Breaking NewsD5 specialIndiaNewsPoliticsPunjab

ਅੰਮ੍ਰਿਤਸਰ ਰੇਲ ਹਾਦਸੇ ਦੀ ਜਾਂਚ ਮੁਕੰਮਲ !, ਪੀੜਤਾਂ ਨਾਲ ਧੋਖਾ!, ਸਿੱਧੂ ਬਾਰੇ ਵੀ ਹੋਇਆ ਅਹਿਮ ਖੁਲਾਸਾ

ਅੰਮ੍ਰਿਤਸਰ : 18 ਅਕਤੂਬਰ 2018 ਨੂੰ ਅੰਮ੍ਰਿਤਸਰ ਵਿਖੇ ਦੁਸਹਿਰੇ ਮੌਕੇ ਹੋਏ ਰੇਲ ਹਾਦਸੇ ਵਿਚ 58 ਲੋਕਾਂ ਦੀ ਮੌਤ ਅਤੇ ਸੈਂਕੜੇ ਲੋਕ ਜ਼ਖਮੀ ਹੋ ਗਏ ਸਨ। ਉਸਦੀ ਮੈਜਿਸਟ੍ਰੇਟ ਜਾਂਚ ਦੇ ਦੌਰਾਨ ਤਤਕਾਲੀਨ ਕੈਬਨਿਟ ਮੰਤਰੀ ਅਤੇ ਮੌਜੂਦਾ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਅਤੇ ਸਾਬਕਾ ਮੁੱਖ ਸਾਂਸਦੀ ਸਕੱਤਰ ਨਵਜੋਤ ਕੌਰ ਸਿੱਧੂ ਨੂੰ ਨਿਰਦੋਸ਼ ਪਾਇਆ ਗਿਆ ਹੈ। ਉਥੇ ਹੀ ਜਾਂਚ ‘ਚ ਦੁਸਹਿਰਾ ਪ੍ਰਬੰਧਕ ਸਮੇਤ ਨਿਗਮ, ਪੁਲਸ, ਲੋਕੋ ਪਾਇਲਟ ਤੇ ਗੇਟਮੈਨ ਖਿਲਾਫ ਕੋਤਾਹੀ ਦੀ ਰਿਪੋਰਟ ਬਣਾਈ ਗਈ, ਜਿਸ ਨੂੰ ਲੈ ਕੇ ਕੋਈ ਕਾਰਵਾਈ ਨਹੀਂ ਹੋਈ।

ਅੰਮ੍ਰਿਤਸਰ ਰੇਲ ਹਾਦਸੇ ਦੀ ਜਾਂਚ ਮੁਕੰਮਲ!, ਪੀੜਤਾਂ ਨਾਲ ਧੋਖਾ!, ਸਿੱਧੂ ਬਾਰੇ ਵੀ ਹੋਇਆ ਅਹਿਮ ਖੁਲਾਸਾ

ਉਕਤ ਘਟਨਾ ਵਾਪਰੇ ਨੂੰ 1 ਸਾਲ 2 ਮਹੀਨੇ 10 ਦਿਨ ਹੋ ਗਏ ਹਨ ਅਤੇ ਕਿਸੇ ‘ਤੇ ਕਾਰਵਾਈ ਨਾ ਹੋਣਾ ਵੱਡੀ ਗੱਲ ਹੈ। ਕਾਰਵਾਈ ਨੂੰ ਲੈ ਕੇ ਕਈ ਰਾਜਨੀਤਕ ਪਾਰਟੀ ਦੇ ਨੇਤਾਵਾਂ ਨੇ ਮੁੱਦੇ ਨੂੰ ਚੁੱਕਿਆ ਪਰ ਅੱਜ ਤੱਕ ਕੁਝ ਨਹੀਂ ਹੋਇਆ। ਇਹ ਘਟਨਾ 18 ਅਕਤੂਬਰ 2018 ਨੂੰ ਹੋਈ, ਸਰਕਾਰ ਨੇ 20 ਅਕਤੂਬਰ ਨੂੰ ਮੈਜਿਸਟ੍ਰੇਟ ਜਾਂਚ ਦੇ ਆਦੇਸ਼ ਦਿੱਤੇ। ਇਸ ‘ਚ ਆਈ. ਐੱਸ. ਐੱਸ. ਬੀ. ਪੁਰਸ਼ਾਰਥ ਡਿਵੀਜ਼ਨ ਕਮਿਸ਼ਨਰ ਨੇ ਸਾਰੇ ਬਿਆਨ ਕਲਮਬੱਧ ਕੀਤੇ, ਜਿਸ ਦੀ ਰਿਪੋਰਟ ਇਕ ਮਹੀਨੇ ਬਾਅਦ 21 ਨਵੰਬਰ ਨੂੰ ਸਰਕਾਰ ਨੂੰ ਭੇਜ ਦਿੱਤੀ ਗਈ ਪਰ ਜਾਂਚ ਰਿਪੋਰਟ ‘ਤੇ ਸਾਲ ਬੀਤ ਜਾਣ ਤੋਂ ਬਾਅਦ ਵੀ ਕਾਰਵਾਈ ਨਹੀਂ ਹੋਈ।

Bikram Majithia ਨੂੰ ਜਾਨ ਤੋਂ ਮਾਰਨ ਦੀ ਧਮਕੀ,ਪੁਲਿਸ ਨੇ ਵਧਾਈ ਸੁਰੱਖਿਆ, ਮੰਤਰੀ Randhawa ਨੇ ਦਿੱਤਾ ਵੱਡਾ ਭਰੋਸਾ

ਇਸ ਜਾਂਚ ਦੇ ਵਿੱਚ ਜਿਨ੍ਹਾਂ ਨੂੰ ਦੋਸ਼ੀ ਪਾਇਆ ਹੈ ਉਨ੍ਹਾਂ ਦੇ ਨਾਂ ਇਸ ਪ੍ਰਕਾਰ ਹਨ। ਪ੍ਰੋਗਰਾਮ ਦੇ ਪ੍ਰਬੰਧਕ- ਸੌਰਵ (ਮਿੱਠੂ ਮਦਾਨ), ਰਾਹੁਲ ਕਲਿਆਣ, ਕਰਨ ਭੰਡਾਰੀ, ਕਾਬਲ ਸਿੰਘ, ਦੀਪਕ ਗੁਪਤਾ, ਦੀਪਕ ਕੁਮਾਰ, ਭੁਪਿੰਦਰ ਸਿੰਘ। ਪੁਲਿਸ ਅਧਿਕਾਰੀ- ਏ. ਐੱਸ. ਆਈ. ਦਲਜੀਤ ਸਿੰਘ, ਮੁਨਸ਼ੀ ਥਾਣਾ ਮੋਹਕਮਪੁਰਾ, ਏ. ਐੱਸ. ਆਈ. ਸਤਨਾਮ ਸਿੰਘ, ਸਾਂਝ ਕੇਂਦਰ ਇੰਚਾਰਜ ਬਲਜੀਤ ਸਿੰਘ, ਕਮਲਪ੍ਰੀਤ ਕੌਰ ਏ. ਐੱਸ. ਆਈ., ਏ. ਸੀ. ਪੀ. ਟ੍ਰੈਫਿਕ ਪ੍ਰਭਜੋਤ ਸਿੰਘ ਵਿਰਕ, ਐਡੀਸ਼ਨਲ ਐੱਸ. ਐੱਚ. ਓ. ਸੁਖਜਿੰਦਰ ਸਿੰਘ, ਅਵਤਾਰ ਸਿੰਘ ਐਡੀਸ਼ਨਲ ਐੱਸ. ਐੱਚ. ਓ. ਮੋਹਕਮਪੁਰਾ। ਨਗਰ ਨਿਗਮ ਅਧਿਕਾਰੀ- ਅਸਟੇਟ ਅਧਿਕਾਰੀ ਸੁਸ਼ਾਂਤ ਭਾਟੀਆ, ਇੰਸਪੈਕਟਰ ਕੇਵਲ ਕ੍ਰਿਸ਼ਨ, ਇਸ਼ਤਿਹਾਰ ਸੁਪਰਡੈਂਟ ਪੁਸ਼ਪਿੰਦਰ ਸਿੰਘ, ਗਿਰੀਸ਼ ਕੁਮਾਰ, ਕਲਰਕ ਅਰੁਣ ਕੁਮਾਰ।ਰੇਲਵੇ ਅਧਿਕਾਰੀ- ਨਿਰਮਲ ਸਿੰਘ ਗੇਟਮੈਨ, ਲੋਕੋ ਪਾਇਲਟ, ਅਸਿਸਟੈਂਟ ਲੋਕੋ ਪਾਇਲਟ ਅਤੇ ਗਾਰਡ। ਦੱਸ ਦਈਏ ਕਿ ਹੁਣ ਵੱਡਾ ਸਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਜੇਕਰ ਇਸ ਵੱਡੇ ਰੇਲ ਹਾਦਸੇ ਜਾਂਚ ਮੁਕੰਮਲ ਕਰਕੇ ਸਰਕਾਰ ਨੂੰ ਭੇਜ ਦਿੱਤੀ ਗਈ ਸੀ ਤਾਂ ਹੁਣ ਤੱਕ ਜੋ ਦੋਸ਼ੀ ਪਾਏ ਗਏ ਹਨ ਉਨ੍ਹਾ ਦੇ ਖਿਲਾਫ ਹੁਣ ਤੱਕ ਕੋਈ ਕਿਉਂ ਨਹੀਂ ਹੋਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button