Breaking NewsD5 specialNewsPunjabTop News

ਆਮਦਨ ਟੈਕਸ ਨਾਲ ਜੁੜੇ ਮਾਮਲੇ ‘ਚ CM ਕੈਪਟਨ ਨੂੰ ਵੱਡੀ ਰਾਹਤ

ਚੰਡੀਗੜ੍ਹ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਮਦਨ ਨਾਲ ਜੁੜੇ ਮਾਮਲੇ ‘ਚ ਵੱਡੀ ਰਾਹਤ ਮਿਲੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਲੁਧਿਆਣਾ ਦੀ ਸੀ. ਜੇ. ਐੱਮ. ਕੋਰਟ ‘ਚ ਚੱਲ ਰਹੇ ਆਮਦਨ ਟੈਕਸ ਚੋਰੀ ਮਾਮਲੇ ‘ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵੱਡੀ ਰਾਹਤ ਦਿੱਤੀ ਹੈ। ਹਾਈਕੋਰਟ ਨੇ ਲੁਧਿਆਣਾ ਸੀ. ਜੇ. ਐੱਮ. ਵਲੋਂ ਈ. ਡੀ. (ਇਨਫੋਰਸਮੈਂਟ ਡਾਇਰੈਕਟੋਰੈਟ) ਨੂੰ ਜੁਡੀਸ਼ੀਅਲ ਰਿਕਾਰਡ ਦੀ ਇੰਸਪੈਕਸ਼ਨ ਕਰਨ ਦੇ ਜੋ ਹੁਕਮ ਜਾਰੀ ਕੀਤੇ ਸਨ, ਉਸ ’ਤੇ ਰੋਕ ਲਗਾ ਦਿੱਤੀ ਹੈ ਅਤੇ ਈ.ਡੀ. ਅਤੇ ਆਮਦਨ ਟੈਕਸ ਵਿਭਾਗ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ।

🔴LIVE : RSS ਹੋਈ ਮੋਦੀ ਦੇ ਖਿਲਾਫ਼! ਚੜੂਨੀ ਤੇ ਸੁਖਬੀਰ ਬਾਦਲ ਦੀ ਖੜਕੀ! ਅਕਾਲੀ ਦਲ ਬਾਦਲ ਦੀ ਮਾਨਤਾ ਹੋਵੇਗੀ ਰੱਦ!

ਮਾਮਲੇ ਵਿਚ ਹੁਣ ਅਗਲੀ ਸੁਣਵਾਈ 4 ਅਕਤੂਬਰ ਨੂੰ ਹੋਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਵੱਲੋਂ ਈ. ਡੀ. ਨੂੰ ਆਮਦਨ ਟੈਕਸ ਅਤੇ ਮਾਮਲੇ ਦਾ ਜੁਡੀਸ਼ੀਅਲ ਰਿਕਾਰਡ ਦੀ ਜਾਂਚ ਕਰਨ ਦੀ ਮਨਜ਼ੂਰੀ ਦੇਣ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ। ਜਸਟਿਸ ਜੀ. ਐੱਸ. ਸੰਧੇਵਾਲੀਆ ਨੇ ਆਮਦਨ ਟੈਕਸ ਵਿਭਾਗ ਅਤੇ ਈ. ਡੀ. ਨੂੰ ਨੋਟਿਸ ਜਾਰੀ ਕਰ ਕੇ 4 ਅਕਤੂਬਰ ਤੱਕ ਜਵਾਬ ਦਾਖ਼ਲ ਕਰਨ ਨੂੰ ਕਿਹਾ ਹੈ। ਸੁਣਵਾਈ ਹੋਣ ਤਕ ਲੁਧਿਆਣਾ ਜ਼ਿਲ੍ਹਾ ਅਦਾਲਤ ਇਸ ਮਾਮਲੇ ਵਿਚ ਸੁਣਵਾਈ ਨਹੀਂ ਕਰੇਗੀ, ਨਾ ਹੀ ਕੋਈ ਹੁਕਮ ਹੀ ਪਾਸ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button