InternationalTop News

ਆਸਟ੍ਰੇਲੀਆ ਨੇ ਨਗਰ ਕੀਰਤਨ ਰੋਕਣ ਵਾਲੇ ਪਾਦਰੀ ਦਾ ਵੀਜ਼ਾ ਕੀਤਾ ਰੱਦ

ਵਿਦੇਸ਼ੀ ਮੁਲਕ ਨਿਊਜ਼ੀਲੈਂਡ ਵਿਖੇ ਨਗਰ ਕੀਰਤਨ ਰੋਕਣ ਵਾਲੇ ਪਾਦਰੀ ਦਾ ਆਸਟ੍ਰੇੇਲੀਆ ਵਲੋਂ ਵੀਜ਼ਾ ਹੀ ਰੱਦ ਕਰ ਦਿੱਤੇ ਜਾਣ ਦਾ ਸਮਾਚਾਰ ਹੈ ।
ਮਿਲੀ ਜਾਣਕਾਰੀ ਅਨੁਸਾਰ ਆਸਟ੍ਰੇੇਲੀਆਵਲੋਂ ਨਿਊਜ਼਼ੀਲੈਂਡ ਵਿਖੇ ਰਹਿੰਦੇ ਜਿਸ ਪਾਦਰੀ ਦਾ ਵੀਜ਼ਾ ਹੀ ਰੱਦ ਕਰ ਦਿੱਤਾ ਗਿਆ ਹੈ ਦੀ ਪਛਾਣ ਬ੍ਰਾਇਨ ਤਾਮਾਕੀ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਆਸਟ੍ਰ੍ਰੇਲੀਆ ਵਲੋਂ ਸਿੱਖਾਂ ਅਤੇ ਮੁਸਲਮਾਨਾਂ ਵਿਰੁੱਧ ਨਸਲੀ ਟਿੱਪਣੀਆਂ ਕਰਨ ਕਰਕੇ ਉਸਨੂੰ ਦੇਸ਼ ਵਿਚ ਹੀ ਵੜਨ ਤੋਂ ਰੋਕਦਿਆਂ ਬ੍ਰਿਸਬੇਨ ਹਵਾਈ ਅੱਡੇ ਤੇ 12 ਘੰਟੇ ਹਿਰਾਸਤ ਵਿਚ ਰੱਖਣ ਤੋਂ ਬਾਅਦ ਵਾਪਸ ਨਿਊਜ਼ੀਲੈਂਡ ਭੇਜ ਦਿੱਤਾ ਗਿਆ ਹੈ ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਤਾਮਾਕੀ ਦੇ ਬਿਆਨਾਂ ਨਾਲ ਆਸਟਰੇਲੀਆ ਦੀ ਭਾਈਚਾਰਕ ਸ਼ਾਂਤੀ ਨੂੰ ਖ਼ਤਰਾ ਸੀ । ਨਿਊਜ਼ੀਲੈਂਡ ’ਚ ਨਗਰ ਕੀਰਤਨਾਂ ’ਚ ਵਿਘਨ ਪਾਉਣ ਪਿੱਛੇ ਵੀ ਬ੍ਰਾਇਨ ਤਾਮਾਕੀ ਦਾ ਹੱਥ ਸੀ । ਨਿਊਜ਼ੀਲੈਂਡ ’ਚ ਤਾਮਾਕੀ ਖ਼ਿਲਾਫ਼ ਨਸਲੀ ਕੁੜੱਤਣ ਫੈਲਾਉਣ ਦੇ 3 ਫ਼ੌਜਦਾਰੀ ਮਾਮਲੇ ਚੱਲ ਰਹੇ ਹਨ । ਆਸਟਰੇਲੀਆ ’ਚ ਰਹਿੰਦੇ ਸਿੱਖ, ਹਿੰਦੂ ਅਤੇ ਮੁਸਲਿਮ ਪ੍ਰਵਾਸੀ ਸੰਗਠਨਾਂ ਵਲੋਂ ਆਸਟਰੇਲੀਆ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button