Breaking NewsD5 specialNewsPunjabUncategorized

ਆਹ ਦੇਖੋ ਪੁਲਿਸ ਦਾ ਹਾਲ, ਬਿਨ੍ਹਾਂ ਕਸੂਰ ਦੇ ਭੇਜ ਦਿੱਤਾ ਫਰਲਾ

ਖੰਨਾ : ਅੱਜ ਕੱਲ ਹਰ ਵਿਅਕਤੀ ਦੇ ਹੱਥ ਵਿੱਚ ਮੋਬਾਇਲ ਫੋਨ ਹੈ ਅਤੇ ਟਿਕਟ ਬੂਕਿੰਗ, ਰਿਚਾਰਜ, ਬਿੱਲ ਪੇਮੈਂਟ, ਬੈਂਕਿੰਗ ਸਮੇਤ ਕਈ ਹੋਰ ਟਰਾਂਜ਼ੈਕਸ਼ਨਜ਼ ਮੋਬਾਇਲ ਫੋਨ ਰਾਹੀਂ ਹੀ ਹੋ ਰਹੀਆਂ ਹਨ ਪਰ ਅੱਜ ਦੇ ਡਿਜੀਟਲ ਯੁਗ ਵਿੱਚ ਆਮ ਕਰ ਕੇ ਸਾਈਬਰ ਫਰਾਡ, ਠੱਗੀ ਦੇ ਕੇਸ ਜਾਂ ਸਰਕਾਰੀ ਵਿਭਾਗਾਂ ਵੱਲੋਂ ਕਈ ਗਲਤੀਆਂ ਦੇ ਕੇਸ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹਾ ਹੀ ਇਕ ਕੇਸ ਸਥਾਨਕ ਕਸਬੇ ਦੋਰਾਹਾ ਦੇ ਰਹਿਣ ਵਾਲੇ ਵਿਨੋਦ ਕੁਮਾਰ ਕੌਸ਼ਲ ਨਾਲ ਹੋਇਆ ਹੈ। ਵਿਨੋਦ ਕੁਮਾਰ ਕੌਸ਼ਲ ਦੇ ਘਰ ਖੜ੍ਹੇ ਸਕੂਟਰ ਦਾ ਆਗਰਾ ‘ਚ ਓਵਰਸਪੀਡ ਦਾ ਈ-ਚਲਾਨ ਕੱਟਿਆ ਗਿਆ, ਜਿਸ ਦੀ ਜੁਰਮਾਨਾ ਰਾਸ਼ੀ 2500 ਰੁਪਏ ਹੈ।

LIVE | ਪੰਜਾਬ ਕੈਬਨਿਟ ‘ਚ ਫੇਰਬਦਲ? Navjot Sidhu ਨੂੰ ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ

ਇਸ ਸਬੰਧੀ ਉਸ ਨੂੰ ਜਦੋਂ ਮੋਬਾਇਲ ਫੋਨ ਤੇ ਮੈਸਜ ਆਇਆ ਤਾਂ ਉਸ ਨੂੰ ਇਸ ਦਾ ਪਤਾ ਲੱਗਾ। ਈ-ਚਲਾਨ ਨੂੰ ਆਟੋਮੈਟਿਕ ਸਪੀਡ ਰਾਡਾਰ ਅਤੇ ਕੈਮਰਿਆਂ ਦੀ ਮਦਦ ਨਾਲ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਚਲਾਨ ਕਿਸੇ ਕਾਰ ਦਾ ਕੱਟਿਆ ਗਿਆ ਹੈ, ਜਦੋਂਕਿ ਉਕਤ ਨੰਬਰ ਉਸ ਦੇ ਸਕੂਟਰ ਤੇ ਲੱਗਾ ਹੋਇਆ ਹੈ ਅਤੇ ਉਹ ਸਕੂਟਰ ਤੇ ਆਗਰਾ ਕਦੇ ਗਿਆ ਹੀ ਨਹੀਂ। ਹਾਲਾਂਕਿ ਚਲਾਨ ਨੂੰ ਆਨਲਾਈਨ ਭੁਗਤਿਆ ਜਾ ਸਕਦਾ ਹੈ ਪਰ ਨੌਜਵਾਨ ਦਾ ਕਹਿਣਾ ਹੈ ਕਿ ਉਹ ਉਸ ਜੁਰਮ ਦਾ ਜੁਰਮਾਨਾ ਕਿਉਂ ਅਦਾ ਕਰੇ, ਜੋ ਉਸ ਨੇ ਕਦੇ ਕੀਤਾ ਹੀ ਨਹੀਂ।

ਆਹ ਦੇਖੋ ਪੁਲਿਸ ਦਾ ਹਾਲ, ਬਿਨ੍ਹਾਂ ਕਸੂਰ ਦੇ ਭੇਜ ਦਿੱਤਾ ਫਰਲਾ

ਨੌਜਵਾਨ ਚਲਾਨ ਸਬੰਧੀ ਜਾਣਕਾਰੀ ਲੈਣ ਲਈ ਸਥਾਨਕ ਆਰ.ਟੀ.ਏ. ਦਫਤਰ ਵੀ ਆਇਆ ਪਰ ਵਿਭਾਗ ਉਸ ਦੀ ਕਿਸੇ ਤਰ੍ਹਾਂ ਦੀ ਮਦਦ ਨਹੀਂ ਕਰ ਸਕਿਆ। ਕੇਂਦਰ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਖੁਦ ਨੂੰ ਵਿਦੇਸ਼ਾਂ ਦੀ ਤਰਜ਼ ਤੇ ਅਪਡੇਟ ਕੀਤਾ ਗਿਆ ਹੈ। ਸੜਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਤੇ ਚਲਾਨ ਹੋਣ ਦੇ ਨਾਲ ਹੀ ਉਕਤ ਵਾਹਨ ਦੀ ਆਰ. ਸੀ. ਆਨਲਾਈਨ ਪੋਰਟਲ ਤੇ ਲਾਕ ਹੋ ਜਾਂਦੀ ਹੈ। ਜਦੋਂ ਤੱਕ ਬਿਨੈਕਾਰ ਵੱਲੋਂ ਚਲਾਨ ਦਾ ਆਨਲਾਈਨ ਜਾਂ ਆਫਲਾਈਨ ਭੁਗਤਾਨ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਸ ਦੀ ਆਰ. ਸੀ. ਟਰਾਂਸਫਰ, ਆਰ. ਸੀ. ਰਿਨਿਊ, ਲੋਨ ਕੱਟਵਾਉਣਾ ਆਦਿ ਦਾ ਕੰਮ ਨਹੀਂ ਹੋ ਸਕੇਗਾ।

AMAZON ਦੀ ਕਰਤੂਤ | ਫੇਰ ਤੋਂ Toilet Seat ‘ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਲਗਾਈ | SGPC | Jathedar

ਇਸ ਸਾਰੀ ਪ੍ਰਕਿਰਿਆ ਨੂੰ ਕੇਂਦਰ ਸਰਕਾਰ ਨੇ ਆਪਣੇ ਹੱਥ ਵਿੱਚ ਲਿਆ ਹੋਇਆ ਹੈ। ਇਸ ਸਾਰੇ ਕੇਸ ਵਿੱਚ ਗਲਤੀ ਹੋਣ ਦੀਆਂ 2 ਗੱਲਾਂ ਸਾਹਮਣੇ ਆ ਰਹੀਆਂ ਹਨ। ਪਹਿਲੀ ਇਹ ਕਿ ਕਿਸੇ ਅਪਰਾਧਕ ਪ੍ਰਵਿਰਤੀ ਦੇ ਵਿਅਕਤੀ ਨੇ ਕਾਰ ਤੇ ਫਰਜ਼ੀ ਨੰਬਰ ਪਲੇਟ ਲਾਈ ਹੋਵੇਗੀ ਅਤੇ ਕਾਰ ਨੂੰ ਉੱਤਰ ਪ੍ਰਦੇਸ਼ ਦੀਆਂ ਸੜਕਾਂ ‘ਤੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਦੌੜਾਇਆ ਹੋਵੇਗਾ ਜਾਂ ਫਿਰ ਈ-ਚਾਲਾਨ ਨੂੰ ਤਿਆਰ ਕਰਨ ਵਾਲੇ ਆਪ੍ਰੇਟਰ ਤੋਂ ਗਲਤੀ ਨਾਲ ਓਵਰਸਪੀਡ ਕਾਰ ਦਾ ਨੰਬਰ ਗਲਤ ਪੜ੍ਹਿਆ ਗਿਆ ਹੋਵੇ ਅਤੇ ਉਸ ਨੇ ਕਾਰ ਦੀ ਬਜਾਏ ਸਕੂਟਰ ਦਾ ਨੰਬਰ ਦਰਜ ਕਰ ਕੇ ਈ-ਚਲਾਨ ਬਣਾ ਦਿੱਤਾ ਗਿਆ ਹੋਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button