Sidhu Moosewala Murder Case: ਪੰਜਾਬ ਪੁਲਿਸ ਦੇ ਏ. ਡੀ. ਜੀ. ਪੀ. (AGTF) ਪ੍ਰਮੋਦ ਬਾਨ ਨੇ ਮੂਸੇਵਾਲਾ ਕਤਲਕਾਂਡ ‘ਚ ਕੀਤੇ ਕਈ ਅਹਿਮ ਖੁਲਾਸੇ
ਚੰਡੀਗੜ੍ਹ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਨੂੰ ਲੈ ਕੇ ਪੰਜਾਬ ਪੰਜਾਬ ਪੁਲਿਸ ਦੇ ਏ. ਡੀ. ਜੀ. ਪੀ. (AGTF) ਪ੍ਰਮੋਦ ਬਾਨ ਨੇ ਅਹਿਮ ਖ਼ੁਲਾਸੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਪਿਛਲੇ ਸਾਲ ਅਗਸਤ ਤੋਂ ਹੀ ਸ਼ਾਜ਼ਿਸ਼ ਰਚੀ ਜਾ ਰਹੀ ਸੀ। ਇਸ ਮਾਮਲੇ ’ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਭੂਮਿਕਾ ਨੂੰ ਲੈ ਕੇ ਵੀ ਉਨ੍ਹਾਂ ਖੁਲਾਸੇ ਕੀਤੇ। ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਕਤਲ ਕਾਂਡ ਦਾ ਮਾਸਟਰ ਮਾਈਂਡ ਹੈ। ਇਸ ਤੋਂ ਪਹਿਲਾਂ ਵੀ ਮੂਸੇਵਾਲਾ ਦੀ ਰੇਕੀ ਕੀਤੀ ਗਈ ਸੀ।
Sangrur News : Bypoll Election ਨੂੰ ਲੈ Bhagwant Mann ਦਾ ਆਇਆ ਵੱਡਾ ਬਿਆਨ | D5 Channel Punjabi
ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਲਾਰੈਂਸ ਬਿਸ਼ਨੋਈ ਨੇ ਗੋਲਡੀ ਬਰਾੜ ਨਾਲ ਮਿਲ ਕੇ ਰਚੀ। ਇਸ ਦੌਰਾਨ ਲਾਰੈਂਸ ਬਿਸ਼ਨੋਈ ਨੇ ਆਪਣੇ ਭਰਾ ਸਚਿਨ ਬਿਸ਼ਨੋਈ ਨੂੰ ਭੇਜ ਦਿੱਤਾ ਸੀ। ਉਨ੍ਹਾਂ ਦੱਸਿਆ ਕਿ 29 ਤਾਰੀਖ਼ ਦੀ ਸ਼ਾਮ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਤੇ ਇਸ ਕੇਸ ’ਚ 30 ਮਈ ਨੂੰ ਮਨਪ੍ਰੀਤ ਭਾਊ ਦੀ ਪਹਿਲੀ ਗ੍ਰਿਫ਼ਤਾਰੀ ਕਰ ਲਈ ਸੀ।
ADGP ਦਾ Moosewala ਕਤਲ ਕਾਂਡ ਨੂੰ ਲੈ ਕੇ ਵੱਡਾ ਖ਼ੁਲਾਸਾ! ਗੈਂਗਸਟਰਾਂ ਦੇ ਦੱਸੇ ਅੰਦਰੂਨੀ ਰਾਜ | D5 Channel Punjabi
ਹੁਣ ਤੱਕ ਇਸ ਕੇਸ ’ਚ 13 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਏ. ਡੀ. ਜੀ. ਪੀ. ਪ੍ਰਮੋਦ ਬਾਨ ਨੇ ਦੱਸਿਆ ਕਿ ਵਿੱਕੀ ਮਿੱਢੂ ਖੇੜਾ ਦੇ ਕਤਲ ਤੋਂ ਬਾਅਦ ਹੀ ਮੂਸੇਵਾਲਾ ਖ਼ਿਲਾਫ਼ ਸਾਜ਼ਿਸ਼ ਰਚੀ ਜਾਣ ਲੱਗੀ ਸੀ। ਮੂਸੇਵਾਲਾ ਕਤਲਕਾਂਡ ’ਚ ਵਰਤੀ ਗਈ ਬਲੈਰੋ ਗੱਡੀ 25 ਤਾਰੀਖ਼ ਦੇ ਨੇੜੇ-ਤੇੜੇ ਮਾਨਸਾ ਤੇ ਮੂਸੇਵਾਲਾ ਪਿੰਡ ਦੇ ਨਜ਼ਦੀਕ ਪਹੁੰਚ ਗਈ ਸੀ। ਇਸ ਤੋਂ ਬਾਅਦ ਇਹ ਹਮਲਾਵਰ ਅਗਲੇ 4-5 ਦਿਨ ਕਤਲਕਾਂਡ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ ਰਹੇ।
Moosewala ਦੇ ਕਾਤਲਾਂ ਨੂੰ ਫੜ੍ਹਨ ਵਾਲੇ ਅਫ਼ਸਰ ਦੇ ਖੁਲਾਸੇ! ਕੱਢਤਾ ਸਾਰਾ ਸੱਚ ਬਾਹਰ? | D5 Channel Punjabi
ਇਨ੍ਹਾਂ ਹਮਲਾਵਰਾਂ ਨੂੰ 29 ਤਾਰੀਖ਼ ਨੂੰ ਜਦੋਂ ਮੌਕਾ ਮਿਲਿਆ ਤੇ ਉਦੋਂ ਇਨ੍ਹਾਂ ਇਸ ਕਤਲਕਾਂਡ ਨੂੰ ਅੰਜਾਮ ਦਿੱਤਾ। ਇਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ 6 ਟੀਮਾਂ ਬਣਾ ਕੇ ਗਰਾਊਂਡ ਵਰਕ ਕੀਤਾ ਗਿਆ ਤੇ ਗ੍ਰਿਫ਼ਤਾਰੀਆਂ ਹੁੰਦੀਆਂ ਗਈਆਂ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.