D5 specialIndiaNewsPoliticsPunjabVideo

ਅੱਜ ਕਰਮਚਾਰੀ ਦਲ ਪੰਜਾਬ (ਰਜਿ.203) ਭਗੜਾਣਾ ਯੂਨੀਅਨ ਦੀ ਮੀਟਿੰਗ ਸ੍ਰ. ਕਰਮਜੀਤ ਸਿੰਘ ਭਗੜਾਣਾ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਹੈੱਡ ਆਫਿਸ ਪਟਿਆਲਾ ਵਿਖੇ ਹੋਈ।

 ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਮੁਲਾਜ਼ਮਾ ਦੀਆਂ ਸਾਂਝੀਆਂ ਮੰਗਾਂ ਬਾਰੇ ਮੰਗ ਪੱਤਰ ਪੰਜਾਬ ਸਰਕਾਰ ਨੂੰ ਸਾਰੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਮਿਤੀ 13—08—2020 ਨੂੰ ਦਿੱਤੇ ਜਾਣਗੇ ਅਤੇ ਇਸ ਦੀ ਸੁਰੂਆਤ ਅੱਜ ਹੀ ਪਟਿਆਲਾ ਦੇ ਡੀ.ਸੀ. ਨੂੰ ਮੰਗ ਪੱਤਰ ਦੇ ਕੇ ਕੀਤੀ ਗਈ ਮੀਟਿੰਗ ਵਿੱਚ ਬੋਲਦਿਆਂ ਸੂਬਾ ਪ੍ਰਧਾਨ ਸ੍ਰ. ਕਰਮਜੀਤ ਸਿੰਘ ਭਗੜਾਣਾ ਅਤੇ ਸਕੱਤਰ ਜਨਰਲ ਸ੍ਰੀ ਸ਼ੁਸ਼ੀਲ ਕੁਮਾਰ ਚੋਪੜਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਜੋ ਪੰਜਾਬ ਦੇ ਮੁਲਾਜ਼ਮਾਂ ਨਾਲ ਚੋਣ ਵਾਅਦੇ ਕੀਤੇ ਸੀ
ਜਿਵੇਂ ਪੰਜਾਬ ਦੇ ਮੁਲਾਜ਼ਮਾਂ ਨੂੰ ਛੇਵਾਂ ਪੇ—ਕਮਿਸ਼ਨ ਦੇਣਾ, ਡੀ.ਏ ਦਾ ਸਾਰਾ ਬਕਾਇਆ ਨਕਦ ਰੂਪ ਵਿੱਚ ਦੇਣਾ, ਠੇਕਾ ਆਧਾਰਤ ਕਾਮੇ ਆਊਟਸੋਰਸਿਸ, ਐਡਹਾਕ ਅਤੇ ਡੇਲੀ ਵੇਸ਼ਿਜ਼ ਕਾਮਿਆਂ ਨੂੰ ਪੱਕਾ ਕਰਨਾ ਆਦਿ ਮੰਗਾਂ ਤੋਂ ਬਿਲਕੁਲ ਮੁਨਕਰ ਹੋ ਗਈ ਹੈ।ਸੋ ਮੁਲਾਜ਼ਮਾਂ ਨੇ ਜੋ ਪਹਿਲੀ ਸਰਕਾਰ ਤੋਂ ਸੰਘਰਸ਼ਾਂ ਰਾਹੀਂ ਪ੍ਰਾਪਤੀਆਂ ਕੀਤੀਆਂ ਸਨ ਉਹਨਾਂ ਨੂੰ ਵੀ  ਖੋਹ ਲਿਆ ਗਿਆ ਹੈ।
ਕਾਂਗਰਸ ਸਰਕਰ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਤਾਂ ਕੀ ਕਰਨਾ ਸੀ ਸਗੋਂ ਪੱਕੇ ਮੁਲਾਜ਼ਮਾਂ ਦੀ ਛਾਂਟੀ ਕਰਨੀ ਸ਼ੁਰੂ ਕਰ ਦਿੱਤੀ ਹੈ, ਸਮੂਹ ਮੁਲਾਜ਼ਮਾਂ ਤੇ 200/— ਪ੍ਰਤੀ ਮਹੀਨਾ ਜਬਰੀ ਜਜੀਆ ਟੈਕਸ ਲੈਣਾ, ਸਮੂਹ ਮੁਲਾਜ਼ਮਾਂ ਦਾ ਮੋਬਾਇਲ ਭੱਤਾ ਘੱਟਾ ਦਿੱਤਾ ਗਿਆ ਅਤੇ ਐਮ.ਐਲ.ਏ, ਸਾਂਸਦ ਮੈਂਬਰਾਂ ਦਾ 1500/— ਰੁਪਏ ਮਹੀਨਾ ਕਰਕੇ ਪਬਲਿਕ ਦੇ ਟੈਕਸ ਵਜੋਂ ਦਿੱਤੇ ਪੈਸਿਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ, ਇਸੇ ਤਰ੍ਹਾਂ ਸੁਵਿਧਾ ਕੇਂਦਰ ਬੰਦ ਕਰਕੇ ਮੁਲਾਜ਼ਮਾਂ ਦੀ ਛਾਂਟੀ ਕਰ ਦਿੱਤੀ ਗਈ ਹੈ, ਸਿਹਤ ਵਿਭਾਗ ਵਿੱਚ ਨਰਸਿੰਗ ਸਟਾਫ ਜੋ ਪਹਿਲਾਂ  ਟੈਸਟ ਰਾਹੀਂ ਭਰਤੀ ਹੋਈਆਂ ਸਨ ਨੂੰ ਦੁਬਾਰਾ ਟੈਸਟ ਲੈ ਕੇ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ, ਆਧਿਆਪਕਾਂ ਨੂ਼ੰ ਪਹਿਲਾਂ ਤਕਰੀਬਨ 42000/— ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਦੀ ਸੀ ਘੱਟਾ ਕੇ 15000/— ਰੁਪਏ ਪ੍ਰਤੀ ਮਹੀਨਾ ਹੋ ਗਈ ਹੈ।
ਸੋ ਜਥੇਬੰਦੀ ਇਹਨਾਂ ਮੰਗਾਂ ਨੂੰ ਮਨਵਾਉਣ ਲਈ ਅਗਲੇ ਦਿਨਾਂ ਵਿੱਚ ਵੱਡਾ ਸੰਘਰਸ਼ ਵਿਢਣ ਜਾ ਰਹੀ ਹੈ ਅਤੇ ਇਸ ਸਰਕਾਰ ਦੀਆਂ ਜੜ੍ਹਾਂ ਹਲਾ ਕੇ ਦਮ ਲਵੇਗੀ। ਹੋਰਨਾਂ ਤੋਂ ਇਲਾਵਾ ਇਸ ਮੀਟਿੰਗ ਵਿੱਚ ਸ੍ਰ. ਭਜਨ ਸਿਘ ਖੋੁਖਰ ਸ੍ਰ. ਸੁਰਜੀਤ ਸਿੰਘ ਸੈਣੀ, ਗੁਰਬਚਨ ਸਿੰਘ ਬੇਲੀ, ਗੁਰਦੀਪ ਸਿੰਘ ਢਿੰਗੀ, ਹਰਦੇਵ ਸਿੰਘ ਦੇਬੀ, ਉਜਾਗਰ ਸਿੰਘ ਮੋਹਾਲੀ ਸਾਰੇ ਸੀਨੀ. ਮੀਤ ਪ੍ਰਧਾਨ, ਸੁਰਿੰਦਰ ਸਿੰਘ ਅੰਟਾਲ ਖਜ਼ਾਨਚੀ, ਦਲਬੀਰ ਸਿੰਘ ਜਿਲ੍ਹਾ ਪ੍ਰਧਾਨ ਪਟਿਆਲਾ, ਅਸ਼ੋਕ ਕੁਮਾਰ ਫਤਿਹਗੜ੍ਹ ਸਾਹਿਬ, ਨਰਿੰਦਰ ਸਿੰਘ ਗੜਾਗਾ, ਅਨੂਪ ਸਿੰਘ ਬਾਵਾ ਪ੍ਰੈੱਸ ਸਕੱਤਰ ਪੰਜਾਬ, ਮਨਜੀਤ ਸਿੰਘ ਪ੍ਰਧਾਨ ਮੋਹਾਲੀ, ਵਰਿੰਦਰ ਸਿੰਘ ਸੈਣੀ, ਸੁਖਵਿੰਦਰ ਸਿੰਘ ਪ੍ਰਧਾਨ ਗ੍ਰਾਮ ਸੇਵਕ ਯੂਨੀਅਨ ਆਦਿ ਹਾਜ਼ਰ ਸਨ ।
pardeep kaur
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button