ਆਹ ਚੀਜ਼ ਪਾ ਰਹੀ ਹੈ ਘਰਾਂ ‘ਚ ਸੋਗ, ਜੇ ਖਰੀਦਣਾ ਬੰਦ ਨਾ ਕੀਤੀ ਤਾਂ, ਲੈ ਸਕਦੀ ਹੈ ਹੋਰ ਵੀ ਜਾਨਾਂ

ਚਾਇਨਾ ਦੀ ਡੋਰ ਨਾਲ ਜ਼ਿੰਦਗੀ ਦੀ ਡੋਰ ਕੱਟੀ ਜਾ ਰਹੀ ਹੈ। ਕੁਝ ਪਲ ਦਾ ਨਜ਼ਾਰਾ ਕਿਸੇ ਨਾ ਕਿਸੇ ਦੇ ਘਰ ‘ਚ ਕੀਰਨੇ ਪਾ ਦਿੰਦਾ ਹੈ। ਕਿਸੇ ਵੇਲੇ ਡੋਰ ਸੂਤ ਦੀ ਬਣੀ ਹੁੰਦੀ ਸੀ ਪਰ ਹੁਣ ਪਤੰਗਬਾਜ਼ੀ ਲਈ ਚਾਈਨਾ ਡੋਰ ਦੀ ਵਰਤੋਂ ਘਾਤਕ ਹਥਿਆਰ ਸਾਬਿਤ ਹੋ ਰਹੀ ਹੈ।ਹਰ ਰੋਜ਼ ਹਾਦਸੇ ਵਾਪਰਦੇ ਹਨ ਕਿਸੇ ਦਾ ਗ਼ਲ ਵੱਢਿਆ ਜਾਂਦਾ ਹੈ ਤਾਂ ਕਿਸੇ ਦੇ ਨੱਕ ਨੂੰ ਚੀਰਦੀ ਇਹ ਡੋਰ ਕਈਆਂ ਦੀ ਜਾਨ ਲੈ ਕੇ ਪ੍ਰਸ਼ਾਸਨ ਦੇ ਦਾਅਵਿਆਂ ਨੂੰ ਹਵਾ ‘ਚ ਲੈ ਉੱਡਦੀ ਹੈ।
ਪਲਾਸਟਿਕ ਤੋਂ ਬਣਦੀ ਇਸ ਡੋਰ ‘ਤੇ ਕੱਚ ਦੀ ਜਗ੍ਹਾ ਲੋਹੇ ਦੇ ਪਾਊਡਰ ਦੀ ਪਰਤ ਚੜ੍ਹਾਈ ਜਾਂਦੀ ਹੈ। ਜਿਸ ਕਾਰਨ ਜੋ ਵੀ ਇਸ ਦੀ ਚਪੇਟ ਵਿੱਚ ਆ ਗਿਆ ਉਹ ਭਾਵੇਂ ਜਾਨਵਰ ਹੋਵੇ ਜਾਂ ਇਨਸਾਨ ਬੁਰੀ ਤਰ੍ਹਾਂ ਵੱਢਿਆ ਜਾਂਦਾ ਹੈ। ਕਈ ਮਾਸੂਮ ਪੰਛੀ ਜ਼ਖ਼ਮੀ ਹੋ ਜਾਂਦੇ ਹਨ ਅਤੇ ਕਈਆਂ ਨੂੰ ਜਾਨ ਗਵਾਉਣੀ ਪੈਂਦੀ ਹੈ। ਪਿਛਲੇ ਕੁਝ ਦਿਨਾਂ ‘ਚ ਵਾਪਰੇ ਹਾਦਸਿਆਂ ਦੀ ਗੱਲ ਕਰੀਏ ਤਾਂ ਲੁਧਿਆਣਾ ਤੋਂ ਫ਼ਤਿਹਗੜ੍ਹ ਸਾਹਿਬ ਜਾ ਰਹੇ ਇਸ ਵਿਅਕਤੀ ਨੂੰ ਨੈਸ਼ਨਲ ਹਾਈ ਵੇ ‘ਤੇ ਪਤੰਗ ਦੀ ਡੋਰ ਨੇ ਚਪੇਟ ਵਿੱਚ ਲੈ ਲਿਆ।
ਆਹ ਚੀਜ਼ ਪਾ ਰਹੀ ਹੈ ਘਰਾਂ ‘ਚ ਸੋਗ, ਜੇ ਖਰੀਦਣਾ ਬੰਦ ਨਾ ਕੀਤੀ ਤਾਂ, ਲੈ ਸਕਦੀ ਹੈ ਹੋਰ ਵੀ ਜਾਨਾਂ
ਇਸੇ ਤਰ੍ਹਾਂ ਸਮਰਾਲਾ ਦੇ ਨਜ਼ਦੀਕ ਪਿੰਡ ਚਹਿਲਾਂ ਕੋਲ ਮੋਟਰ ਸਾਈਕਲ ਸਵਾਰ ਨੌਜਵਾਨ ਨੂੰ ਵੀ ਚਾਈਨਾ ਡੋਰ ਨੇ ਆਪਣਾ ਨਿਸ਼ਾਨਾ ਬਣਾਇਆ। ਨੌਜਵਾਨ ਦੀ ਗਰਦਨ ਵੱਢੀ ਗਈ, ਜਿਸ ਕਾਰਨ 15 ਦੇ ਕਰੀਬ ਟਾਂਕੇ ਲਾਉਣੇ ਪਏ। ਮੌਕੇ ‘ਤੇ ਲੋਕਾਂ ਵੱਲੋਂ ਹਸਪਤਾਲ ਸਮੇਂ ਸਿਰ ਨਾ ਪਹੁੰਚਾਇਆ ਜਾਂਦਾ ਤਾਂ ਸ਼ਾਇਦ ਜਾਨ ਵੀ ਗਵਾਉਣੀ ਪੈਂਦੀ। ਹੁਣ ਜੇਕਰ ਪੁਲਿਸ ਦੀ ਕਾਰਗੁਜ਼ਾਰੀ ਦੀ ਗੱਲ ਕਰੀਏ ਤਾਂ ਇੰਝ ਕਹਿ ਲਉ ਕਿ ਖਾਨਾਪੂਰਤੀ ਦੇ ਨਾਮ ‘ਤੇ ਕੁਝ ਲੋਕਾਂ ‘ਤੇ ਪਰਚੇ ਵੀ ਹੋਏ ਹਨ।
ਜੋ ਹਰ ਵਾਰ ਦੀ ਤਰ੍ਹਾਂ ਪੁਲਿਸ ਦਾ ਐਕਸ਼ਨ ਹੁੰਦਾ ਹੈ ਫ਼ਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਦੀ ਪੁਲਿਸ ਨੇ ਪਾਬੰਦੀਸ਼ੁਦਾ ਡੋਰ ਵੇਚਣ ਵਾਲੇ ਨੂੰ ਕਾਬੂ ਕੀਤਾ। ਓਧਰ ਫਰੀਦਕੋਟ ਪੁਲਿਸ ਨੇ ਵੀ ਇਕ ਦੁਕਾਨਦਾਰ ਤੋਂ ਚਾਈਨਾ ਡੋਰ ਫੜੀ ‘ਤੇ ਪਰਚਾ ਕੱਟ ਦਿੱਤਾ। ਇਹ ਤਾਂ ਸੀ ਪੁਲਿਸ ਦੀ ਕਾਰਵਾਈ ਜੋ ਹਰ ਵਾਰ ਅਜਿਹੇ ਅਨਸਰਾਂ ‘ਤੇ ਸ਼ਿਕੰਜਾ ਕੱਸਣ ਦਾ ਦਮ ਭਰਦੀ ਹੈ। ਹਾਲਾਂਕਿ ਕੁਝ ਦੁਕਾਨਦਾਰ ਤਾਂ ਜਾਗਰੂਕ ਹਨ ਪਰ ਕਈ ਜਾਨਬੁੱਝ ਕੇ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਦੇ ਹਨ ਆਮ ਲੋਕਾਂ ਦੇ ਨਾਲ ਸਮਾਜ ਸੇਵੀ ਵੀ ਪ੍ਰਸ਼ਾਸਨ ਤੋਂ ਹੈਰਾਨ ਹਨ ਕਿ ਆਖ਼ਿਰਕਾਰ ਡੋਰ ਕਿਵੇਂ ਪ੍ਰਸ਼ਾਸਨ ਦੀ ਨੱਕ ਵੱਢਦੀ ਦੁਕਾਨਾਂ ਤੋਂ ਘਰਾਂ ਅਤੇ ਛੱਤਾਂ ਤੱਕ ਪਹੁੰਚ ਜਾਂਦੀ ਹੈ।
ਬਾਜਵਾ ਤੇ ਦੂਲੋ ਨੇ ਦਿਖਾਈ ਦਲੇਰੀ, ਕੈਪਟਨ ਦੇ ਮੂੰਹ ‘ਤੇ ਹੀ ਸੁਣਾਈਆਂ ਖਰੀਆਂ-ਖਰੀਆਂ, ਸਭ ਦੇਖ ਕੇ ਹੋ ਗਏ ਹੈਰਾਨ
ਫੇਰ ਅਸਮਾਨ ‘ਚ ਉੱਡਦੀ ਕਈਆਂ ਨੂੰ ਅੰਗਹੀਣ ਬਣਾ ਦਿੰਦੀ ਹੈ ਅਤੇ ਕਈਆਂ ਦੀ ਜ਼ਿੰਦਗੀ ਦੀ ਡੋਰ ਕੱਟ ਦਿੰਦੀ ਹੈ। ਲੋਕਾਂ ਮੁਤਾਬਕ ਚਾਈਨਾ ਡੋਰ ਦੀ ਵਿਕਰੀ ਦੁਕਾਨਦਾਰਾਂ ਤੇ ਪ੍ਰਸ਼ਾਸਨ ਦੀ ਮਿਲੀਭੁਗਤ ਤੋਂ ਬਿਨਾਂ ਨਹੀਂ ਹੋ ਸਕਦੀ। ਖ਼ਤਰਨਾਕ ਚਾਈਨਾ ਡੋਰ ਕਾਰਨ ਹੁੰਦੇ ਹਾਦਸਿਆਂ ਤੋਂ ਨਾ ਤਾਂ ਕੋਈ ਸਬਕ ਲੈਂਦਾ ਹੈ ਅਤੇ ਨਾ ਹੀ ਪ੍ਰਸ਼ਾਸਨ ਇਸ ‘ਤੇ ਲਗਾਮ ਕੱਸਦਾ ਹੈ। ਹਰ ਵਾਰ ਸਿਰਫ਼ ਛਾਪੇ ਵੱਜਦੇ ਹਨ ਕਾਰਵਾਈਆਂ ਦੇ ਨਾਮ ‘ਤੇ ਪਰਚੇ ਹੁੰਦੇ ਹਨ।
ਗ੍ਰਿਫ਼ਤਾਰੀਆਂ ਵੀ ਹੁੰਦੀਆਂ ਹਨ ਪਰ ਨਤੀਜਾ ਉਹੀ ਜੋ ਤੁਸੀਂ ਵੇਖ ਰਹੇ ਹੋ। ਹੁਣ ਕਸੂਰਵਾਰ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਅਸੀਂ ਖ਼ੁਦ ਆਪ ਵੀ ਕਸੂਰਵਾਰ ਹਾਂ। ਜੋ ਪਤੰਗਬਾਜ਼ੀ ‘ਚ ਦੂਜੇ ਨੂੰ ਮਾਤ ਦੇਣ ਲਈ ਖ਼ੌਫ਼ਨਾਕ ਕਦਮ ਪੁੱਟਦੇ ਹਨ। ਜੇਕਰ ਚਾਈਨਾ ਡੋਰ ਦੀ ਮੰਗ ਨਹੀਂ ਹੋਵੇਗੀ ਤਾਂ ਦੁਕਾਨਦਾਰ ਵੀ ਵੇਚ ਨਹੀਂ ਸਕਦਾ। ਇਸ ਲਈ ਚਾਈਨਾ ਡੋਰ ਦਾ ਮੁਕੰਮਲ ਬਾਈਕਾਟ ਹੋਣਾ ਚਾਹੀਦਾ ਹੈ। ਮਾਪੇ ਵੀ ਬੱਚਿਆਂ ਲਈ ਮੁਸੀਬਤ ਬਣੀ ਚਾਈਨਾ ਡੋਰ ਤੋਂ ਖਹਿੜਾ ਛੁਡਵਾਉਣ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.