PunjabTop News

ਅੰਮ੍ਰਿਤਸਰ : 7 ਸਾਲਾ ਬੱਚੀ ਦੇ ਕਤਲ ਦਾ ਪੂਰਾ ਮਾਮਲਾ ਪੜ੍ਹੋ, ਪੁਲਿਸ ਨੇ ਬਰਾਮਦ ਕੀਤੀ ਲਾਸ਼

ਮਤਰੇਈ ਮਾਂ ਨੇ ਹੀ ਕੀਤਾ ਸੱਤ ਸਾਲਾ ਇਸ ਮਾਸੂਮ ਬੱਚੀ ਦਾ ਕਤਲ

ਸ੍ਰੀ ਅੰਮ੍ਰਿਤਸਰ ਸਾਹਿਬ, 17 ਮਈ 2023 : ਅੰਮ੍ਰਿਤਸਰ ਦੇ ਪਿੰਡ ਰਾਮਪੁਰਾ ਵਿਖੇ ਉਸ ਵੇਲੇ ਸਨਸਨੀ ਫੈਲ ਗਈ ਸੀ ਜਦੋਂ ਪਿੰਡ ਵਿੱਚ ਸੱਤ ਸਾਲਾਂ ਦੀ ਅਭੀਜੋਤ ਪ੍ਰੀਤ ਨਾਮਕ ਬੱਚੀ ਦੇ ਪਿੰਡ ਚੋਂ ਅਗਵਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਪਰਿਵਾਰ ਵੱਲੋਂ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਬੱਚੀ ਘਰ ਤੋਂ ਟਿਉਸ਼ਨ ਪੜ੍ਹਨ ਗਈ ਉਸ ਤੋਂ ਬਾਅਦ ਘਰ ਵਾਪਸ ਨਹੀਂ ਆਈ।

 ਜਿਸ ਤੋਂ ਬਾਅਦ ਲਗਾਤਾਰ ਹੀ ਪੁਲਸ ਵੱਲੋਂ ਨਜ਼ਦੀਕੀ ਸੀ ਸੀ ਟੀ ਵੀ ਕੈਮਰੇ ਵੀ ਖੰਗਾਲਿਆ ਜਾ ਰਹੇ ਸਨ ਅਤੇ ਪੂਰੇ ਪਿੰਡ ਵਿੱਚ ਸਰਚ ਵੀ ਕੀਤਾ ਜਾ ਰਿਹਾ ਸੀ। ਮੁਢਲੀ ਜਾਣਕਾਰੀ ਦੇ ਵਿਚ ਇਕ ਸੀਸੀਟੀਵੀ ਸਾਹਮਣੇ ਆਈ ਸੀ ਦੱਸਿਆ ਜਾ ਰਿਹਾ ਸੀ ਕਿ ਅਭੇਰੋਜ਼ਪ੍ਰੀਤ ਕੌਰ ਨੂੰ ਕਿਸੇ ਵਿਅਕਤੀ ਵੱਲੋਂ ਅਗਵਾ ਕਰਕੇ ਮੋਟਰਸਾਈਕਲ ਤੇ ਲਜਾਇਆ ਜਾ ਰਿਹਾ ਹੈ ਕਿ ਪੁਲਸ ਵੱਲੋਂ ਇਸ ਤਸਵੀਜ਼ ਨੂੰ ਨਕਾਰ ਦਿੱਤਾ ਗਿਆ ਸੀ ਅਤੇ ਦੇਰ ਸ਼ਾਮ ਪੁਲਸ ਦੇ ਹੱਥ ਇਕ ਹੋਰ ਸੀਸੀਟੀਵੀ ਲੱਗੀ ਜਿਸ ਦੇ ਵਿਚ ਛੋਟੀ ਬੱਚੀ ਦੀ ਮਤਰੇਈ ਮਾਂ ਵੱਲੋਂ ਹੀ ਬਾਲਟੀ ਦੇ ਵਿੱਚ ਕੁਝ ਭਾਰਾ ਸਮਾਨ ਛੱਪੜ ਵਿੱਚ ਸੁੱਟਿਆ ਜਾ ਰਹੀ ਸੀ।

ਜਦੋਂ ਪੁਲਸ ਵੱਲੋਂ ਇਸ ਦੀ ਜਾਂਚ ਕੀਤੀ ਗਈ ਪਤਾ ਲੱਗਾ ਉਸ ਬਾਲਟੀ ਵਿੱਚ ਅਤੇ ਪ੍ਰੀਤ ਕੌਰ ਦੀ ਲਾਸ਼ ਹੈ ਜਿਸਨੂੰ ਕਿ ਉਸ ਦੀ ਮਤ੍ਰੇਈ ਮਾਂ ਵੱਲੋਂ ਮਾਰ ਕੇ ਛੱਪੜ ਵਿੱਚ ਸੁੱਟਿਆ ਗਿਆ ਹੈ ਅਤੇ ਹੁਣ ਪੁਲਸ ਵਲੋ ਛੱਪੜ ਵਿੱਚੋਂ ਲਾਸ਼ ਕਬਜ਼ੇ ਵਿਚ ਲੈ ਲਈ ਹੈ ਅਤੇ ਪੁਲਸ ਵੱਲੋਂ ਬੱਚੀ ਦੀ ਮਤਰੇਈ ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਫਿਲਹਾਲ ਇਸ ਮਾਮਲੇ ਵਿਚ ਅਜੇ ਤੱਕ ਪੁਲਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ।

ਲੇਕਿਨ ਜਿਸ ਮੈਡਮ ਕੋਲੋਂ ਬੱਚੀ ਪੜ੍ਹਦੀ ਸੀ ਉਸ ਉਸ ਮੈਡਮ ਨੇ ਮੁਤਾਬਿਕ ਅਭੀਜੋਤ ਕੌਰ ਦੀ ਪਹਿਲੀ ਮਾਂ ਉਹਨਾਂ ਨੂੰ ਛੱਡ ਕੇ ਜਾ ਚੁੱਕੀ ਸੀ ਅਤੇ ਦੂਸਰੀ ਮਾਂ ਨਾਲ ਅਕਸਰ ਹੀ ਇਹਨਾਂ ਦਾ ਵਿਵਾਦ ਰਹਿੰਦਾ ਸੀ ਤੇ ਬੱਚੀ ਦਾ ਧਿਆਨ ਉਸ ਦੀ ਦਾਦੀ ਹੀ ਰੱਖਦੀ ਸੀ ਲੇਕਿਨ ਕੁਝ ਦਿਨਾਂ ਤੋਂ ਉਸ ਦੀ ਦਾਦੀ ਵੀ ਬਿਮਾਰ ਹੋਣ ਕਰਕੇ ਉਹ ਹਸਪਤਾਲ ਵਿੱਚ ਦਾਖਲ ਸੀ ਜਿਸ ਦਾ ਫਾਇਦਾ ਮਤਰੇਈ ਮਾਂ ਵੱਲੋਂ ਉਠਾਇਆ ਗਿਆ ਅਤੇ ਹੁਣ ਪੁਲਸ ਵੱਲੋਂ ਉਸ ਦੀ ਮਤ੍ਰੇਈ ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button