Breaking NewsD5 specialInternationalNews

ਆਸਟ੍ਰੇਲੀਆ ‘ਚ 5000 ਊਠਾ ਨੂੰ ਉਤਾਰਿਆ ਗਿਆ ਮੌਤ ਦੇ ਘਾਟ

ਆਸਟ੍ਰੇਲੀਆ ‘ਚ ਪਾਣੀ ਲਈ ਸਮੱਸਿਆ ਬਣ ਰਹੇ ਸੋਕਾਗ੍ਰਸਤ ਖੇਤਰਾਂ ‘ਚ ਪਿਛਲੇ ਪੰਜ ਦਿਨਾਂ ਦੇ ਅੰਦਰ 5000 ਤੋਂ ਜ਼ਿਆਦਾ ਊਠਾ ਨੂੰ ਮਾਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਕਿ ਊਠਾ ਨੂੰ ਮਾਰਨ ਲਈ ਹੈਲੀਕਾਪਟਰਾਂ ਦਾ ਇਸਤੇਮਾਲ ਕਰਕੇ ਪੇਸ਼ੇਵਰ ਸ਼ੂਟਰਾਂ ਦਾ ਸਹਾਰਾ ਲਿਆ ਗਿਆ। ਹਾਲ ਹੀ ਵਿੱਚ ਖੇਤਰ ਦੇ ਕਰੀਬ 10,000 ਊਠਾ ਨੂੰ ਮਾਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ।

ਦੱਖਣੀ ਆਸਟ੍ਰੇਲੀਆ ‘ਚ ਇਹ ਊਠ ਸਥਾਨਕ ਸਮੁਦਾਇਆਂ ਲਈ ਖ਼ਤਰਾ ਬਣ ਰਹੇ ਸਨ ਕਿਉਂਕਿ ਪਾਣੀ ਦੀ ਤਲਾਸ਼ ‘ਚ ਜਾਨਵਰਾਂ ਨੂੰ ਝੁੰਡ ਆਵਾਸੀ ਇਲਾਕਿਆਂ ਵਿੱਚ ਪਹੁੰਚ ਬਣਾ ਚੁੱਕੇ ਸਨ। ਹਾਲਾਤ ਇੱਥੇ ਤੱਕ ਆ ਗਏ ਕਿ ਲੋਕ ਜਿਸ ਪਾਣੀ ਨੂੰ ਏਸੀ ਅਤੇ ਹੋਰ ਮਾਧਿਅਮਾਂ ਨਾਲ ਘਰਾਂ ਵਿੱਚ ਬਚਾ ਕੇ ਰੱਖਦੇ ਇਹ ਊਠ ਉਸਨੂੰ ਵੀ ਪੀ ਜਾਂਦੇ।

MLA ਦੀ ਸੁਰਤ ਟਿਕਾਣੇ ਆਈ, ਹੁਣ ਮਾਫ਼ੀਆਂ ਮੰਗਦਾ ਫਿਰ ਰਿਹੈ

ਊਠਾ ਨੂੰ ਮਾਰਨ ਦਾ ਅਭਿਆਨ ਏਪੀਵਾਈ ਖੇਤਰ ਵਿੱਚ ਚਲਾਇਆ ਗਿਆ ਜਿੱਥੇ ਮੂਲ ਨਿਵਾਸੀਆਂ ਦੇ ਕਰੀਬ 2300 ਘਰ ਮੌਜੂਦ ਹਨ ਏਪੀਵਾਈ ਦੇ ਜਨਰਲ ਮੈਨੇਜਰ ਰਿਚਰਡ ਕਿੰਗ ਨੇ ਕਿਹਾ ਕਿ ਅਸੀ ਪਸ਼ੂ ਅਧਿਕਾਰ ਕਰਮਚਾਰੀਆਂ ਦੀਆਂ ਚਿੰਤਾਵਾਂ ਦੀ ਸ਼ਾਬਾਸ਼ੀ ਕਰਦੇ ਹਾਂ ਪਰ ਗੈਰ ਦੇਸ਼ੀ ਜੰਗਲੀ ਜਾਨਵਰਾਂ ਨੂੰ ਲੈ ਕੇ ਹਾਲਾਤ ਗੰਭੀਰ ਹੋ ਗਏ ਸਨ।

ਇਹ ਊਠ ਪਾਣੀ ਦੇ ਛੋਟੇ – ਛੋਟੇ ਕੁੰਡਾ ਵਿੱਚ ਫਸ ਕੇ ਮਰ ਜਾਂਦੇ ਹਨ। ਇਸ ਕਾਰਨ ਸਤਾਨਕ ਸਮੁਦਾਇਆਂ ਅਤੇ ਦੇਸ਼ੀ ਜਾਨਵਰਾਂ ਅਤੇ ਪੰਛੀਆਂ ਦੇ ਪਾਣੀ ਦੇ ਸਰੋਤਾਂ ਨੂੰ ਦੂਸਿ਼ਤ ਕਰ ਰਹੇ ਸਨ। ਇਸ ਨਾਲ ਪੂਰੇ ਇਲਾਕੇ ਵਿੱਚ ਪਾਣੀ ਦਾ ਸੰਕਟ ਹੋ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button