Breaking NewsD5 specialNewsPress ReleasePunjabTop News

‘ਆਪ’ ਉਮੀਦਵਾਰ ਜਸਵੰਤ ਸਿੰਘ ਗੱਜਣਮਾਜਰਾ ਨੇ ਗੁਰਤੇਜ ਪੰਨੂ, ਸ਼ੀਰਾ ਭੰਬੋਰਾ ਤੇ ਮੋਹਰਾ ਸਿੰਘ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ 

ਮੋਹਾਲੀ/ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਹਲਕਾ ਅਮਰਗੜ੍ਹ ਤੋਂ ਉਮੀਦਵਾਰ ਜਸਵੰਤ ਸਿੰਘ ਗੱਜਣ ਮਾਜਰਾ ਨੇ ਗੁਰਤੇਜ ਸਿੰਘ ਪੰਨੂ, ਸ਼ੀਰਾ ਭੰਬੋਰਾ ਅਤੇ ਮੋਹਰਾ ਸਿੰਘ ਅਨਜਾਣ ਵਲੋਂ ਪ੍ਰੈਸ ਕਾਨਫਰੰਸ ਕਰਕੇ ਉਨ੍ਹਾਂ ਨੂੰ ਬਦਨਾਮ ਕਰਨ ਨੂੰ ਲੈਕੇ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ (ਜਸਵੰਤ ਸਿੰਘ ਗੱਜਣ ਮਾਜਰਾ) ਦੇ ਵਕੀਲ ਵੱਲੋਂ ਅੱਜ 100 ਕਰੋੜ ਰੁਪਏ ਦੇ ਮਾਣਹਾਨੀ ਦਾਅਵੇ ਦਾ ਨੋਟਿਸ ਭੇਜਿਆ ਗਿਆ ਹੈ।

ਕਾਂਗਰਸੀ ਵਿਧਾਇਕ ਦੇ ਮਗਰ ਪਏ ਵਕੀਲ, ਕੱਢ ਲਿਆਏ ਪੱਕੇ ਸਬੂਤ, ਫਸਾਇਆ ਵਿਧਾਇਕ ! ਹੋਵੇਗੀ ਕਾਰਵਾਈ! D5 Channel Punjabi

ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਪਰੋਕਤ ਆਗੂਆਂ ਨੇ ਪੰਜਾਬ ਵਿਧਾਨ ਸਭਾ ਦੀਆਂ ਆਉਣ ਵਾਲੀਆਂ ਚੋਣਾਂ ਵਿੱਚ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਜਸਵੰਤ ਸਿੰਘ ਗੱਜਣ ਮਾਜਰਾ ਵਿਰੁੱਧ ਕਈ ਤਰ੍ਹਾਂ ਦੇ ਦੋਸ਼ ਮੜੇ ਸਨ। ਇਹਨਾਂ ਆਗੂਆਂ ਵਲੋਂ ਲਗਾਏ ਗਏ ਵੱਖ-ਵੱਖ ਦੋਸ਼ਾਂ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਜਸਵੰਤ ਸਿੰਘ ਗੱਜਣ ਮਾਜਰਾ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਦੋਸ਼ਾਂ ਨਾਲ ਉਨ੍ਹਾਂ ਦੇ ਮੁਵੱਕਿਲ ਦੀ ਬੇਦਾਗ ਸਾਖ਼ ਨੂੰ ਵੱਟਾ ਲੱਗਿਆ ਹੈ ਅਤੇ ਆਪਣੇ ਮੁਵੱਕਿਲ ਜਸਵੰਤ ਸਿੰਘ ਦੀ ਸਾਖ ਨੂੰ ਠੇਸ ਪਹੁੰਚਾਉਣ ਨੂੰ ਲੈਕੇ ਇਨ੍ਹਾਂ ਆਗੂਆਂ ‘ਤੇ 100 ਕਰੋੜ ਰੁਪਏ ਦੀ ਮਾਣਹਾਨੀ ਦਾ ਦਾਅਵਾ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button