PunjabPunjabTop News

ਅੰਮ੍ਰਿਤਸਰ ਦੇ ਭਿੰਡੀ ਸੈਦਾਂ ਥਾਣੇ ‘ਚ ਧਮਾਕੇ ਦੀ ਆਵਾਜ਼ ਨਾਲ ਹੜਕੰਪ, 2 ਅਣਪਛਾਤੇ ਮੋਟਰਸਾਈਕਲ ਸਵਾਰਾਂ ‘ਤੇ ਸ਼ੱਕ

ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਦੇ ਥਾਣਾ ਭਿੰਡੀ ਸੈਦਾਂ ਵਿੱਚ ਬੀਤੀ ਰਾਤ ਇੱਕ ਧਮਾਕੇ ਦੀ ਆਵਾਜ਼ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ। ਹਾਲਾਂਕਿ ਇਸ ਘਟਨਾ ਬਾਰੇ ਪੁਲਿਸ ਵੱਲੋਂ ਅਜੇ ਤੱਕ ਕੋਈ ਪੱਕੀ ਪੁਸ਼ਟੀ ਨਹੀਂ ਕੀਤੀ ਗਈ, ਪਰ ਸੂਤਰਾਂ ਅਨੁਸਾਰ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਥਾਣੇ ਦੇ ਬਾਹਰ ਵਿਸਫੋਟ ਕੀਤੇ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।ਮਿਲੀ ਜਾਣਕਾਰੀ ਮੁਤਾਬਕ ਇਹ ਧਮਾਕਾ ਦੇਰ ਰਾਤ ਕਰੀਬ 1:30 ਤੋਂ 2 ਵਜੇ ਦਰਮਿਆਨ ਸੁਣਿਆ ਗਿਆ। ਧਮਾਕੇ ਦੀ ਆਵਾਜ਼ ਨਾਲ ਥਾਣੇ ਦੇ ਆਸ-ਪਾਸ ਦੇ ਲੋਕ ਘਬਰਾਹਟ ਵਿੱਚ ਆ ਗਏ। ਘਟਨਾ ਤੋਂ ਬਾਅਦ ਥਾਣੇ ਦਾ ਗੇਟ ਅੰਦਰੋਂ ਬੰਦ ਕਰ ਦਿੱਤਾ ਗਿਆ ਅਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਕੁਝ ਹੀ ਸਮੇਂ ਵਿੱਚ ਐਸ.ਐਸ.ਪੀ ਅਤੇ ਹੋਰ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button