Breaking NewsD5 specialNewsPress ReleasePunjabTop News

ਆਟੋਮੈਟਿਕ 7 ਪਿਸਟਲ, ਇੱਕ magazine ਏ.ਕੇ.- 47, 45 ਜਿੰਦਾ ਕਾਰਤੂਸ ਸਮੇਤ 2 ਗੱਡੀਆ ਕੀਤੀਆਂ ਬ੍ਰਾਮਦ

ਐਸ.ਏ.ਐਸ. ਨਗਰ: ਸ਼੍ਰੀ ਵੀਵੇਕ ਸ਼ੀਲ ਸੋਨੀ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੋਟ ਰਾਹੀ ਦੱਸਿਆ ਕਿ ਮੋਹਾਲੀ ਪੁਲਿਸ ਵੱਲੋ ਮਾੜੇ ਅਂਨਸਰਾ ਖਿਲਾਫ ਚਲਾਈ ਗਈ ਮੁਹਿੰਮ ਮੁਤਾਬਿਕ ਸ਼੍ਰੀ ਮਨਪ੍ਰੀਤ ਸਿੰਘ ਐਸ.ਪੀ (ਦਿਹਾਤੀ) ਦੀ ਰਹਿਨੁਮਾਈ ਹੇਠ ਇੰਸਪੈਕਟਰ ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਵੱਲੋ ਗੈਂਗਸਟਰ ਲਖਵੀਰ ਸਿੰਘ ਉੱਰਫ ਲੰਡੇ ਦਾ ਸਾਥੀ ਗੈਂਗਸਟਰ ਲਵਜੀਤ ਸਿੰਘ ਉੱਰਫ ਲਵ ਆਪਣੇ 4 ਸਾਥੀਆ ਸਮੇਤ ਗ੍ਰਿਫਤਾਰ ਕੀਤਾ ਹੈ ਜੋ ਇਹ ਗੈਂਗ ਫਿਰੋਤੀਆ, ਕਤਲ ਅਤੇ ਲੁੱਟਾ ਖੋਹਾ ਦੀਆ ਸੰਗੀਨ ਵਾਰਦਾਤਾ ਨੂੰ ਅੰਜਾਮ ਦਿੰਦੇ ਸਨ ।

ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਮੁਕੱਦਮਾ ਨੰ 104 ਮਿਤੀ 25.05.2022 ਅ/ਧ 399,402 ਆਈ.ਪੀ.ਸੀ. ਅਤੇ ਆਰਮਜ਼ ਐਕਟ ਧਾਣਾ ਸਦਰ ਖਰੜ ਦਰਜ ਰਜਿਸਟਰ ਕਰਕੇ ਭਾਰੀ ਮਾਤਰਾ ਵਿੱਚ ਹਥਿਆਰ, 2 ਗੱਡੀਆਂ ਬ੍ਰਾਮਦ ਕੀਤੀਆਂ ਗਈਆਂ ਹਨ। ਮੁੱਢਲੀ ਤਫਤੀਸ ਦੌਰਾਨ ਇਨ੍ਹਾਂ ਦੋਸ਼ੀਆਂ ਨੇ ਮੰਨਿਆ ਹੈ ਕਿ ਇਨ੍ਹਾਂ ਦੇ ਉਪਰ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ ਅਤੇ ਨਾਮੀ ਗੈਂਗਸਟਰ ਲਖਵੀਰ ਸਿੰਘ ਉਰਫ ਲੰਡਾ ਦੇ ਲਈ ਫਰੋਤੀ ਮੰਗਣ, ਕਤਲ ਆਦਿ ਕਰਨ ਦਾ ਕੰਮ ਵੀ ਕਰਦੇ ਹਨ।

ਜਿਨ੍ਹਾਂ ਨੇ ਇਹ ਮੰਨਿਆ ਕਿ ਇਨ੍ਹਾ ਵਾਰਦਾਤਾ ਨੂੰ ਅੰਜਾਮ ਦੇਣ ਲਈ ਜੋ ਹਥਿਆਰ ਵਰਤੇ ਜਾਂਦੇ ਹਨ ਉਹ ਲਖਵੀਰ ਸਿੰਘ ਉਰਫ ਲੰਡਾ ਵੱਲੋਂ ਹੀ ਮੁਹੱਇਆ ਕਰਵਾਏ ਗਏ ਹਨ। ਇਨ੍ਹਾਂ ਵੱਲੋਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਜਿਵੇ ਕਿ :- ਇਸ ਗੈਂਗ ਵੱਲੋ ਮਿਤੀ 20-04-2022 ਨੂੰ ਪਿੰਡ ਖਾਲੜਾ ਵਿਖੇ ਫਿਰੋਤੀ ਲੈਣ ਲਈ ਲਖਵੀਰ ਸਿੰਘ ਲੰਡਾ ਦੇ ਕਹਿਣ ਤੇ ਗੋਲੀਆ ਚਲਾਈਆ ਗਈਆ ਸਨ। ਮਿਤੀ 28-04-2022 ਥਾਣਾ ਸਮਰਾਲਾ ਵਿੱਚ ਪੈਂਦੇ ਪਿੰਡ ਦਿਆਲਪੁਰ ਵਿਖੇ ਫਿਰੋਤੀ ਲੈਣ ਲਈ ਗੋਲੀਆ ਚਲਾ ਕੇ ਆਏ ਸਨ।

ਜਿਸ ਸਬੰਧੀ ਮੁਕੱਦਮਾ ਨੰਬਰ 72 ਮਿਤੀ 28.04.2022 ਅ/ਧ 336,427 ਆਈ.ਪੀ.ਸੀ. 25 ਅਸਲਾ ਐਕਟ ਥਾਣਾ ਸਮਰਾਲਾ ਵਿਖੇ ਦਰਜ ਰਜਿਸਟਰ ਹੈ। ਮਿਤੀ 15-05-2022 ਨੂੰ ਪਿੰਡ ਮੁਕਸ਼ਕਾਬਾਦ ਥਾਣਾ ਸਮਰਾਲਾ ਵਿੱਚ ਇੱਕ ਵਿਅਕਤੀ ਦੇ ਪੱਟ ਵਿੱਚ ਗੋਲੀਆ ਮਾਰ ਕੇ ਆਏ ਸੀ। ਜਿਸ ਸਬੰਧੀ ਇਹਨਾ ਦੇ ਖਿਲਾਫ ਮੁਕੱਦਮਾ ਨੰ: 90 ਮਿਤੀ 15.05.2022 ਅ/ਧ 307,148,149 ਆਈ.ਪੀ.ਸੀ ਅਤੇ 25 ਅਸਲਾ ਐਕਟ ਥਾਣਾ ਸਮਰਾਲਾ ਦਰਜ ਰਜਿਸਟਰ ਹੈ। ਇਨ੍ਹਾਂ ਦੋਸੀਆਂ ਵੱਲੋਂ ਕੁਝ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਣਾ ਸੀ ਜਿਵੇ ਕਿ ਜ਼ਿਲ੍ਹਾ ਤਰਨਤਾਰਨ ਅਤੇ ਸ਼ਾਹਕੋਟ ਏਰੀਏ ਵਿੱਚ ਲਖਵੀਰ ਸਿੰਘ ਉੱਰਫ ਲੰਡੇ ਗੈਂਗਸਟਰ ਵੱਲੋ ਕਤਲ ਕਰਵਾਉਣਾ ਸੀ।

ਬੈਂਕ ਲੁੱਟਣ ਦੀ ਤਿਆਰੀ ਵਿੱਚ ਸਨ:- ਅੱਜ ਮਿਤੀ 25-05-2022 ਨੂੰ ਜ਼ਿਲ੍ਹਾ ਐਸ.ਏ.ਐਸ ਨਗਰ ਦੇ ਕਿਸੇ ਬੈਂਕ ਨੂੰ ਹਥਿਆਰਾ ਦੀ ਨੋਕ ਤੇ ਲੁੱਟਣ ਦੀ ਤਿਆਰੀ ਵਿੱਚ ਸਨ। ਗਿਰਫ੍ਰਤਾਰ ਦੋਸ਼ੀਆਂ ਦਾ ਵੇਰਵਾ

1) ਲਵਜੀਤ ਸਿੰਘ ਉਰਫ ਲਵ ਪੁੱਤਰ ਦਿਲਬਾਗ ਸਿੰਘ ਵਾਸੀ ਨੇੜੇ ਆਟਾ ਚੱਕੀ ਪਿੰਡ ਗੰਡੀਵਿੰਡ ਧੱਤਲ ਥਾਣਾ ਚੋਹਲਾ ਸਾਹਿਬ ਜਿਲ੍ਹਾ ਤਰਨ ਤਾਰਨ,

2) ਅਕਾਸਦੀਪ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਨੇੜੇ ਸਤਲੁਜ ਪੈਲੇਸ ਪਿੰਡ ਹਰੀਕੇ ਪਤੱਣ ਥਾਣਾ ਹਰੀਕੇ ਜਿਲ੍ਹਾ ਤਰਨ ਤਾਰਨ,

3) ਗੁਰਜੰਟ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਨੇੜੇ ਗੁਰੁਦੁਆਰਾ ਸਾਹਿਬ ਪਿੰਡ ਸਾਹਪੁਰ ਥਾਣਾ ਅਮਲੋਹ ਜਿਲ੍ਹਾ ਫਤਿਹਗੜ ਸਾਹਿਬ,

4) ਪਰਮਵੀਰ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਗਹਿਲੇਵਾਲ ਥਾਣਾ ਸਮਰਾਲਾ ਜਿਲ੍ਹਾ ਲੁਧਿਆਣਾ,

5) ਸੁਨੀਲ ਕੁਮਾਰ ਉਰਫ ਬੱਚੀ ਪੁੱਤਰ ਦਲਬੀਰ ਸਿੰਘ ਵਾਸੀ ਨੇੜੇ ਕੋਲਡ ਸਟੋਰ ਹਿੰਮਤ ਨਗਰ ਸਮਰਾਲਾ ਥਾਣਾ ਸਮਰਾਲਾ ਜਿਲ੍ਹਾ ਲੁਧਿਆਣਾ

ਇਸ ਮੌਕੇ ਕੀਤੀ ਬ੍ਰਾਮਦਗੀ 7 ਪਿਸਟਲ ਸਮੇਤ 7 ਮੈਗਜੀਨ, 1 ਮੈਗਜੀਨ ਏ.ਕੇ.-47, 45 ਜਿੰਦਾ ਕਾਰਤੂਸ, ਇੱਕ ਗੱਡੀ ਬਲ਼ੇਰੋ ਨੰਬਰੀ ਪੀ.ਬੀ. 11 ਬੀ.ਐਫ. 9009, ਇੱਕ ਗੱਡੀ ਟਾਟਾ ਸਫਾਰੀ ਨੰਬਰੀ ਪੀ.ਬੀ. 11 ਬੀ.ਈ. 7731, ਨਕਦੀ ਕੈਸ਼ ਭਾਰਤੀ ਕਰੰਸੀ :- 3,200 ਸ਼ਾਮਿਲ ਹੈ। ਕ੍ਰਿਮੀਨਲ ਹਿਸਟਰੀ ਦੀ ਇਸ ਪ੍ਰਕਾਰ ਹੈ

1) ਲਵਜੀਤ ਸਿੰਘ ਉੱਰਫ ਲਵ:- ਖਿਲਾਫ ਪਹਿਲਾ ਪੰਜ ਮੁੱਕਦਮੇ ਵੱਖ ਵੱਖ ਧਾਰਾਵਾ 392,307 ਆਈ.ਪੀ.ਸੀ., 25 ਆਰਮਜ਼ ਐਕਟ ਅਤੇ ਐਕਸਟੋਰਸ਼ਨ ਦੇ ਪੰਜਾਬ ਦੇ ਵੱਖ ਵੱਖ ਥਾਣਿਆ ਵਿੱਚ ਦਰਜ ਹਨ। ਉਮਰ ਕਰੀਬ 21 ਸਾਲ

2) ਅਕਾਸਦੀਪ ਸਿੰਘ:- ਖਿਲਾਫ ਪਹਿਲਾ ਦੋ ਮੁੱਕਦਮੇ 307 ਆਈ.ਪੀ.ਸੀ., 25 ਆਰਮਜ਼ ਐਕਟ ਦੇ ਪੰਜਾਬ ਦੇ ਵੱਖ ਵੱਖ ਥਾਣਿਆ ਵਿੱਚ ਦਰਜ ਹਨ। ਉਮਰ ਕਰੀਬ 21 ਸਾਲ

3) ਗੁਰਜੰਟ ਸਿੰਘ:- ਖਿਲਾਫ ਪਹਿਲਾ ਦੋ ਮੁੱਕਦਮੇ 307 ਆਈ.ਪੀ.ਸੀ., 25 ਆਰਮਜ਼ ਐਕਟ ਦੇ ਥਾਣਾ ਸਮਰਾਲਾ ਜ਼ਿਲ੍ਹਾ ਲੁਧਿਆਣਾ ਵਿੱਚ ਦਰਜ ਹਨ।ਉਮਰ ਕਰੀਬ 20 ਸਾਲ

4) ਪਰਮਵੀਰ ਸਿੰਘ:- ਖਿਲਾਫ ਪਹਿਲਾ ਦੋ ਮੁੱਕਦਮੇ 307 ਆਈ.ਪੀ.ਸੀ., 25 ਆਰਮਜ਼ ਐਕਟ ਦੇ ਥਾਣਾ ਸਮਰਾਲਾ ਜ਼ਿਲ੍ਹਾ ਲੁਧਿਆਣਾ ਵਿੱਚ ਦਰਜ ਹਨ।ਉਮਰ ਕਰੀਬ 19 ਸਾਲ

5) ਸੁਨੀਲ ਕੁਮਾਰ ਉਰਫ ਬੱਚੀ:- ਖਿਲਾਫ ਪਹਿਲਾ ਪੰਜ ਮੁੱਕਦਮੇ 326,307 ਆਈ.ਪੀ.ਸੀ., 25 ਆਰਮਜ਼ ਐਕਟ ਅਤੇ ਐਨ.ਡੀ.ਪੀ.ਐਸ. ਐਕਟ ਦੇ ਪੰਜਾਬ ਦੇ ਵੱਖ ਵੱਖ ਥਾਣਿਆ ਵਿੱਚ ਦਰਜ ਹਨ। ਉਮਰ ਕਰੀਬ 22 ਸਾਲ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button