Breaking NewsD5 specialInternationalNewsSportsTop News

ਜੋਤੀ ਯਾਰਾਜੀ ਨੇ 12 ਦਿਨ ‘ਚ ਦੂਜੀ ਵਾਰ ਤੋੜਿਆ 100 ਮੀਟਰ ਹਰਡਲ ਰੇਸ ਦਾ ਨੈਸ਼ਨਲ ਰਿਕਾਰਡ 

ਨਵੀਂ ਦਿੱਲੀ/ਬ੍ਰਿਟੇਨ : ਭਾਰਤ ਦੀ ਜੋਤੀ ਯਾਰਾਜੀ ਨੇ ਬ੍ਰਿਟੇਨ ‘ਚ ਲੋਗਬੋਰੋ ਵਿਚ ਅੰਤਰਰਾਸ਼ਟਰੀ ਐਥਲੈਟਿਕਸ ਮੀਟ ਵਿਚ ਖ਼ਿਤਾਬ ਦੌਰਾਨ 2 ਹਫ਼ਤੇ ਤੋਂ ਘੱਟ ਸਮੇਂ ਵਿਚ ਦੂਜੀ ਵਾਰ ਮਹਿਲਾ 100 ਮੀਟਰ ਅੜਿੱਕਾ ਦੌੜ ਦਾ ਨੈਸ਼ਨਲ ਰਿਕਾਰਡ ਤੋੜਿਆ। ਆਂਧਰਾ ਪ੍ਰਦੇਸ਼ ਦੀ 22 ਸਾਲ ਦੀ ਜੋਤੀ ਨੇ ਐਤਵਾਰ ਨੂੰ 13.11 ਸਕਿੰਟ ਦੇ ਸਮੇਂ ਨਾਲ 13.23 ਸਕਿੰਟ ਦੇ ਆਪਣੇ ਹੀ ਨੈਸ਼ਨਲ ਰਿਕਾਰਡ ਨੂੰ ਤੋੜਿਆ , ਜੋ ਉਨ੍ਹਾਂ ਨੇ 10 ਮਈ ਨੂੰ ਲਿਮਾਸੋਲ ਵਿਚ ਸਾਈਪ੍ਰਸ ਅੰਤਰਰਾਸ਼ਟਰੀ ਮੀਟ ਦੌਰਾਨ ਬਣਾਇਆ ਸੀ।

ਇੱਧਰ ਵੀ ਦੇਖੋ CM ਮਾਨ ਸਾਬ੍ਹ, ਧੱਕੇ ਨਾਲ ਪੁਲਿਸ ਨੇ ਕੀਤਾ ਕਬਜ਼ਾ? D5 Channel Punjabi

ਭੁਵਨੇਸ਼ਵਰ ਵਿਚ ਰਿਲਾਇੰਸ ਫਾਊਂਡੇਸ਼ਨ ਓਡੀਸ਼ਾ ਐਥਲੈਟਿਕਸ ਹਾਈ ਪਰਫਾਰਮੈਂਚ ਕੇਂਦਰ ਵਿਚ ਜੋਸਫ ਹਿਲਿਅਰ ਦੇ ਮਾਰਗਦਰਸ਼ਨ ਵਿਚ ਟਰੇਨਿੰਗ ਕਰਨ ਵਾਲੀ ਜੋਤੀ ਨੇ ਅਨੁਰਾਧਾ ਬਿਸਵਾਲ ਦੇ 13 . 38 ਸਕਿੰਟਾਂ ਦੇ ਰਿਕਾਰਡ ਨੂੰ ਤੋੜਿਆ ਸੀ , ਜੋ 2022 ਵਿਚ ਬਣਿਆ ਸੀ। ਜੋਤੀ ਨੇ ਪਿਛਲੇ ਮਹੀਨੇ ਕੋਝੀਕੋਡ ਵਿਚ ਫੈਡਰੇਸ਼ਨ ਕੱਪ ਵਿਚ ਵੀ 13 . 09 ਸਕਿੰਟਾਂ ਦਾ ਸਮਾਂ ਲਿਆ ਸੀ ਪਰ ਉਦੋਂ ਹਵਾ ਸਮਾਂ ਰਿਕਾਰਡ ਕਰਨ ਲਈ ਵੈਧ ਸਮੇਂ ਤੋਂ ਜ਼ਿਆਦਾ ਤੇਜ਼ ਚੱਲ ਰਹੀ ਸੀ। ਇਸ ਲਈ ਉਨ੍ਹਾਂ ਦਾ ਸਮਾਂ ਰਿਕਾਰਡ ਨਹੀਂ ਕੀਤਾ ਗਿਆ ਅਤੇ ਇਸ ਨੂੰ ਨੈਸ਼ਨਲ ਰਿਕਾਰਡ ਨਹੀਂ ਮੰਨਿਆ ਗਿਆ। ਉਸ ਸਮੇਂ ਹਵਾ ਦੀ ਗਤੀ ਪਲਸ 1 . 2 ਮੀਟਰ ਪ੍ਰਤੀ ਸਕਿੰਟ ਸੀ ਜੋ ਪਲਸ 2 ਮੀਟਰ ਪ੍ਰਤੀ ਸਕਿੰਟ ਦੀ ਅਨੁਮਤੀ ਸੀਮਾ ਤੋਂ ਵੱਧ ਸੀ।

Take Care : ਬੱਚੇ ਹੋਣ ਜਾਂ ਵੱਡੇ ਧਿਆਨ ਨਾਲ ਸੁਣ ਲੈਣ ਡਾਕਟਰ ਦੀਆਂ ਗੱਲਾਂ | Help With Stomach ache

ਜੋਤੀ ਨੇ 2022 ਵਿਚ ਵੀ ਕਰਨਾਟਕ ਦੇ ਮੂਦਬਿਦਰੀ ਵਿਚ ਆਲ ਇੰਡੀਆ ਇੰਟਰ ਯੂਨੀਵਰਸਿਟੀ ਚੈਂਪੀਅਨਸ਼ਿਪ ਵਿਚ ਬਿਸਵਾਲ ਦੇ ਰਾਸ਼ਟਰੀ ਰਿਕਾਰਡ ਤੋਂ ਬਿਹਤਰ ਪ੍ਰਦਰਸ਼ਨ ਕਰਦੇ ਹੋਏ 13 . 03 ਸਕਿੰਟ ਦਾ ਸਮਾਂ ਲਿਆ ਸੀ ਪਰ ਉਦੋਂ ਵੀ ਇਸ ਨੂੰ ਰਾਸ਼ਟਰੀ ਰਿਕਾਰਡ ਨਹੀਂ ਮੰਨਿਆ ਗਿਆ , ਕਿਉਂਕਿ ਮੁਕਾਬਲੇ ਦੌਰਾਨ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ ਨੇ ਉਨ੍ਹਾਂ ਦਾ ਟੈਸਟ ਨਹੀਂ ਕੀਤਾ ਅਤੇ ਨਾਲ ਹੀ ਉੱਥੇ ਭਾਰਤੀ ਐਥਲੈਟਿਕਸ ਫੈਡਰੇਸ਼ਨ ਦਾ ਤਕਨੀਕੀ ਪ੍ਰਤੀਨਿਧੀ ਵੀ ਮੌਜੂਦ ਨਹੀਂ ਸੀ। ਜੋਤੀ ਦੇ ਪਿਤਾ ਸੂਰਿਆ ਨਾਰਾਇਣ ਨਿੱਜੀ ਸੁਰੱਖਿਆ ਗਾਰਡ ਹਨ, ਜਦੋਂਕਿ ਉਨ੍ਹਾਂ ਦੀ ਮਾਂ ਕੁਮਾਰੀ ਲੋਕਾਂ ਦੇ ਘਰੇਲੂ ਕੰਮ ਕਰਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button