Breaking NewsD5 specialIndiaNewsPolitics

‘ਆਤਮ ਨਿਰਭਰ ਭਾਰਤ ਅਭਿਯਾਨ’ ਅਧੀਨ ਆਰਥਿਕ ਪੈਕੇਜਾਂ ਨੂੰ ਇਸ ਖੇਤਰ ’ਚ ਸਿੱਖਿਆ–ਸ਼ਾਸਤਰੀਆਂ ਅਤੇ ਕਿਸਾਨਾਂ ਦਾ ਸਮਰਥਨ ਮਿਲਿਆ

ਚੰਡੀਗੜ੍ਹ :  ਵਿੱਤ ਮੰਤਰੀ ਵੱਲੋਂ ‘ਆਤਮਨਿਰਭਰ ਭਾਰਤ ਅਭਿਯਾਨ’ ਅਧੀਨ ਐਲਾਨੇ ਗਏ ਆਰਥਿਕ ਪੈਕੇਜਾਂ ਨੂੰ ਇਸ ਖੇਤਰ ਦੇ ਸਿੱਖਿਆ–ਸ਼ਾਸਤਰੀਆਂ, ਕਿਸਾਨਾਂ ਅਤੇ ਹੋਰਨਾਂ ਦਾ ਸਮਰਥਨ ਮਿਲਿਆ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ 12 ਮਈ, 2020 ਨੂੰ ਅਰਥ–ਵਿਵਸਥਾ, ਸਿਸਟਮ, ਜੀਵੰਤ ਡੈਮੋਗ੍ਰਾਫੀ ਅਤੇ ਮੰਗ ਦੇ ਪੰਜ ਥੰਮ੍ਹਾਂ ਉੱਤੇ ‘ਆਤਮਨਿਰਭਰ ਭਾਰਤ ਅਭਿਯਾਨ’ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਆਪਣਾ ਤਾਜ਼ਾ ਐਲਾਨਾਂ ’ਚ ਵਿੱਦਿਅਕ ਖੇਤਰ ਲਈ ਕੁਝ ਖਾਸ ਕਦਮ ਚੁੱਕਣ ਦੇ ਪ੍ਰਸਤਾਵ ਰੱਖੇ ਸਨ; ਜਿਵੇਂ ਡਿਜੀਟਲ/ਔਨਲਾਈਨ ਸਿੱਖਿਆ ਤੱਕ ਮਲਟੀ–ਮੋਡ ਪਹੁੰਚ ਦਾ ਪ੍ਰੋਗਰਾਮ ‘ਪ੍ਰਧਾਨ ਮੰਤਰੀ ਈ–ਵਿਦਯਾ’ (PM eVIDYA); ਵਿਦਿਆਰਥੀਆਂ, ਅਧਿਆਪਕਾਂ ਤੇ ਪਰਿਵਾਰਾਂ ਦੀ ਮਾਨਸਿਕ ਸਿਹਤ ਤੇ ਭਾਵਨਾਤਮਕ ਸਲਾਮਤੀ ਲਈ ਮਨੋ–ਸਮਾਜਿਕ ਸਮਰਥਨ ਦੀ ਪਹਿਲਕਦਮੀ ‘ਮਨੋਦਰਪਣ’।

Lockdown 4.0 ਲੌਕਡਾਊਨ ਤੇ ਕਰਫਿਊ ਬਾਰੇ ਬਹੁਤ ਵੱਡਾ ਖ਼ੁਲਾਸਾ, ਸੁਣ ਕੇ ਦਿਮਾਗ ਦੀਆਂ ਤਾਰਾਂ ਹਿੱਲ ਜਾਣਗੀਆਂ

ਸਕੂਲ, ਮੁਢਲੇ ਬਚਪਨ ਅਤੇ ਅਧਿਆਪਕਾਂ ਲਈ ਨਵੇਂ ਰਾਸ਼ਟਰੀ ਪਾਠਕ੍ਰਮ ਅਤੇ ਵਿਦਿਅਕ ਫਰੇਮਵਰਕ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ। ਸਾਲ 2025 ਤੱਕ ਗ੍ਰੇਡ 5 ਵਿੱਚ ਹਰੇਕ ਬੱਚਾ ਸਿੱਖਣ ਦੇ ਪੱਧਰ ਤੇ ਨਤੀਜੇ ਹਾਸਲ ਕਰੇ, ਇਸ ਲਈ ਦਸੰਬਰ 2020 ਤੱਕ ‘ਨੈਸ਼ਨਲ ਫ਼ਾਊਂਡੇਸ਼ਨਲ ਲਿਟਰੇਸੀ ਐਂਡ ਨਿਊਮਰੇਸੀ ਮਿਸ਼ਨ’ ਦੀ ਸ਼ੁਰੂਆਤ ਕੀਤੀ ਜਾਵੇਗੀ। ਜਲੰਧਰ ਸਥਿਤ ਕੇਐੱਮਵੀ ਕਾਲਜ ਦੇ ਪ੍ਰਿੰਸੀਪਲ ਡਾ. ਆਤਿਮਾ ਸ਼ਰਮਾ ਨੇ ਇਨ੍ਹਾਂ ਪਹਿਲਾਂ ਨੂੰ ਦੂਰ–ਦ੍ਰਿਸ਼ਟੀਪੂਰਨ ਕਰਾਰ ਦਿੰਦਿਆਂ ਕਿਹਾ ਕਿ ਇਸ ਨੇ ਅਧਿਆਪਕ ਵਰਗ ਨੂੰ ਮਹੱਤਵਪੂਰਨ ਦਿਸ਼ਾ ਦਿੱਤੀ ਹੈ। ਲਰਨਿੰਗ ਪਾਥਸ ਸਕੂਲ ਦੇ ਡਾਇਰੈਕਟਰ ਸ੍ਰੀ ਰੌਬਿਨ ਅਗਰਵਾਲ ਨੇ ਕਿਹਾ ਕਿ ਈ–ਵਿਦਯਾ ਅਧੀਨ ਸਿਰਜੇ ਗਏ ਈ–ਕੰਟੈਂਟ ਨਾਲ ਨੇਤਰਹੀਣਾਂ ਤੇ ਬਹਿਰੇ ਵਿਅਕਤੀਆਂ ਨੂੰ ਮਦਦ ਮਿਲੇਗੀ।

SUMEDH SAINI ਦਾ ਦਬਦਬਾ ਜਾਰੀ, ਟੌਹਰ ਨਾਲ ਪਹੁੰਚਿਆ ਪੇਸ਼ੀ ‘ਤੇ, ਦੇਖਦੇ ਰਹਿ ਗਏ ਸੜਕਾਂ ‘ਤੇ ਖੜ੍ਹੇ ਲੋਕ

ਆਰਥਿਕ ਪੈਕੇਜ ਅਧੀਨ ਕੀਤੇ ਗਏ ਐਲਾਨਾਂ ਵਿੱਚ 15,000 ਕਰੋੜ ਰੁਪਏ ਦੇ ਪਸ਼ੂ–ਪਾਲਣ ਬੁਨਿਆਦੀ ਢਾਂਚਾ ਵਿਕਾਸ ਫ਼ੰਡ ਦਾ ਪ੍ਰਸਤਾਵ ਰੱਖਿਆ ਗਿਆ ਹੈ, ਜਿਸ ਦਾ ਉਦੇਸ਼ ਡੇਅਰੀ ਪ੍ਰੋਸੈਸਿੰਗ, ਮੁੱਲ–ਵਾਧਾ ਅਤੇ ਪਸ਼ੂ–ਖੁਰਾਕ ਬੁਨਿਆਦੀ ਢਾਂਚੇ ਵਿੱਚ ਨਿਜੀ ਨਿਵੇਸ਼ ਲਈ ਮਦਦ ਕਰਨਾ ਹੈ। ਵਧੀਆ ਉਤਪਾਦਾਂ ਦੀ ਬਰਾਮਦ ਲਈ ਪਲਾਂਟ ਸਥਾਪਿਤ ਕਰਨ ਵਾਸਤੇ ਪ੍ਰੋਤਸਾਹਨ (ਇੰਸੈਂਟਿਵਜ਼) ਦਿੱਤੇ ਜਾਣਗੇ। ਡੇਅਰੀ ਚਲਾਉਂਦੇ ਨਰਿੰਦਰ ਰਾਣਾ ਨੇ ਕਿਹਾ ਕਿ ਇਸ ਨਾਲ ਡੇਅਰੀ ਖੇਤਰ ਨੂੰ ਪ੍ਰਫ਼ੁੱਲਤ ਹੋਣ ਵਿੱਚ ਮਦਦ ਮਿਲੇਗੀ। ਹਰਿਆਣਾ ਦੇ ਨਾਰਨੌਲ ’ਚ ਇੱਕ ਫ਼ਰਨੀਚਰ ਨਿਰਮਾਣ ਇਕਾਈ ਦੇ ਮਾਲਕ ਪ੍ਰਵੀਨ ਜੈਨ ਖੁਸ਼ ਹਨ ਕਿ ਉਨ੍ਹਾਂ ਦੀ ਇਕਾਈ ਵਿੱਚ ਕੰਮ ਦੋਬਾਰਾ ਸ਼ੁਰੂ ਹੋ ਗਿਆ ਹੈ ਅਤੇ ਕਿਹਾ ਕਿ ਇਸ ਆਰਥਿਕ ਪੈਕੇਜ ਨਾਲ ਛੋਟੇ ਨਿਰਮਾਤਾਵਾਂ ਨੂੰ ਬਹੁਤ ਜ਼ਿਆਦਾ ਰਾਹਤ ਮਿਲੇਗੀ।

NEWS BULLETIN: PUNJAB POLICE ਫੇਰ ਆਈ ਸੁਰਖੀਆਂ ‘ਚ, ਕਾਂਗਰਸੀਆਂ ਦਾ ਅਕਾਲੀਆਂ ‘ਤੇ ਪਲਟਵਾਰ

ਹਰਿਆਣਾ ’ਚ ਕੈਥਲ ਜ਼ਿਲ੍ਹੇ ਦੇ ਕਿਸਾਨ ਗੁਰਦਿਆਲ ਸਿੰਘ ਨੇ ਕਿਹਾ ਕਿ ਪਿੱਛੇ ਜਿਹੇ ਐਲਾਨੇ ਗਏ ਉਪਾਵਾਂ ਤੋਂ ਕਿਸਾਨ ਖੁਸ਼ ਹਨ। ਜਿਵੇਂ ਕਿ ਐਲਾਨ ਕੀਤਾ ਗਿਆ ਹੈ, ਗ੍ਰਾਮੀਣ ਸਹਿਕਾਰੀ ਬੈਂਕਾਂ ਅਤੇ ਖੇਤਰੀ ਗ੍ਰਾਮੀਣ ਬੈਂਕਾਂ ਨੂੰ ਫ਼ਸਲ–ਕਰਜ਼ੇ ਦੀ ਆਵਸ਼ਕਤਾ ਦੀ ਪੂਰਤੀ ਲਈ ਨਾਬਾਰਡ (NABARD) 30,000 ਕਰੋੜ ਰੁਪਏ ਦੀ ਵਧੀਕ ਰੀ–ਫ਼ਾਇਨਾਂਸ ਮਦਦ ਮੁਹੱਈਆ ਕਰਵਾਏਗਾ। ਇਹ ਰੀਫ਼ਾਇਨਾਂਸ ਫ਼ਰੰਟ–ਲੋਡੇਡ ਹੋਵੇਗਾ ਅਤੇ ਤੁਰੰਤ ਵਰਤੋਂ ਲਈ ਉਪਲਬਧ ਹੋਵੇਗਾ। ਇਹ ਰਕਮ ਉਸ 90,000 ਕਰੋੜ ਰੁਪਏ ਤੋਂ ਇਲਾਵਾ ਹੈ, ਜੋ ਨਾਬਾਰਡ (NABARD) ਵੱਲੋਂ ਇਸ ਖੇਤਰ ਨੂੰ ਆਮ ਦਿੱਤੀ ਜਾਂਦੀ ਹੈ। ਇਸ ਨਾਲ ਲਗਭਗ 3 ਕਰੋੜ ਕਿਸਾਨਾਂ, ਜ਼ਿਆਦਾਤਰ ਛੋਟੇ ਅਤੇ ਹਾਸ਼ੀਏ ’ਤੇ ਜਾ ਚੁੱਕਿਆਂ, ਨੂੰ ਲਾਭ ਪੁੱਜੇਗਾ ਅਤੇ ਇਸ ਨਾਲ ਉਨ੍ਹਾਂ ਦੀਆਂ ਰਬੀ ਦੀ ਵਾਢੀ ਤੋਂ ਬਾਅਦ ਅਤੇ ਖ਼ਰੀਫ਼ ਦੀਆਂ ਮੌਜੂਦਾ ਜ਼ਰੂਰਤਾਂ ਪੂਰੀਆਂ ਹੋਣਗੀਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button