Breaking NewsD5 specialInternationalNews

ਆਸਟ੍ਰੇਲੀਆ ਦੇ ਜੰਗਲਾਂ ‘ਚ ਲੱਗੀ ਭਿਆਨਕ ਅੱਗ ਤੋਂ ਬਾਰਿਸ਼ ਨਾਲ ਮਿਲੀ ਥੋੜ੍ਹੀ ਰਾਹਤ

ਸਿਡਨੀ : ਆਸਟ੍ਰੇਲੀਆ ਦੇ ਜੰਗਲਾਂ ‘ਚ ਲੱਗੀ ਭਿਆਨਕ ਅੱਗ ਨਾਲ ਸੋਮਵਾਰ ਨੂੰ ਹੋਈ ਬਾਰਿਸ਼ ਨੇ ਲੋਕਾਂ ਨੂੰ ਥੋੜ੍ਹੀ ਰਾਹਤ ਦਿੱਤੀ। ਅੱਗ ਦੇ ਚੱਲਦਿਆ ਨਿਊ ਸਾਊਥ ਵੇਲਜ਼ ਰਾਜ ਦੇ ਦੂਰਦਰਾਜ ਦੇ ਹਿੱਸਿਆਂ ‘ਚ ਅਜੇ ਵੀ ਦੋ ਲੋਕ ਲਾਪਤਾ ਦੱਸੇ ਜਾ ਰਹੇ ਹਨ। ਅੱਗ ਇੰਨੀ ਭਿਆਨਕ ਸੀ ਕਿ ਅਮਰੀਕੀ ਰਾਜ ਮੈਰੀਲੈਂਡ ਦਾ ਦੁੱਗਣਾ ਹਿੱਸਾ ਅਜੇ ਤੱਕ ਸੜ ਚੁੱਕਿਆ ਹੈ। ਇਸ ਵਿੱਚ 24 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਲੱਗਭੱਗ ਦੋ ਹਜ਼ਾਰ ਘਰ ਤਬਾਹ ਹੋ ਗਏ ਹਨ।

Nankana Sahib | ਪਾਕਿਸਤਾਨੀ ਪੱਤਰਕਾਰਾਂ ਨੇ ਆਪਣੇ ਹੀ ਗ੍ਰਹਿ ਮੰਤਰੀ ਨੂੰ ਠੋਕੇ ਸਵਾਲ

ਅੱਗ ਨੇ ਅਣਗਿਣਤ ਜਾਨਵਰਾਂ ਨੂੰ ਆਪਣੀ ਚਪੇਟ ‘ਚ ਲਿਆ ਹੈ। ਸੋਮਵਾਰ ਨੂੰ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਦੀ ਏਅਰ ਕਵਾਲਿਟੀ ਦੁਨੀਆ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ ਸਭ ਤੋਂ ਖ਼ਰਾਬ ਦਰਜ ਕੀਤੀ ਗਈ। ਆਸਟ੍ਰੇਲੀਆਈ ਗ੍ਰਹਿ ਮੰਤਰਾਲੇ ਨੇ ਇਸਨੂੰ ਲੈ ਕੇ ਐਡਵਾਇਜਰੀ ਜਾਰੀ ਕੀਤੀ ਹੈ। ਉਸਨੇ ਲੋਕਾਂ ਨੂੰ ਖ਼ਰਾਬ ਏਅਰ ਕਵਾਲਿਟੀ ਦੇ ਚਲਦੇ ਘਰ ‘ਚ ਰਹਿਣ ਨੂੰ ਕਿਹਾ ਹੈ।

BIG NEWS | ਖ਼ਾਲਿਸਤਾਨੀਆਂ ਦੀ ਅਣਖ ਕਿੱਥੇ ਹੈ? ਮੇਰੀਆਂ ਲੱਤਾਂ ਠੀਕ ਹੁੰਦੀਆਂ, ਤਾਂ ਨਨਕਾਣਾ ਸਾਹਿਬ ਦਾ ਬਦਲਾ ਲੈਂਦਾ

ਨਿਊ ਸਾਊਥ ਵੇਲਜ਼ ਰੂਰਲ ਫਾਇਰ ਸਰਵਿਸ ਦੇ ਕਮਿਸ਼ਨਰ ਸ਼ੇਨ ਫਿਟਜਸਿਮਸ ਨੇ ਕਿਹਾ ਕਿ ਬਾਰਿਸ਼ ਨੇ ਫਾਇਰ ਵਿਭਾਗ,
, ਐਮਰਜੈਂਸੀ ਸੇਵਾ ਦੇ ਕਰਮਚਾਰੀਆਂ ਅਤੇ ਅੱਗ ਨਾਲ ਪ੍ਰਭਾਵਿਤ ਲੋਕਾਂ ਨੂੰ ਰਾਹਤ ਦਿਵਾਈ ਹੈ ਪਰ ਇਸ ਨਾਲ ਅੱਗ ‘ਤੇ ਕਾਬੂ ਪਾਉਣ ਲਈ ਰਣਨੀਤਿਕ ਅਤੇ ਤਕਨੀਕੀ ਤੌਰ ‘ਤੇ ਕੁਝ ਚੁਣੌਤੀਆਂ ਵੀ ਪੈਦਾ ਹੋਈਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button