IndiaPunjabTop News

ਅੱਜ ਹਰਿਆਣਾ ਦੇ ਆਦਮਪੁਰ ’ਚ CM ਕੇਜਰੀਵਾਲ ਅਤੇ ਮਾਨ ਕਰਨਗੇ ‘ਤਿਰੰਗਾ ਯਾਤਰਾ’

ਆਦਮਪੁਰ/ਪਟਿਆਲਾ : ਹਰਿਆਣਾ ਦੇ ਆਦਮਪੁਰ ਵਿਖੇ ਅੱਜ 8 ਸਤੰਬਰ ਨੂੰ ਦੁਪਹਿਰ 12.30 ਵਜੇ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਿਰੰਗਾ ਯਾਤਰਾ ਕਰਨਗੇ ਅਤੇ ਇਕ ਰੈਲੀ ਨੂੰ ਸੰਬੋਧਿਤ ਕਰਨਗੇ। ਦੱਸ ਦੇਈਏ ਕਿ ਕੇਜਰੀਵਾਲ ਦੋ ਦਿਨਾਂ ਦੌਰੇ ’ਤੇ ਬੁੱਧਵਾਰ ਨੂੰ ਹਰਿਆਣਾ ਪਹੁੰਚੇ ਸਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਨਾਲ ਹਨ।

ਹਸਪਤਾਲ ਦਾ ਨਵਾਂ ਕਾਰਨਾਮਾ, ਕਮਰਿਆਂ ’ਚ ਐਂਟਰੀ ’ਤੇ ਲੱਗਿਆ ਬੈਨ, ਅਫ਼ਸਰ ਵੀ ਰਹਿ ਗਿਆ ਹੈਰਾਨ | D5 Channel Punjabi

ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ‘ਤਿਰੰਗਾ ਯਾਤਰਾ’ ਹਿਸਾਰ ਦੇ ਆਦਮਪੁਰ ਦੇ ਕ੍ਰਾਂਤੀ ਚੌਕ ਤੋਂ ਸ਼ੁਰੂ ਹੋਵੇਗੀ। ਪਾਰਟੀ ਨੇ ਕਿਹਾ ਕਿ ਕੇਜਰੀਵਾਲ ਬਾਅਦ ’ਚ ਆਦਮਪੁਰ ਮੰਡੀ ’ਚ ਇਕ ਰੈਲੀ ਨੂੰ ਸੰਬੋਧਿਤ ਕਰਨਗੇ। ਹਰਿਆਣਾ ਵਿਧਾਨ ਸਭਾ ਤੋਂ ਵਿਧਾਇਕ ਦੇ ਤੌਰ ’ਤੇ ਕੁਲਦੀਪ ਬਿਸ਼ਨੋਈ ਦੇ ਅਸਤੀਫ਼ੇ ਮਗਰੋਂ ਆਦਮਪੁਰ ਵਿਧਾਨ ਸਭਾ ਸੀਟ ’ਤੇ ਜ਼ਿਮਨੀ ਚੋਣ ਹੋਣਾ ਤੈਅ ਹੈ। ਜਿਸ ਨੂੰ ਵੇਖ ਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਦਾ ਹਿਸਾਰ ਦੌਰਾ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button