Breaking NewsD5 specialNewsPoliticsPunjab

ਆਹ ਚੱਕੋ!ਸ਼ਮਸ਼ੇਰ ਦੂਲੋ ਨੇ ਪਿੱਛੇ ਛੱਡਿਆ ਭਗਵੰਤ ਮਾਨ,ਦੇਖੋ ਸਪੀਕਰ ਸਾਹਮਣੇ ਹੀ ਹੋ ਗਿਆ ਸਿੱਧਾ!

ਪਟਿਆਲਾ : ਸੰਸਦ ‘ਚ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੇ ਚੁੱਕੇ ਮੁੱਦਿਆ ਦੀ ਚਰਚਾ ਹੋ ਰਹੀ ਹੈ ਤਾਂ ਉਧਰ ਰਾਜ ਸਭਾ ‘ਚ ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸੇਰ ਸਿੰਘ ਦੂਲੋ ਦੀ ਵੀ ਚਰਚਾ ਹੋ ਰਹੀ ਹੈ। ਜਿਥੇ ਭਗਵੰਤ ਮਾਨ ਸੰਸਦ ‘ਚ ਵਿਰੋਧੀਆਂ ਦੀ ਬੋਲਤੀ ਬੰਦ ਕਰਾ ਰਹੇ ਹਨ ਉਥੇ ਰਾਜ ਸਭਾ ਮੈਂਬਰ ਦੂਲੋ ਆਪਣੀ ਹੀ ਸਰਕਾਰ ਦੇ ਮਗਰ ਪਏ ਰਹਿੰਦੇ ਹਨ ਅਤੇ ਹੁਣ ਵੀ ਸ਼ਮਸ਼ੇਰ ਸਿੰਘ ਦੂਲੋ ਨੇ ਸਪੀਕਰ ਸਾਹਮਣੇ ਸ਼ਰਾਬ ਮਾਫੀਆਂ ਖਿਲਾਫ ਸਵਾਲ ਖੜ੍ਹੇ ਕੀਤੇ ਹਨ।

🔴 LIVE 🔴 ਲਓ ਪੰਜਾਬ ‘ਚ ਫੇਰ ਲੱਗੇ ਖਾਲਿਸਤਾਨ ਦੇ ਪੋਸਟਰ,ਕਿਸਾਨਾਂ ਦੇ ਹੱਕ ‘ਚ ਡਟਿਆ ਨਵਜੋਤ ਸਿੱਧੂ

ਨਾਲ ਹੀ ਦੂਲੋ ਨੇ ਕਿਹਾ ਪੰਜਾਬ ‘ਚ ਬੀਤੇ ਕਈ ਮਹੀਨੇ ਪਹਿਲਾਂ ਜ਼ਹਿਰੀਲੀ ਸ਼ਰਾਬ ਨਾਲ ਤਕਰੀਬਨ 150 ਲੋਕਾਂ ਦੀ ਮੌਤ ਹੋ ਗਈ ਸੀ। ਜਿਸ ਮਾਮਲੇ ‘ਚ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਅਤੇ ਇਸ ਦੇ ਨਾਲ ਹੀ ਦੂਲੋ ਨੇ ਆਪਣੀ ਹੀ ਸਰਕਾਰ ਖਿਲਾਫ ਸਵਾਲ ਖੜ੍ਹੇ ਕੀਤੇ। ਦੱਸ ਦਈਏ ਕਿ ਰਾਜ ਸਭਾ ਮੈਂਬਰ ਸ਼ਸਸ਼ੇਰ ਸਿੰਘ ਦੂਲ਼ੋ ਅਤੇ ਪ੍ਰਤਾਪ ਸਿੰਘ ਬਾਜਵਾ ਜੋ ਹਮੇਸ਼ਾ ਹੀ ਸਮੇਂ ਸਮੇਂ ਤੇ ਆਪਣੀ ਹੀ ਸਰਕਾਰ ‘ਤੇ ਸਵਾਲ ਖੜੇ ਕਰਦੇ ਹਨ ਅਤੇ ਹੁਣ ਫੇਰ ਦੂਲੋਂ ਦਾ ਸੰਸਦ ‘ਚ ਜ਼ਹਿਰੀਲੀ ਸ਼ਰਾਬ ਮਾਮਲੇ ‘ਚ ਪੰਜਾਬ ਸਰਕਾਰ ਵਲੋਂ ਕੋਈ ਕਾਰਾਵਾਈ ਨਾ ਕਰਨਾ ਕਿਤੇ ਨਾ ਕਿਤੇ ਆਪਣੀ ਹੀ ਸਰਕਾਰ ਨੂੰ ਘੇਰਨਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button