Breaking NewsD5 specialNewsPoliticsPunjab

ਅੱਕੇ ਕਿਸਾਨ ਹੁਣ ਕਰਨਗੇ ਵੱਡਾ ਧਮਾਕਾ ! ਸੁਣੋਂ ਕਿਸਾਨਾਂ ਦਾ ਨਵਾਂ ਐਲਾਨ

ਅੰਮ੍ਰਿਤਸਰ : ਸੋਮਵਾਰ ਸਵੇਰ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਬੇਗੋਵਾਲ ਦੀ ਅਗਵਾਈ ‘ਚ ਕੇਂਦਰ ਸਰਕਾਰ ਵਲੋਂ ਤਿੰਨ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਨ ਲਈ ਟਾਂਡਾ ਸ੍ਰੀ ਅੰਮ੍ਰਿਤਸਰ ਨੈਸ਼ਨਲ ਹਾਈਵੇਅ ਬਿਆਸ ਦਰਿਆ ਰੜਾ ਪੁਲ ਤੇ ਲਗਾਇਆ ਧਰਨਾ ਬੁੱਧਵਾਰ ਤੀਜੇ ਦਿਨ ਸੰਘਰਸ਼ ਦੇ ਅਗਲੇ ਐਲਾਨ ਤੋਂ ਬਾਅਦ ਖਤਮ ਕਰ ਦਿੱਤਾ ਗਿਆ।

🔴 Live 🔴ਖ਼ਾਲਿਸਤਾਨੀਆਂ ਦਾ ਪੰਜਾਬ ‘ਚ ਫਿਰ ਵੱਡਾ ਕਾਂਡ?| ਭਗਵੰਤ ਮਾਨ ਤੇ ਸੁਖਬੀਰ ਪਾਰਲੀਮੈਂਟ ‘ਚ ਆਹਮੋ ਸਾਹਮਣੇ!

ਇਸ ਧਰਨੇ ‘ਚ ਤਿੰਨ ਦਿਨ ਤੋਂ ਜਿੱਥੇ ਲਗਾਤਾਰ ਸੈਂਕੜੇ ਕਿਸਾਨਾਂ ਮਜਦੂਰਾਂ ਦਿਨ ਰਾਤ ਟ੍ਰੈਫਿਕ ਜਾਮ ਕਰਕੇ ਸੜਕ ਵਿਚਕਾਰ ਬੈਠੇ ਰਹੇ ਉੱਥੇ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਵਿੰਦਰ ਸਿੰਘ ਚੁਤਾਲਾ, ਕੁਲਬੀਰ ਸਿੰਘ ਕਾਹਲੋਂ, ਸਵਿੰਦਰ ਸਿੰਘ ਰੂਪੋਵਾਲੀ, ਬਖਸ਼ੀਸ਼ ਸਿੰਘ ਮੁਲਤਾਨੀ, ਪਰਮਜੀਤ ਸਿੰਘ ਭੁੱਲਾ, ਸੋਹਣ ਸਿੰਘ ਲਵੀਆਂ ਬਾਗੜੀਆਂ, ਹਰਜੀਤ ਸਿੰਘ ਨਡਾਲਾ ਵਿਸ਼ੇਸ਼ ਤੌਰ ਤੇ ਇਸ ਧਰਨੇ ‘ਚ ਤਿੰਨ ਦਿਨ ਲਗਾਤਾਰ ਹਾਜ਼ਰ ਰਹੇ।

ਕਿਸਾਨਾਂ ਦੇ ਹੱਕ ‘ਚ ਰੈਸਲਰ ਗਰੇਟ ਖਲੀ ਦਾ ਵੱਡਾ ਬਿਆਨ || The Great Khali ||

ਇਸ ਮੌਕੇ ਧਰਨਾ ਖਤਮ ਕਰਨ ਦਾ ਐਲਾਨ ਕਰਦਿਆਂ ਸੰਘਰਸ਼ ਕਮੇਟੀ ਦੇ ਸੂਬਾ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਗੁਰਪ੍ਰਰੀਤ ਸਿੰਘ ਖਾਨਪੁਰ, ਰਣਬੀਰ ਸਿੰਘ ਡੁਗਰੀ ਤੇ ਸਵਿੰਦਰ ਸਿੰਘ ਰੂਪੋਵਾਲੀਆ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਢੀਠ ਹੋ ਚੁੱਕੀ ਹੈ, ਪੰਜਾਬ ਦੇ ਕਿਸਾਨ ਮਜਦੂਰ ਸੜਕਾਂ ਤੇ ਬੈਠੇ ਹਨ, ਪਰ ਫਿਰ ਵੀ ਮੋਦੀ ਸਰਕਾਰ ਨੇ ਕਿਸਾਨਾਂ ਮਜ਼ਦੂਰਾਂ ਦੇ ਜਮਹੂਰੀ ਹੱਕ ਦਾ ਘਾਣ ਕਰਦਿਆਂ ਪਾਰਲੀਮੈਂਟ ‘ਚ ਕਿਸਾਨ ਵਿਰੋਧੀ ਆਰਡੀਨੈਂਸ ਪਾਸ ਕਰ ਦਿੱਤੇ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button