SportsTop News

ਆਇਰਲੈਂਡ ਨੂੰ 42 ਦੌੜਾਂ ਨਾਲ ਹਰਾਇਆ ਆਸਟ੍ਰੇਲੀਆ ਨੇ

ਆਸਟਰੇਲੀਆ ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਨ ਉਤਰੀ ਆਇਰਲੈਂਡ ਦੀ ਟੀਮ 18.1 ਓਵਰਾਂ ਵਿੱਚ 137 ਦੌੜਾਂ ਦੇ ਸਕੋਰ ’ਤੇ ਆਲ ਆਊਟ ਹੋ ਗਈ। ਪਰ ਟਕਰ ਟੀਮ ਲਈ ਅੰਤ ਤੱਕ ਲੜਿਆ। ਉਸ ਨੇ 48 ਗੇਂਦਾਂ ‘ਤੇ ਅਜੇਤੂ 71 ਦੌੜਾਂ ਬਣਾਈਆਂ। ਟਕਰ ਦੀ ਪਾਰੀ ਵਿੱਚ 9 ਚੌਕੇ ਅਤੇ ਇੱਕ ਛੱਕਾ ਸ਼ਾਮਲ ਸੀ।ਖੇਡੇ ਗਏ ਮੈਚ ‘ਚ ਆਸਟ੍ਰੇਲੀਆ ਨੇ ਆਇਰਲੈਂਡ ਨੂੰ 42 ਦੌੜਾਂ ਨਾਲ ਹਰਾਇਆ। ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 179 ਦੌੜਾਂ ਬਣਾਈਆਂ। ਇਸ ਦੌਰਾਨ ਆਰੋਨ ਫਿੰਚ ਨੇ ਕਪਤਾਨੀ ਦੀ ਪਾਰੀ ਖੇਡੀ। ਉਸ ਨੇ 44 ਗੇਂਦਾਂ ‘ਤੇ 63 ਦੌੜਾਂ ਬਣਾਈਆਂ। ਉਸ ਦੀ ਪਾਰੀ ਵਿੱਚ 5 ਚੌਕੇ ਅਤੇ 3 ਛੱਕੇ ਸ਼ਾਮਲ ਸਨ। ਆਸਟ੍ਰੇਲੀਆ ਲਈ ਐਡਮ ਜ਼ੈਂਪਾ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਸ ਨੇ 4 ਓਵਰਾਂ ‘ਚ ਸਿਰਫ 19 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਗਲੇਨ ਮੈਕਸਵੈੱਲ ਨੇ 2.1 ਓਵਰਾਂ ‘ਚ 14 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਪੈਟ ਕਮਿੰਸ ਨੇ 4 ਓਵਰਾਂ ‘ਚ 28 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਮਿਸ਼ੇਲ ਸਟਾਰਕ ਨੇ 4 ਓਵਰਾਂ ‘ਚ 43 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਉਸ ਨੇ ਮੇਡਨ ਓਵਰ ਵੀ ਕੱਢਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button