Breaking NewsD5 specialNewsPunjab

ਆਹ ਸ਼ਹਿਰ ‘ਚ ਚਾਰੇ ਪਾਸੇ ਹੋਇਆ ਪਾਣੀ-ਪਾਣੀ,ਲੋਕਾਂ ਦੇ ਘਰਾਂ ਅੰਦਰ ਵੜਗਿਆ ਪਾਣੀ

ਚੰਡੀਗੜ੍ਹ : ਵੱਡੀ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਜਿਥੇ ਲਗਾਤਾਰ ਤਿੰਨ ਦਿਨਾਂ ਤੋ ਪੈ ਰਹੇ ਮੀਂਹ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਦਰਅਸਲ ਭਾਰੀ ਮੀਂਹ ਕਾਰਨ ਚੰਡੀਗੜ੍ਹ ਦੇ ਸੁਖਨਾ ਝੀਲ ‘ਚ ਪਾਣੀ ਦਾ ਪੱਧਰ ਬਹੁਤ ਵੱਧ ਗਿਆ ਸੀ। ਪਾਣੀ ਦਾ ਪੱਧਰ ਵਧਣਾ ਏਨਾ ਜਿਆਦਾ ਉਪਰ ਚਲਾ ਗਿਆ ਕਿ ਖਤਰੇ ਦੇ ਨਿਸ਼ਾਨ ਦੇ ਉਪਰ ਪਹੁੰਚ ਗਿਆ। ਜਿਸ ਨੂੰ ਦੇਖਦੇ ਹੋਏ ਝੀਲ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ। ਜਿਸ ਤੋਂ ਬਾਅਦ ਪਿੰਡ ਕਿਸ਼ਨਗੜ੍ਹ ਅਤੇ ਮਨੀਮਾਜਰਾ ਨੂੰ ਜਾਣ ਵਾਲੇ ਦੋਵੇ ਪੁਲ ਪਾਣੀ ‘ਚ ਡੁੱਬ ਗਏ।

🔴 LIVE 🔴ਖਾਲਿਸਤਾਨੀਆਂ ਨੇ ਫੇਰ ਕਰਤਾ ਮੋਗਾ ‘ਚ ਵੱਡਾ ਕਾਂਡ,ਕਾਂਗਰਸ ਪ੍ਰਧਾਨ ਦੀ ਖਿਸਕੀ ਕੁਰਸੀ

ਜਿਸ ਦੀਆਂ ਤਸਵੀਰਾਂ ਤੁਹਾਡੀ ਸਕਰੀਨ ‘ਤੇ ਦਿਖਾਈ ਦੇ ਰਹੀਆਂ ਹਨ। ਇਕ ਪਾਸੇ ਤਾਂ ਮੀਂਹ ਨੇ ਲੋਕਾਂ ਨੂੰ ਕੜਾਕੇ ਦੀ ਗਰਮੀ ਤੋਂ ਰਾਹਤ ਦਵਾਈ ਹੈ। ਉਧਰ ਚੰਡੀਗੜ੍ਹ ਦੇ ਕਈ ਪਿੰਡਾਂ ‘ਚ ਮੀਹ ਦੇ ਪਾਣੀ ਨੇ ਆਪਣਾ ਕਹਿਰ ਬਰਸਾ ਦਿਤਾ। ਸੜਕਾਂ ਅਤੇ ਲੋਕਾਂ ਦੀਆਂ ਕਾਰਾ ਆਦਿ ਪਾਣੀ ‘ਚ ਡੁੱਬ ਗਈਆਂ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸਾਲ 2018 ਵਿੱਚ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚਣ ਕਰਕੇ ਫਲੱਡ ਗੇਟ ਖੋਲ੍ਹੇ ਗਏ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button