Breaking NewsD5 specialIndiaNewsPoliticsPunjab

‘ਆਪ’ ਦੀ ਜਿੱਤ ਤੋਂ ਬਾਅਦ ਲੀਡਰਾਂ ਨੇ ਦਿੱਤੇ ਅਜੀਬੋ-ਗਰੀਬ ਬਿਆਨ

ਨਵੀਂ ਦਿੱਲੀ : ਅਰਵਿੰਦ ਕੇਜਰੀਵਾਲ ਦੀ ਹਨੇਰੀ ਕਾਰਨ ਆਮ ਆਦਮੀ ਪਾਰਟੀ ਦਿੱਲੀ ਵਿੱਚ ਇਤਿਹਾਸਿਕ ਜਿੱਤ ਨਾਲ ਮੰਗਲਵਾਰ ਨੂੰ ਤੀਜੀ ਵਾਰ ਸੱਤਾ ਵਿੱਚ ਆ ਗਈ ਹੈ। ਝਾੜੂ ਚੋਣ ਨਿਸ਼ਾਨ ਵਾਲੀ ਆਪ ਨੇ ਭਾਜਪਾ ਨੂੰ ਝੰਬ ਸੁੱਟਿਆ ਹੈ। ਭਾਜਪਾ ਦਾ 22 ਸਾਲ ਬਾਅਦ ਸੱਤਾ ਵਿੱਚ ਵਾਪਸੀ ਦਾ ਸੁਪਨਾ ਚਕਨਾਚੂਰ ਹੋ ਗਿਆ। ਕਾਂਗਰਸ ਦੀ ਝੋਲੀ ਇੱਕ ਵਾਰ ਮੁੜ ਪੂਰੀ ਤਰ੍ਹਾਂ ਖਾਲੀ ਰਹੀ।

ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਨੇ ਹੁਣ ਤੱਕ ਦਾ ਸਭ ਤੋਂ ਖਰਾਬ ਪ੍ਰਦਰਸ਼ਨ ਰਿਹਾ ਹੈ। ਪਾਰਟੀ ਨੂੰ 5 ਫੀਸਦੀ ਤੋਂ ਵੀ ਘੱਟ ਵੋਟਾਂ ਮਿਲੀਆਂ ਹਨ। ਕਾਂਗਰਸ ਦੇ 63 ਉਮਦੀਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ। ਕਾਂਗਰਸ ਆਪਣਾ ਖਾਤਾ ਵੀ ਨਹੀਂ ਖੋਲ ਸਕੀ।

‘ਆਪ’ ਦੀ ਜਿੱਤ ਤੋਂ ਬਾਅਦ ਬੌਖਲਾਏ ਲੀਡਰ,ਦਿੱਤੇ ਅਜੀਬੋ-ਗਰੀਬ ਬਿਆਨ, ਸੁਣਕੇ ਹੱਸੋਗੇ ਨਾਲੇ ਹੋਵੋਗੇ ਹੈਰਾਨ (Video)

ਦਿੱਲੀ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਮੋਨਜ ਤਿਵਾੜੀ ਮੰਗਲਵਾਰ ਸ਼ਾਮ ਨੂੰ ਜਦੋਂ ਮੀਡੀਆਂ ਦੇ ਸਾਹਮਣੇ ਆਏ ਉਨ੍ਹਾਂ ਦੇ ਚਿਹਰੇ ਤੇ ਮਾਯੂਸੀ ਸਪੱਸ਼ਟ ਝਲਕ ਰਹੀ ਹੈ। ਤਿਵਾੜੀ ਲਈ ਨਤੀਜੇ ਵੱਡਾ ਝਟਕਾ ਹਨ। ੳਨ੍ਹਾਂ ਐਗਜ਼ਿਟ ਪੋਲ ਦੇ ਸਮੇਂ ਪਾਰਟੀ ਦੀ ਜਿੱਤ ਦਾ ਭਰੋਸਾ ਦਿਵਾਇਆ ਸੀ । ਉਨ੍ਹਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਸਰਵੇਖਣ ਫੇਲ੍ਹ ਸਾਬਿਤ ਹੋਣਗੇ।

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ 24-25 ਫਰਵਰੀ ਨੂੰ 2 ਦਿਨ ਲਈ ਭਾਰਤ ਦਾ ਦੌਰਾ ਕਰਨਗੇ। ਵ੍ਹਾਈਟ ਹਾਊਸ ਨੇ ਮੰਗਲਵਾਰ ਨੂੰ ਇਸ ਸਬੰਧੀ ਐਲਾਨ ਕੀਤਾ । ਅਮਰੀਕਾ ਦਾ ਰਾਸ਼ਟਰਪਤੀ ਬਣਨ ਪਿੱਛੋਂ ਟਰੰਪ ਦੀ ਇਹ ਪਹਿਲੀ ਭਾਰਤ ਯਾਤਰਾ ਹੋਵੇਗੀ।

‘ਆਪ’ ਦੀ ਜਿੱਤ ਨੇ ਅਕਾਲੀਆਂ ਨੂੰ ਪਾਈ ਚਿੰਤਾ, ਅਕਾਲੀ ਆਗੂ ਨੇ ਦਿੱਤਾ ਬਿਆਨ, ਜਿੱਤ ਪਿੱਛੇ CONGRESS ਜ਼ਿੰਮੇਵਾਰ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button