ਆਹ ਕੀ ਬੋਲ ਗਏ ਭਾਈ ਧਿਆਨ ਸਿੰਘ ਮੰਡ “ਅੱਜ ਸਿੱਖ ਨੂੰ ਗੁਰੂ ਦਾ ਭੈਅ ਨਹੀ”
ਅੰਮ੍ਰਿਤਸਰ : 6 ਜੂਨ ਦੇ ਘੱਲੂਘਾਰੇ ਦਿਨ ਅਤੇ ਮੀਰੀ – ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਸ਼੍ਰੀ ਅਕਾਲ ਤਖ਼ਤ ਸਾਹਿਬ ‘ਚ ਸ਼੍ਰੀ ਆਖੰਡ ਪਾਠ ਸਾਹਿਬ ਸ਼ੁਰੂ ਕੀਤੇ ਗਏ। ਜਿਨ੍ਹਾਂ ਦੇ ਭੋਗ ਪਾਏ ਗਏ ਹਨ। ਉੱਥੇ ਭਾਈ ਧਿਆਨ ਸਿੰਘ ਮੰਡ ਨੇ ਵੀ ਉੱਥੇ ਪਹੁੰਚ ਕੇ ਸਿੱਖ ਸੰਗਤ ਨੂੰ ਮੀਰੀ – ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਵਧਾਈ ਦਿੱਤੀ। ਦੱਸ ਦਈਏ ਕਿ ਸ਼੍ਰੀ ਆਖੰਡ ਪਾਠ ਸਾਹਿਬ ਰੱਖਣ ਉਪਰੰਤ ਇੱਕ ਸਾਬਕਾ ਪ੍ਰਧਾਨ ਦੇ ਸਾਬਕਾ ਪੀ.ਏ. ਅਤੇ ਮੌਜੂਦਾ ਏਡੀ. ਸਕੱਤਰ ਦੇ ਕਹਿਣ ‘ਤੇ ਚੀਫ ਸਕੱਤਰ ਦੁਆਰਾ ਪੂਰੇ ਮੀਡੀਆ ਨੂੰ ਕਵਰੇਜ ਕਰਦੇ ਵਿੱਚ ਹੀ ਰੋਕ ਦਿੱਤਾ ਗਿਆ।
ਇਸ ਦੌਰਾਨ ਕੁੱਝ ਮੀਡੀਆ ਕਰਮੀ ਵਿਰੋਧ ਕਰਦੇ ਹੋਏ ਬਾਹਰ ਨਿਕਲ ਗਏ। ਕੁਝ ਗਿਣੇ – ਚੁਣੇ ਮੀਡੀਆ ਕਰਮੀਆਂ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, ਫੈਡਰੇਸ਼ਨ ਆਗੂ ਜਸਬੀਰ ਸਿੰਘ ਘੁੰਮਣ ਅਤੇ ਡਾ. ਰੂਪ ਸਿੰਘ ਨੇ ਬਿਆਨ ਦਿੰਦੇ ਕਿਹਾ ਕਿ 6 ਜੂਨ ਦਾ ਘੱਲੂਘਾਰਾ ਦਿਵਸ ਹਰ ਸਾਲ ਸਿੱਖ ਕੌਮ ਲਈ ਪੀੜਾ ਲੈ ਕੇ ਆਉਂਦਾ ਹੈ, ਜੋ ਕੌਮ ਨੂੰ ਉਸਦੀ ਤ੍ਰਾਸਦੀ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖ ਕੌਮ ਦੇ ਨਾਲ ਹਮੇਸ਼ਾ ਧੱਕਾ ਹੁੰਦਾ ਆਇਆ ਹੈ ਅਤੇ 6 ਜੂਨ ਨੂੰ ਸ਼੍ਰੀ ਹਰਿਮੰਦਿਰ ਸਾਹਿਬ ਆਏ ਅਨੇਕਾਂ ਸਿੰਘ – ਸਿੰਘਣੀਆਂ ਅਤੇ ਹੋਰ ਦਰਸ਼ਨ ਕਰਨ ਆਈ ਸੰਗਤ ਸ਼ਹੀਦ ਹੋ ਗਈ ਸੀ ਦਿੱਤਾ। ਦੱਸ ਦਈਏ ਕਿ ਹਰਿਮੰਦਿਰ ਸਾਹਿਬ ਤੇ ਗੋਲੀਆਂ ਦੀ ਬੋਸ਼ਾਰ ਕੀਤੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਸੀ ਜਿਸਦਾ ਇਨਸਾਫ ਅਜੇ ਤੱਕ ਨਹੀਂ ਮਿਲਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.