Breaking NewsD5 specialNewsSportsTop News

ਆਈਪੀਐਲ ਤੋਂ ਬਾਅਦ ਹੁਣ ਓਲੰਪਿਕ ਖੇਡਾਂ ਹੋ ਸਕੀਆਂ ਹਨ ਰੱਦ, ਜਾਪਾਨ ’ਚ ਵਧਿਆ ਲਾਕਡਾਊਨ

ਨਵੀਂ ਦਿੱਲੀ  :  ਪੂਰੀ  ਦੁਨੀਆ ‘ਚ ਕੋਰੋਨਾ ਮਹਾਮਾਰੀ ਨੇ ਕਹਿਰ ਮਚਾਇਆ ਹੋਇਆ ਹੈ। ਇਸ ਦੇ ਮਾਮਲੇ ਵਧਣ ਦੇ ਚੱਲਦਿਆਂ ਜਾਪਾਨ ਨੇ ਆਪਣੇ ਇੱਥੇ ਲਾਕਡਾਊਨ ਵਧਾ ਦਿੱਤਾ ਹੈ, ਜਿਸ ਤੋਂ ਬਾਅਦ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ 23 ਜੁਲਾਈ 2021 ਤੋਂ ਸ਼ੁਰੂ ਹੋਣ ਵਾਲੇ ਖੇਡਾਂ ਦੇ ਮਹਾਕੁੰਭ ਓਲੰਪਿਕ ਨੂੰ ਰੱਦ ਕੀਤਾ ਜਾ ਸਕਦਾ ਹੈ। ਓਕਯੋ, ਓਸਾਕਾ, ਕਯੋਟਾ ਤੇ ਹਿਊਗੋ ਸਮੇਤ ਜਾਪਾਨ ਦੇ ਕਈ ਵੱਡੇ ਸ਼ਹਿਰਾਂ ’ਚ 23 ਅਪ੍ਰੈਲ ਤੋਂ 11 ਮਈ ਤਕ ਲਈ ਲਾਕਡਾਊਨ ਲਗਾਇਆ ਹੈ। ਪਰ ਕੋਰੋਨਾ ਇਨਫ਼ੈਕਸ਼ਨ ਨੂੰ ਰੋਕਣ ਲਈ ਅਧਿਕਾਰੀ ਇਸ ਲਾਕਡਾਊਨ ਨੂੰ ਅੱਗੇ ਵਧਾਉਣ ’ਤੇ ਵਿਚਾਰ ਕਰ ਰਹੇ ਹਨ।

ਲਓ ਆਹ ਵੱਡੇ ਮੰਤਰੀ ਨੇ ਕਰਤਾ ਅਜਿਹਾ ਖੁਲਾਸਾ !ਸੁਣਕੇ ਲੋਕਾਂ ਦੇ ਸੁੱਤੇ ਸਾਹ ! ਉੱਡੀ ਨੀਂਦ !

ਇਸ ਨਾਲ ਖੇਡਾਂ ਦੇ ਮਹਾਕੁੰਭ ਓਲੰਪਿਕ ਦੇ ਆਯੋਜਨ ’ਤੇ ਖ਼ਤਰਾ ਮੰਡਰਾ ਰਿਹਾ ਹੈ। ਕੋਰੋਨਾ ਵਾਇਰਸ ਦੇ ਲਗਾਤਾਰ ਵਧ ਰਹੇ ਖ਼ਤਰੇ ਤੇ ਇਸ ਦੇ ਮਹਾਮਾਰੀ ਦਾ ਰੂਪ ਲੈਣ ਦੇ ਬਾਅਦ ਟੋਕੀਓ ਓਲੰਪਿਕ 2020 ’ਚ ਹੋਣ ਵਾਲੇ ਮੁਕਾਬਲਿਆਂ ਨੂੰ 23 ਜੁਲਾਈ, 2021 ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਲੋਕਾਂ ਦਾ ਮੰਨਣਾ ਹੈ ਕਿ ਹਰ 40 ਸਾਲ ਬਾਅਦ ਹੋਣ ਵਾਲੇ ਓਲੰਪਿਕ ’ਤੇ ਕਿਸੇ ਨਾ ਕਿਸੇ ਵਜ੍ਹਾ ਕਰਕੇ ਆਯੋਜਨ ’ਚ ਪਰੇਸ਼ਾਨੀ ਆਉਂਦੀ ਹੈ। ਇਸ ਤੋਂ ਪਹਿਲਾਂ 1940 ਤੇ 1980 ’ਚ ਓਲੰਪਿਕ ਪ੍ਰੋਗਰਾਮ ਖਟਾਈ ’ਚ ਪੈ ਗਏ ਸਨ। 1940 ’ਚ ਓਲੰਪਿਕ ਨੂੰ ਰੱਦ ਕਰਨਾ ਪਿਆ ਸੀ, ਤਾਂ ਦੂਜੇ ਪਾਸੇ 1980 ’ਚ ਵੱਡੇ ਦੇਸ਼ਾਂ ਨੇ ਇਸ ਦਾ ਬਾਈਕਾਟ ਕਰ ਦਿੱਤਾ ਸੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button