EntertainmentTop News

ਅੱਠ ਮਹੀਨਿਆਂ ਤੋਂ ਗਰਭਵਤੀ ਕਰੁਥਮੁਥੂ ਵਰਗੇ ਸ਼ੋਅਜ਼ ‘ਚ ਨਜ਼ਰ ਆਉਣ ਵਾਲੀ ਅਦਾਕਾਰਾ ਡਾਕਟਰ ਪ੍ਰਿਆ ਦਾ ਦੇਹਾਂਤ

ਮਲਿਆਲਮ ਟੀਵੀ ਇੰਡਸਟਰੀ ਸੋਗ ਵਿੱਚ ਹੈ। ਕਰੁਥਮੁਥੂ ਵਰਗੇ ਸ਼ੋਅਜ਼ ਵਿੱਚ ਨਜ਼ਰ ਆਉਣ ਵਾਲੀ ਅਦਾਕਾਰਾ ਡਾਕਟਰ ਪ੍ਰਿਆ ਦਾ ਦੇਹਾਂਤ ਹੋ ਗਿਆ ਹੈ।ਡਾ. ਪ੍ਰਿਆ ਸਿਰਫ 35 ਸਾਲ ਦੀ ਸੀ। ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ। ਉਹ ਪਿਛਲੇ ਅੱਠ ਮਹੀਨਿਆਂ ਤੋਂ ਗਰਭਵਤੀ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰ ਇਸ ਸਮੇਂ ਡੂੰਘੇ ਸਦਮੇ ਵਿੱਚ ਹਨ।

ਅਦਾਕਾਰ ਕਿਸ਼ੋਰ ਸੱਤਿਆ ਨੇ ਡਾਕਟਰ ਪ੍ਰਿਆ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ ਹੈ। ਵਿਛੜੀ ਰੂਹ ਨੂੰ ਸ਼ਰਧਾਂਜਲੀ ਦਿੰਦੇ ਹੋਏ, ਕਿਸ਼ੋਰ ਸੱਤਿਆ ਨੇ ਲਿਖਿਆ, ‘ਮਲਿਆਲਮ ਟੀਵੀ ਇੰਡਸਟਰੀ ਵਿੱਚ ਇੱਕ ਹੋਰ ਅਚਾਨਕ ਮੌਤ, ਡਾਕਟਰ ਪ੍ਰਿਆ ਦਾ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਅੱਠ ਮਹੀਨਿਆਂ ਤੋਂ ਗਰਭਵਤੀ ਸੀ। ਉਸ ਦਾ ਬੱਚਾ ਫਿਲਹਾਲ ਆਈਸੀਯੂ ਵਿੱਚ ਹੈ। ਉਹ ਪੂਰੀ ਤਰ੍ਹਾਂ ਤੰਦਰੁਸਤ ਸੀ। ਉਸ ਨੂੰ ਕੋਈ ਸਮੱਸਿਆ ਨਹੀਂ ਸੀ। ਉਹ ਰੁਟੀਨ ਚੈਕਅੱਪ ਲਈ ਹਸਪਤਾਲ ਗਈ ਸੀ ਅਤੇ ਅਚਾਨਕ ਉਸ ਨੂੰ ਦਿਲ ਦਾ ਦੌਰਾ ਪੈ ਗਿਆ।’

ਡਾ. ਪ੍ਰਿਆ ਮਲਿਆਲਮ ਇੰਡਸਟਰੀ ਦੇ ਮਸ਼ਹੂਰ ਚਿਹਰਿਆਂ ਵਿੱਚੋਂ ਇੱਕ ਸੀ। ਉਸਨੇ ਪ੍ਰਸਿੱਧ ਸ਼ੋਅ ਕਰੁਥਮੁਥੂ ਵਿੱਚ ਕਿਸ਼ੋਰ ਨਾਲ ਸਕ੍ਰੀਨ ਸ਼ੇਅਰ ਕੀਤੀ। ਹਾਲ ਹੀ ‘ਚ ਉਨ੍ਹਾਂ ਨੇ ਐਕਟਿੰਗ ਤੋਂ ਬ੍ਰੇਕ ਲਿਆ ਹੈ। ਉਹ ਪੇਸ਼ੇ ਤੋਂ ਡਾਕਟਰ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button