Breaking NewsD5 specialIndiaNewsPoliticsPunjab

ਆਹ ਟਕਸਾਲੀ ਆਗੂ ਨੇ ਕੱਢ ‘ਤੇ ਚਿੱਬ, ਮਜੀਠੀਆ, ਬਾਦਲ, ਸਿਰਸਾ ਤੇ ਬੀਬੀ ਜਗੀਰ ਕੌਰ ਨੂੰ ਪੈ ਗਿਆ ਸਿੱਧਾ

ਦਿੱਲੀ : ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ‘ਤੇ ਚੁੱਕੇ ਗਏ ਸਵਾਲਾਂ ਦਾ ਹੁਣ ਟਕਸਾਲੀ ਆਗੂ ਸੇਵਾ ਸਿੰਘ ਸੇਖਵਾਂ ਨੇ ਠੋਕਵਾਂ ਜਵਾਬ ਦਿੱਤਾ ਹੈ। ਉਨ੍ਹਾਂ ਸਿਰਸਾ ਨੂੰ ਕਿਹਾ ਕਿ ਕਿਸੇ ‘ਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣੇ ਘਰ ‘ਚ ਧਿਆਨ ਦੇਣ ਅਤੇ ਬੀਬੀ ਜਗੀਰ ਵੱਲੋਂ ਆਪਣੀ ਧੀ ਮਾਰਨ ਅਤੇ ਮਜੀਠੀਆ ਵੱਲੋਂ ਚਿੱਟੇ ਦਾ ਵਪਾਰ ਕਰਨ ਦਾ ਹਵਾਲਾ ਦਿੰਦੇ ਹੋਏ ਮਨਜਿੰਦਰ ਸਿਰਸਾ ਨੂੰ ਕਈ ਨਸੀਹਤਾਂ ਦਿੱਤੀਆਂ।

ਆਹ ਟਕਸਾਲੀ ਆਗੂ ਨੇ ਕੱਢ`ਤੇ ਚਿੱਬ, ਮਜੀਠੀਆ, ਬਾਦਲ, ਸਿਰਸਾ ਤੇ ਬੀਬੀ ਜਗੀਰ ਕੌਰ ਨੂੰ ਪੈ ਗਿਆ ਸਿੱਧਾ

ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੀਕੇ ਨੇ ਬਾਦਲ ਪਰਿਵਾਰ ਅਤੇ ਸ਼੍ਰੋਮਣੀ ਅਕਾਲੀਦਲ ਕਰਕੇ ਅਮਰੀਕਾ ‘ਚ ਆਪਣੀ ਬੇਇੱਜ਼ਤੀ ਕਰਵਾਈ ਅਤੇ ਪੱਗ ਤੱਕ ਲਵਾ ਲਈ ਸੀ ਉਨ੍ਹਾਂ ਵੱਲੋਂ ਇਹ ਕਹਿਣਾ ਗਲਤ ਹੈ ਕਿ ਜੀਕੇ ਨੇ ਸੱਜਣ ਕੁਮਾਰ ਨੂੰ ਸਿਰੋਪਾਓ ਦਿੱਤਾ ਸੀ।

Bhagwant Maan ਵੀ ਸਵਾਲ ਪੁੱਛਣ ‘ਚ ਫਾਡੀ,ਆਹ ਲੋਕ ਬਣਨਗੇ Sukhdev Dhindsa ਲਈ ਮੁਸ਼ਕਿਲ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ‘ਤੇ ਹੱਲਾ ਬੋਲਦਿਆਂ ਮੌਜੂਦਾ ਪ੍ਰਧਾਨ ਸਿਰਸਾ ਨੇ ਜੀਕੇ ਬਾਰੇ ਕਿਹਾ ਸੀ ਕਿ ਜਿਸਨੂੰ ‘ਗੋਲਕ ਚੋਰ’ ਦਾ ਖਿਤਾਬ ਹਾਸਲ ਹੋਵੇ, ਉਹ ਵੀ ਆਪਣੇ ਆਪ ਨੂੰ ਟਕਸਾਲੀ ਦੱਸ ਰਿਹਾ ਹੈ।ਜਿਸਦਾ ਹੁਣ ਸੇਖਵਾਂ ਨੇ ਸਿਰਸਾ ਨੂੰ ਮੂੰਹ ਤੋੜਵਾਂ ਜਵਾਬ ਦੇ ਦਿੱਤਾ ਹੈ। ਹੁਣ ਦੇਖਣਾ ਹੋਵੇਗਾ ਕਿ ਟਕਸਾਲੀ ਆਗੂ ਸੇਖਵਾਂ ਦੇ ਸਵਾਲਾਂ ਦਾ ਜਵਾਬ ਸਿਰਸਾ ਕਿਸ ਅੰਦਾਜ ‘ਚ ਦੇਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button