Breaking NewsNewsSports

ਆਸਟ੍ਰੇਲੀਆ ਨੇ ਭਾਰਤ ਨੂੰ 146 ਦੌੜਾਂ ਨਾਲ ਹਰਾਇਆ, ਸੀਰੀਜ਼ ਹੋਈ 1-1 ਨਾਲ ਬਰਾਬਰ

ਪਰਥ : ਪੰਜਵੇਂ ਦਿਨ ਆਸਟ੍ਰੇਲੀਆ ਨੇ ਸਿਰਫ਼ 70 ਮਿੰਟ ਵਿੱਚ ਟੀਮ ਇੰਡੀਆ ਦੀ ਪਾਰੀ ਨੂੰ ਸਮੇਟ ਕੇ ਟੈਸਟ ਸੀਰੀਜ ਵਿੱਚ ਭਾਰਤ ਨਾਲ ਹਿਸਾਬ ਬਰਾਬਰ ਕਰ ਲਿਆ ਹੈ। ਆਸਟ੍ਰੇਲੀਆ ਨੇ ਪਰਥ ਵਿੱਚ ਖੇਡੇ ਟੈਸਟ ਸੀਰੀਜ ਦੇ ਦੂਜੇ ਮੈਚ ਵਿੱਚ ਭਾਰਤ ਨੂੰ 146 ਦੌੜਾਂ ਨਾਲ ਹਰਾ ਦਿੱਤਾ ਹੈ। ਭਾਰਤ ਦੇ ਸਾਹਮਣੇ ਚੌਥੀ ਪਾਰੀ ਵਿੱਚ 287 ਦੌੜਾਂ ਦੀ ਜ਼ਰੂਰਤ ਸੀ ਪਰ ਮੰਗਲਵਾਰ ਨੂੰ ਪਹਿਲੇ ਸੈਸ਼ਨ ਵਿੱਚ ਪੂਰੀ ਟੀਮ 140 ਰਨਾਂ ਆਊਟ ਉੱਤੇ ਹੋ ਗਈ।

Read Also ਕਿੰਗਜ਼ 11 ਪੰਜਾਬ ਨੇ ਯੁਵਰਾਜ ਨੂੰ ਟੀਮ ਤੋਂ ਕੱਢਿਆ ਬਾਹਰ, ਹੋ ਗਿਆ ਕਰੀਅਰ ਦਾ ਅੰਤ ?

ਆਸਟ੍ਰੇਲੀਆ ਦੀ ਇਸ ਜਿੱਤ ਤੋਂ ਬਾਅਦ ਆਸਟ੍ਰੇਲੀਆਈ ਟੀਮ ਸੀਰੀਜ਼ ਨੂੰ 1-1 ਨਾਲ ਬਰਾਬਰ ਕਰ ਲਿਆ। ਟੈਸਟ ਜਿੱਤਣ ਲਈ ਭਾਰਤ ਨੇ ਚੌਥੀ ਪਾਰੀ ‘ਚ 287 ਦੌੜਾਂ ਬਣਾਏ ਸੀ, ਪਰ ਟੀਮ ਇੰਡੀਆ 140 ਦੋੜਾਂ ‘ਤੇ ਢੇਰ ਹੋ ਗਈ। ਇਸ ਮੈਚ ‘ਚ ਕਪਤਾਨ ਕੋਹਲੀ ਨੇ ਪਹਿਲੀ ਪਾਰੀ ‘ਚ 123 ਦੌੜਾਂ ਬਣਾਇਆ ਸੀ। ਉਨ੍ਹਾਂ ਦਾ ਇਹ ਆਸਟ੍ਰੇਲੀਆ ‘ਚ ਛੇਵਾਂ ਸੈਂਕੜਾ ਸੀ। ਭਾਰਤ ਨੇ ਮੰਗਲਵਾਰ ਨੂੰ ਆਪਣੇ ਸੋਮਵਾਰ ਦੇ ਸਕੋਰ 5 ਵਿਕਟ ‘ਤੇ 112 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਉਸ ਨੇ ਆਪਣੀ ਆਖਰੀ 5 ਵਿਕਟਾਂ ਸਿਰਫ 28 ਦੌੜਾਂ ਬਣਾਉਣ ਲੱਗਿਆਂ ਹੀ ਗੁਆ ਦਿੱਤੀਆਂ।

ਆਸਟ੍ਰੇਲੀਆ ਨੇ ਟੌਸ ਜਿੱਤ ਕੇ ਪਹਿਲੀ ਪਾਰੀ ‘ਚ 326 ਦੌੜਾਂ ਬਣਾਇਆਂ ਸੀ, ਜਿਸ ਦੇ ਜਵਾਬ ‘ਚ ਭਾਰਤ ਨੇ ਪਹਿਲੀ ਪਾਰੀ ‘ਚ 283 ਦੌੜਾਂ ਬਣਾਇਆਂ ਸੀ ਅਤੇ ਆਸਟ੍ਰੇਲੀਆ ਨੂੰ ਪਹਿਲੀ ਪਾਰੀ ‘ਚ 43 ਦੌੜਾਂ ਦੀ ਲੀਡ ਮਿਲੀ ਸੀ। ਅਸਟ੍ਰੇਲੀਆ ਨੇ ਦੂਜੀ ਪਾਰੀ ‘ਚ 243 ਦਾ ਸਕੌਰ ਖੜ੍ਹਾ ਕਰ ਭਾਰਤ ਸਾਹਮਣੇ ਜਿੱਤ ਦੇ ਲਈ 287 ਦਾ ਟਾਰਗੇਟ ਰੱਖਿਆ ਸੀ। ਦੂਜੀ ਪਾਰੀ ‘ਚ ਅਸਟ੍ਰੇਲੀਆ ਦੇ ਲਈ ਲਾਇਨ ਅਤੇ ਸਟਾਰਕ ਨੇ ਤਿੰਨ-ਤਿੰਨ ਅਤੇ ਹੇਜਲਵੱਡ ਅਤੇ ਕਮੀਸ ਨੇ ਦੋ-ਦੋ ਖਿਲਾੜੀਆਂ ਨੂੰ ਆਉਟ ਕੀਤਾ। ਨੌਥਨ ਲਾਈਨ ਨੂੰ ਮੈਨ ਆਫ ਦ ਮੈਚ ਚੁਣਿਆ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button