Breaking NewsD5 specialNewsPoliticsPunjabUncategorized

‘ਆਪ’ ਵੱਲੋਂ 10 ਦਿਨਾਂ ਦੇ ਅਲਟੀਮੇਟਮ ਨਾਲ ਤਿੱਖੇ ਸੰਘਰਸ਼ ਦੀ ਚੇਤਾਵਨੀ

ਚੰਡੀਗੜ੍ਹ :  ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬੇ ਦੀਆਂ ਸਹਿਕਾਰੀ ਅਤੇ ਪ੍ਰਾਈਵੇਟ ਖੰਡ ਮਿੱਲਾਂ ਵੱਲ ਪਿਛਲੇ 2 ਸਾਲਾਂ ਤੋਂ ਬਕਾਇਆ ਖੜੀ ਅਰਬਾਂ ਰੁਪਏ ਦੀ ਰਕਮ ਵਿਆਜ ਸਮੇਤ ਦੇਣ ਦੀ ਮੰਗ ਕੀਤੀ ਹੈ। ਪਾਰਟੀ ਨੇ ਸਰਕਾਰ ਅਤੇ ਪ੍ਰਾਈਵੇਟ ਖੰਡ ਮਿੱਲਾਂ ਦੇ ਮਾਲਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ 10 ਦਿਨਾਂ ਦੇ ਅੰਦਰ-ਅੰਦਰ ਗੰਨਾ ਉਤਪਾਦਨ ਕਿਸਾਨਾਂ ਦੀ ਬਕਾਇਆ ਰਾਸ਼ੀ ਵਿਆਜ ਸਮੇਤ ਭੁਗਤਾਨ ਨਾ ਕੀਤੀ ਤਾਂ ਸਰਕਾਰ ਅਤੇ ਖੰਡ ਮਿੱਲਾਂ ਦੇ ਅਕਾਲੀ-ਕਾਂਗਰਸੀ ਮਾਲਕ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।

ਬਿਜਲੀ ਬਿੱਲਾਂ ਨੂੰ ਲੈ ਕੇ ਘਿਰੀ ਸਰਕਾਰ, ਖਹਿਰੇ ਨੇ ਖੋਲ੍ਹਤੇ ਸਾਰੇ ਭੇਦ, ਕੌਣ ਸਹੀ MODI, CAPTAIN ਜਾਂ SUKHBIR ?

‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਜੈ ਕ੍ਰਿਸ਼ਨ ਸਿੰਘ ਰੋੜੀ ਨੇ ਦੱਸਿਆ ਕਿ ਕਿਸਾਨਾਂ ਦਾ ਕਰੀਬ 750 ਕਰੋੜ ਰੁਪਏ ਦੇ ਗੰਨੇ ਦਾ ਬਕਾਇਆ ਸਰਕਾਰ ਦੀਆਂ ਸਹਿਕਾਰੀ ਅਤੇ ਪ੍ਰਾਈਵੇਟ ਖੰਡ ਮਿੱਲਾਂ ਵੱਲ ਪਿਛਲੇ ਲੰਮੇ ਸਮੇਂ ਤੋਂ ਬਕਾਇਆ ਖੜ੍ਹਾ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਲੌਕਡਾਊਨ ਦੌਰਾਨ ਸਾਰੇ ਵਰਗਾਂ ਵਾਂਗ ਗੰਨਾ ਉਤਪਾਦਕ ਆਪਣੀ ਅਗਲੀ ਫ਼ਸਲ ਦੀ ਬਿਜਾਈ ਅਤੇ ਸਾਂਭ-ਸੰਭਾਲ ਲਈ ਖ਼ੁਦ ਪੈਸੇ ਪੈਸੇ ਨੂੰ ਤਰਸ ਰਹੇ ਹਨ, ਜਦਕਿ ਇਨ੍ਹਾਂ ਕਿਸਾਨਾਂ ਦੀ ਖ਼ੂਨ-ਪਸੀਨੇ ਦੀ ਕਮਾਈ ਦੱਬ ਕੇ ਖੰਡ ਮਿੱਲ ਮਾਲਕ ਮੌਜਾਂ ਮਾਣ ਰਹੇ ਹਨ।

Raja Warring ਦਾ ਵੱਡਾ ਖੁਲਾਸਾ Harsimrat ਤੇ Sukhbir ਲਈ ਤਿਆਰ ਨਵਾਂ ਚੈਲੰਜ਼!

ਚੀਮਾ ਨੇ ਕਿਹਾ ਕਿ ਪ੍ਰਾਈਵੇਟ ਖੰਡ ਮਿੱਲਾਂ ਦੇ ਕਾਂਗਰਸੀ ਅਤੇ ਅਕਾਲੀ ਮਾਲਕ ਤਾਂ ਆਪਣੇ ਅੰਨ੍ਹੇ ਮੁਨਾਫ਼ੇ ਲਈ ਕਿਸਾਨਾਂ ਦੇ ਹਿੱਤਾਂ ਨੂੰ ਕੁਚਲ ਹੀ ਰਹੇ ਹਨ, ਇਸ ਮਾਮਲੇ ‘ਚ ਪੰਜਾਬ ਸਰਕਾਰ ਦੀਆਂ ਸਹਿਕਾਰੀ ਖੰਡ ਮਿੱਲਾਂ ਵੱਲ ਵੀ ਕਿਸਾਨਾਂ ਦਾ ਕਰੀਬ 300 ਕਰੋੜ ਰੁਪਏ ਦਾ ਬਕਾਇਆ ਖੜ੍ਹਾ ਹੈ। ਚੀਮਾ ਨੇ ਕਿਹਾ ਕਿ ਸਰਕਾਰ ਸਿੱਧੇ ਰੂਪ ‘ਚ ਪ੍ਰਾਈਵੇਟ ਖੰਡ ਮਿਲ ਮਾਫ਼ੀਆ ਦੇ ਹੱਥਾਂ ‘ਚ ਖੇਡ ਰਹੀ ਹੈ। ਪ੍ਰਾਈਵੇਟ ਖੰਡ ਮਿੱਲ ਮਾਲਕਾਂ ‘ਤੇ ਦਬਾਅ ਨਾ ਪਵੇ ਇਸ ਲਈ ਸਹਿਕਾਰੀ ਖੰਡ ਮਿਲਾਂ ਦੇ ਬਕਾਏ ਸੋਚੀ ਸਮਝੀ ਸਾਜ਼ਿਸ਼ ਤਹਿਤ ਰੋਕੇ ਜਾ ਰਹੇ ਹਨ। ਸਹਿਕਾਰੀ ਖੰਡ ਮਿੱਲਾਂ ਵੱਲ ਖੜੀ ਕੁੱਲ ਬਕਾਇਆ ਰਾਸ਼ੀ ‘ਚ 41 ਕਰੋੜ ਰੁਪਏ ਤਾਂ ਲਗਭਗ 2 ਸਾਲ ਪੁਰਾਣੇ ਹਨ।

OPERATION BLUE STAR ਬਾਰੇ JATHEDAR ਦਾ ਵੱਡਾ ਬਿਆਨ, ਹੁਣ ਕੀ ਹੋਵੇਗਾ ਫੈਸਲਾ? | D5 CHANNEL PUNJABI

ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਕੋਰੋਨਾ ਵਾਇਰਸ ਕਰਕੇ ਸਰਕਾਰ ਨੇ ਬੈਂਕਾਂ ਦੇ ਕਰਜ਼ਿਆਂ ਦੀ ਵਸੂਲੀ ਤਿੰਨ ਮਹੀਨਿਆਂ ਲਈ ਮੁਲਤਵੀ ਕਰਨ ਦਾ ਐਲਾਨ ਕੀਤਾ ਹੋਇਆ ਪਰੰਤੂ ਕਿਸਾਨ ਜਦ ਅਗਲੀ ਫ਼ਸਲ ਲਈ ਕਰਜ਼ੇ/ ਲਿਮਟ ਲਈ ਸਹਿਕਾਰੀ ਬੈਂਕਾਂ ਕੋਲ ਪਹੁੰਚ ਕਰਦਾ ਹੈ ਤਾਂ ਕਿਸਾਨਾਂ ਨੂੰ ਪਿਛਲਾ ਕਰਜ਼ਾ ਵਿਆਜ ਸਮੇਤ ਚੁਕਾਉਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਜੋ ਪੂਰੀ ਤਰਾਂ ਬੇਇਨਸਾਫ਼ੀ ਹੈ। ਇੱਥੋਂ ਤੱਕ ਕਿ ਜੋ ਕਿਸਾਨ ਸਮੇਂ ਸਿਰ ਸਹਿਕਾਰੀ ਬੈਂਕਾਂ ਦਾ ਕਰਜ਼/ਲਿਮਟ ਨਹੀਂ ਭਰ ਰਿਹਾ ਉਸ ਨੂੰ ਡਿਫਾਲਟਰ ਵਜੋਂ 4 ਪ੍ਰਤੀਸ਼ਤ ਵਾਧੂ ਵਿਆਜ ਨਾਲ 11 ਪ੍ਰਤੀਸ਼ਤ ਤੱਕ ਵਿਆਜ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ।

MLA ਹੋਵੇ ਤਾਂ ਐਹੋ ਜਿਹਾ, ਲੋਕਾਂ ‘ਤੇ ਬਣੀ ਮੁਸੀਬਤ ਤਾਂ ਖੁਦ ਨਾਲੇ ‘ਚ ਵੜ ਕੀਤੀ ਸਫਾਈ, ਦੇਖੋ ਵੀਡੀਓ !

ਹਰਪਾਲ ਸਿੰਘ ਚੀਮਾ ਅਤੇ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਇੱਕ ਪਾਸੇ ਕਿਸਾਨਾਂ ਨੂੰ 20-50 ਹਜ਼ਾਰ ਰੁਪਏ ਦਾ ਕਰਜ਼ ਵੀ ਬਿਨਾਂ ਵਿਆਜ ਨਹੀਂ ਮਿਲਦਾ, ਦੂਜੇ ਕਿਸਾਨਾਂ ਦੇ ਗੰਨੇ ਦੀ ਅਰਬਾਂ ਰੁਪਏ ਦੀ ਰਾਸ਼ੀ ਖੰਡ ਮਿੱਲਾਂ 2-2 ਸਾਲਾਂ ਤੱਕ ਬਿਨਾਂ ਵਿਆਜ ਦੱਬੀ ਰੱਖਦੀਆਂ ਹਨ। ਹਰਪਾਲ ਸਿੰਘ ਚੀਮਾ ਅਤੇ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਹਰ ਰੋਜ਼ ਕਿਸਾਨਾਂ ਦੇ ਹੱਕ ‘ਚ ਮਗਰਮੱਛ ਦੇ ਹੰਝੂ ਵਹਾਉਣ ਵਾਲੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਆਪਣੇ ਖੰਡ ਮਿਲ ਮਾਲਕ ਅਕਾਲੀ ਅਤੇ ਕਾਂਗਰਸੀ ਆਗੂਆਂ ‘ਤੇ ਕਿਸਾਨਾਂ ਦਾ ਬਕਾਇਆ ਜਾਰੀ ਕਰਨ ਬਾਰੇ ਦਬਾਅ ਕਿਉਂ ਨਹੀਂ ਪਾਉਂਦੇ?

ਪੰਜਾਬੀਆਂ ਲਈ ਵੱਡੀ ਖੁਸ਼ਖਬਰੀ, ਸਵੇਰੇ-ਸਵੇਰੇ ਕੈਪਟਨ ਦਾ ਵੱਡਾ ਐਲਾਨ, ਵਿਰੋਧੀਆਂ ਦੇ ਕਰਤੇ ਮੂੰਹ ਬੰਦ!

‘ਆਪ’ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਚੱਢਾ ਪਰਿਵਾਰ ਦੀ ਕੀੜੀ ਅਫਗਾਨਾ ਖੰਡ ਮਿਲ ਵੱਲ 145 ਕਰੋੜ, ਯੂਪੀ ਦੇ ਸਿਆਸਤਦਾਨ ਡੀਪੀ ਯਾਦਵ ਦੀ ਮੁਕੇਰੀਆਂ ਖੰਡ ਮਿੱਲ ਵੱਲ 128 ਕਰੋੜ ਅਤੇ ਧੂਰੀ ਖੰਡ ਮਿੱਲ ਵੱਲ 20 ਕਰੋੜ ਰੁਪਏ, ਮੁੱਖ ਮੰਤਰੀ ਦੇ ਕਰੀਬੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਬੁੱਟਰ ਖੰਡ ਮਿੱਲ ਵੱਲ 40 ਕਰੋੜ, ਸੁਖਬੀਰ ਸਿੰਘ ਬਾਦਲ ਦੇ ਕਰੀਬੀ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਜਰਨੈਲ ਸਿੰਘ ਵਾਹਿਦ ਦੀ ਫਗਵਾੜਾ ਖੰਡ ਮਿੱਲ ਵੱਲ 83 ਕਰੋੜ ਰੁਪਏ ਅਤੇ ਬਾਕੀ ਖੰਡ ਮਿੱਲਾਂ ਵੱਲ 10 ਕਰੋੜ ਤੋਂ ਵੱਧ ਦੀ ਬਕਾਇਆ ਰਾਸ਼ੀ ਖੜੀ ਹੈ। ‘ਆਪ’ ਆਗੂਆਂ ਨੇ ਮੰਗ ਕੀਤੀ ਕਿ ਇਹ ਬਕਾਇਆ ਰਾਸ਼ੀ 10 ਦਿਨਾਂ ਦੇ ਅੰਦਰ ਅੰਦਰ ਵਿਆਜ ਸਮੇਤ ਭੁਗਤਾਨ ਕੀਤੀ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button