Breaking NewsD5 specialIndiaNewsTop News

ਅੱਜ ਰਿਹਰਸਲ ਲਈ ਟਰੈਕਟਰ ਲੈ ਕੇ ਗਾਜੀਪੁਰ ਬਾਰਡਰ ਪਹੁੰਚਣਗੇ ਕਿਸਾਨ

ਨਵੀਂ ਦਿੱਲੀ : ਕੋਰੋਨਾ ਦੇ ਮਾਮਲੇ ਘੱਟਦਿਆਂ ਹੀ ਇੱਕ ਵਾਰ ਫਿਰ ਤੋਂ ਕਿਸਾਨਾਂ ਨੇ ਆਪਣਾ ਅੰਦੋਲਨ ਤੇਜ਼ ਕਰ ਦਿੱਤਾ ਹੈ। ਕਿਸਾਨਾਂ ਨੇ ਕਿਹਾ ਕਿ ਉਹ ਗਾਜੀਪੁਰ ਬਾਰਡਰ ‘ਤੇ ਟਰੈਕਟਰ ਮਾਰਚ ਕੱਢਣਗੇ ਅਤੇ ਇਸਦੇ ਲਈ ਉਹ ਅੱਜ ਰਿਹਰਸਲ ਕਰਨਗੇ। ਰਿਹਰਸਲ ਲਈ ਦੋ – ਦੋ ਜ਼ਿਲ੍ਹਿਆਂ ਨੂੰ ਟਰੈਕਟਰ ਮਾਰਚ ਲੈ ਕੇ ਗਾਜੀਪੁਰ ਬਾਰਡਰ ਆਉਣ ਨੂੰ ਕਿਹਾ ਗਿਆ ਹੈ। ਟਰੈਕਟਰਾਂ ਦਾ ਇੱਕ ਮਾਰਚ ਅੱਜ ਗਾਜੀਪੁਰ ਬਾਰਡਰ ਪਹੁੰਚੇਗਾ। ਇਹ ਟਰੈਕਟਰ ਮਾਰਚ ਨਿਰੇਸ਼ ਟਿਕੈਤ ਦੀ ਅਗਵਾਈ ‘ਚ ਗਾਜੀਪੁਰ ਬਾਰਡਰ ਆਵੇਗਾ।

🔴LIVE : ਕਿਸਾਨਾਂ ਨੇ ਅੱਗੇ-ਅੱਗੇ ਭਜਾਇਆ ਭਾਜਪਾ ਲੀਡਰ! ਮੁੱਖ ਮੰਤਰੀ ਨੇ ਮੋਦੀ ਨੂੰ ਲਿਖੀ ਚਿੱਠੀ ! ਸੱਦੀ ਮੀਟਿੰਗ !

ਭਾਰਤੀ ਕਿਸਾਨ ਯੂਨੀਅਨ ਦੇ ਮੀਡੀਆ ਇੰਚਾਰਜ ਧਰਮਿੰਦਰ ਮਲਿਕ ਨੇ ਦੱਸਿਆ ਕਿ ਸਹਾਰਨਪੁਰ ਤੋਂ ਟਰੈਕਟਰ ਮਾਰਚ ਸ਼ੁਰੂ ਹੋ ਗਿਆ ਹੈ ਜੋ ਗਾਜੀਪੁਰ ਬਾਰਡਰ ਪਹੁੰਚੇਗਾ ਅਤੇ ਇਸ ‘ਚ ਮੁਜੱਫਰਨਗਰ ਜ਼ਿਲ੍ਹੇ ਦੇ ਟਰੈਕਟਰ ਵੀ ਸ਼ਾਮਿਲ ਹੋਣਗੇ। ਮੁਜ਼ੱਫਰਨਗਰ ਹੁੰਦੇ ਹੋਏ ਇਹ ਟਰੈਕਟਰ ਮਾਰਚ ਮੇਰਠ ਦੇ ਸਿਵਾਇਆ ਟੋਲ ਪਹੁੰਚੇਗਾ। ਸਿਵਾਇਆ ਟੋਲ ਤੋਂ ਸ਼ੁਰੂ ਹੋ ਕੇ ਟਰੈਕਟਰ ਮਾਰਚ ਗਾਜੀਪੁਰ ਬਾਰਡਰ ‘ਤੇ ਸ਼ਾਮ 5 ਵਜੇ ਪਹੁੰਚੇਗਾ। ਉਥੇ ਹੀ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨਾਂ ਦਾ ਇਲਾਜ਼ ਸੰਸਦ ‘ਚ ਹੋਵੇਗਾ ਅਤੇ ਸਰਕਾਰ ‘ਚ ਬੈਠੇ ਲੋਕਾਂ ਦਾ ਇਲਾਜ਼ ਪਿੰਡ ‘ਚ ਹੋਵੇਗਾ।

ਬਾਜਵਾ ਤੇ ਜਾਖੜ ‘ਚ ਖੜਕੀ ! ਹੋਏ ਆਹਮੋ-ਸਾਹਮਣੇ! ਸੁਣਾਈਆਂ ਖ਼ਰੀਆਂ-ਖ਼ਰੀਆਂ ! ਕਾਂਗਰਸ ‘ਚ ਪਿਆ ਨਵਾਂ ਕਲੇਸ਼ !

ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਨੂੰ ਪਹਿਲੀ ਖੁਰਾਕ ਪੱਛਮੀ ਬੰਗਾਲ ‘ਚ ਦਿੱਤੀ ਗਈ ਅਤੇ ਉਸਦਾ ਅਸਰ ਵੀ ਦਿਖਿਆ, ਹੁਣ ਦੂਜੀ ਖੁਰਾਕ ਯੂਪੀ ‘ਚ ਦਿੱਤੀ ਜਾਵੇਗੀ ਅਤੇ ਫਿਰ ਉਤਰਾਖੰਡ ਵਿੱਚ। ਟਿਕੈਤ ਨੇ ਕਿਹਾ ਕਿ ਬਿਮਾਰੀ ਵੱਡੀ ਹੈ ਅਤੇ ਇਸਦਾ ਇਲਾਜ਼ ਵੀ ਲੰਬਾ ਚੱਲੇਗਾ। ਟਿਕੈਤ ਨੇ ਕਿਹਾ ਕਿ ਸਰਕਾਰ ਨੂੰ ਹੁਣ ਦਵਾਈ ਲੱਗਣੀ ਸ਼ੁਰੂ ਹੋ ਗਈ ਹੈ 36 ਮਹੀਨੇ ਲੱਗਣਗੇ, ਬਿਮਾਰੀ ਠੀਕ ਹੋਣ ‘ਚ ‘ਤੇ ਚਿੰਤਾ ਦੀ ਕੋਈ ਗੱਲ ਨਹੀਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button