Breaking NewsD5 specialNewsPunjab

ਅੱਧੀ ਰਾਤ ਨੂੰ ਚੰਡੀਗੜ੍ਹ ਬਣਿਆ ਗੈਂਗਲੈਂਡ, ਪੁਲਿਸ ਵਾਲਿਆਂ ‘ਤੇ ਮਾਰੇ 15-20 ਫਾਇਰ ! (ਵੀਡੀਓ)

ਮੋਹਾਲੀ : ਪੁਲਿਸ ਸਟੇਸ਼ਨ ਬਲੌਂਗੀ ਅਧੀਨ ਆਉਂਦੇ ਪਿੰਡ ਬੱਲੋਮਾਜਰਾ ‘ਚ ਦੇਰ ਰਾਤ ਗੈਂਗਸਟਰਾਂ ਨੂੰ ਫੜਨ ਗਈ ਪੁਲਿਸ ‘ਤੇ ਦੋਸ਼ੀਆਂ ਨੇ ਫਾਇਰਿੰਗ ਕਰ ਦਿੱਤੀ। ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਅਤੇ ਤਿੰਨ ਗੈਂਗਸਟਰਾਂ ਨੂੰ ਹਿਰਾਸਤ ‘ਚ ਲੈ ਲਿਆ। ਉਨ੍ਹਾਂ ਦੀ ਪਛਾਣ ਰਮਨ ਕੁਮਾਰ, ਗੁਰਪ੍ਰੀਤ ਤੇ ਸੁਖਦੀਪ ਵਜੋਂ ਹੋਈ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ‘ਚੋਂ 32 ਤੇ 12 ਬੋਰ ਦੇ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਜਿਹੜੇ ਮਕਾਨ ‘ਚ ਉਹ ਰਹਿ ਰਹੇ ਸਨ, ਉਹ ਜੋਗਿੰਦਰ ਸਿੰਘ ਨਾਂ ਦੇ ਵਿਅਕਤੀ ਦਾ ਹੈ। ਜੋਗਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਗੈਂਗਸਟਰ 5-6 ਮਹੀਨੇ ਤੋਂ ਇਥੇ ਰਹਿ ਰਹੇ ਸਨ।

Read Also ਗੈਂਗਸਟਰਾਂ ਦੇ ਖ਼ੌਫ ਤੋਂ ਡਰਿਆ ਸਾਰਾ ਸ਼ਹਿਰ (ਵੀਡੀਓ)

ਪੁਲਿਸ ਨੂੰ ਵੇਖਦਿਆਂ ਹੀ ਚਲਾਈਆਂ ਗੋਲੀਆਂ
ਜਾਣਕਾਰੀ ਮੁਤਾਬਕ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਬੱਲੋਮਾਜਰਾ ਵਿਚ ਜੋਗਿੰਦਰ ਸਿੰਘ ਦੇ ਘਰ ਵਿਚ ਹਥਿਆਰਾਂ ਨਾਲ ਲੈਸ ਨੌਜਵਾਨ ਰਹਿ ਰਹੇ ਹਨ। ਸੀ. ਆਈ. ਏ. ਸਟਾਫ, ਡੀ. ਐੱਸ. ਪੀ. ਦੀਪ ਕਮਲ, ਪੁਲਿਸ ਸਟੇਸ਼ਨ ਬਲੌਂਗੀ ਦੇ ਐੱਸ. ਐੱਚ. ਓ., ਖਰੜ ਪੁਲਿਸ ਸਟੇਸ਼ਨ ਸਦਰ ਦੇ ਐੱਸ. ਐੱਚ. ਓ. ਤੇ ਪੀ. ਸੀ. ਆਰ. ਇੰਚਾਰਜ ਅਜੇ ਪਾਠਕ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਲੈ ਕੇ ਮੌਕੇ ‘ਤੇ ਪਹੁੰਚੇ। ਘਰ ਨੂੰ ਚਾਰੇ ਪਾਸਿਓ ਘੇਰ ਲਿਆ ਗਿਆ। ਪੁਲਿਸ ਮਕਾਨ ਦੇ ਉਸ ਕਮਰੇ ਤੱਕ ਪਹੁੰਚ ਗਈ, ਜਿਸ ‘ਚ ਗੈਂਗਸਟਰ ਰਹਿੰਦੇ ਸਨ।

ਪੁਲਿਸ ਕਰਮਚਾਰੀਆਂ ਨੇ ਕਮਰੇ ਦਾ ਦਰਵਾਜਾ ਖੜਕਾਇਆ ਤਾਂ ਕਿਸੇ ਨੇ ਦਰਵਾਜਾ ਨਹੀਂ ਖੋਲ੍ਹਿਆ। ਪੁਲਿਸ ਨੂੰ ਦੇਖ ਕੇ ਅੰਦਰ ਬੈਠੇ ਨੌਜਵਾਨਾਂ ਨੇ ਪੁਲਿਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਸ ਫਾਇਰਿੰਗ ਵਿਚ 15 ਤੋਂ 20 ਗੋਲੀਆਂ ਚੱਲੀਆਂ। ਘਟਨਾ ਤੋਂ ਬਾਅਦ ਪਿੰਡ ਵਿਚ ਭਾਰੀ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਤੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button