Breaking NewsD5 specialIndiaNewsPoliticsPunjab

‘ਆਪ’ ਤੇ ਅਕਾਲੀਆਂ ਨੇ ਕੀਤਾ ਗਠਜੋੜ! ਭਗਵੰਤ ਮਾਨ ਨੇ ਮੰਨਿਆ ਹੋਈ ਹੈ ਮੁਲਾਕਾਤ (ਵੀਡੀਓ)

ਸੰਗਰੂਰ : 2019 ਦੀਆਂ ਲੋਕ ਸਭਾ ਚੋਣਾਂ ‘ਚ ਕਾਫੀ ਫੇਰ-ਬਦਲ ਦੇਖਣ ਨੂੰ ਮਿਲ ਸਕਦਾ ਹੈ। ਪਿਛਲੇ ਕੁਝ ਹੀ ਸਮੇਂ ‘ਚ ਕਈ ਨਵੇਂ ਸਿਆਸੀ ਧੜੇ ਉਭਰ ਕੇ ਸਾਹਮਣੇ ਆਏ ਹਨ। ਜਿਨਾਂ ਦੇ ਆਉਣ ਨਾਲ ਪੰਜਾਬ ‘ਚ ਸਿਆਸੀ ਗਠਜੋੜ ਹੋਣ ਦੀਆਂ ਸੰਭਾਵਨਾ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਸੂਬੇ ‘ਚ ਰਾਜਸੀ ਧਿਰਾਂ ਇਕ ਦੂਜੇ ਨਾਲ ਹੱਥ ਮਿਲਾਉਣ ਤੋਂ ਪਹਿਲਾਂ ਫੂਕ-ਫੂਕ ਕੇ ਪੈਰ ਰੱਖ ਰਹੀਆਂ ਹਨ। ਬਾਦਲਾਂ ਤੋਂ ਵੱਖ ਹੋਏ ਟਕਸਾਲੀਆਂ ਆਗੂਆਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਲੋਂ ਵੱਖ-ਵੱਖ ਆਗੂਆਂ ਨਾਲ ਮੀਟਿੰਗਾਂ ਜਾਰੀ ਹਨ।

Read Also ਹੁਣੇ ਆਈ ਖ਼ਬਰ- ਅਕਾਲੀਆਂ ਨੇ ਰਾਜੀਵ ਗਾਂਧੀ ਦੇ ਬੁੱਤ ਦਾ ਮੂੰਹ ਕਾਲਾ ਕੀਤਾ (ਵੀਡੀਓ)

ਨਵੀਂ ਹੋਂਦ ‘ਚ ਆਈ ਇਸ ਪਾਰਟੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਬੀਤੀ ਰਾਤ ਲੋਕ ਸਭਾ ਮੈਂਬਰ ਭਗਵੰਤ ਨਾਲ ਮੁਲਾਕਾਤ ਕੀਤੀ ਹੈ। ਬ੍ਰਹਮਪੁਰਾ ਨੇ ਦੱਸਿਆ ਕਿ ਮੁਲਾਕਾਤ ਹਾਂ ਪੱਖੀ ਹੋਈ ਹੈ। ਉਧਰ ਭਗਵੰਤ ਮਾਨ ਨੇ ਵੀ ਇਸ ਮੁਲਾਕਾਤ ਤੋਂ ਬਾਅਦ ਗਠਜੋੜ ਦੇ ਸੰਕੇਤ ਦਿੱਤੇ ਹਨ। ਅਕਾਲੀ ਦਲ-ਭਾਜਪਾ ਤੇ ਕਾਂਗਰਸ ਨੂੰ ਟੱਕਰ ਦੇਣ ਲਈ ਹੋਂਦ ‘ਚ ਆਈਆਂ ਨਵੀਆਂ ਪਾਰਟੀਆਂ ਗਠਜੋੜ ਦੀ ਫਿਰਾਕ ‘ਚ ਨੇ ਕਿਹੜੀ ਪਾਰਟੀ ਕਿਸ ਤੇ ਭਰੋਸਾ ਕਰਦੀ ਹੈ ਇਹ 2019 ਦੀਆਂ ਲੋਕ ਸਭਾ ਚੋਣਾਂ ਹੀ ਦੱਸਣਗੀਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button