲ ਹਨ, ਜਦੋਂ ਕਿ 12,500 ਬਿਸਤਰ ਖਾਲੀ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button