Breaking NewsD5 specialIndiaNewsPunjab

ਫਾਂਸੀ ‘ਤੇ ਲਟਕਦੀ ਔਰਤ ਨੇ ਦਿੱਤਾ ਬੱਚੇ ਨੂੰ ਜਨਮ, ਕਈ ਘੰਟੇ ਨਾੜ ਨਾਲ ਲਟਕਦਾ ਰਿਹਾ (ਵੀਡੀਓ)

ਕਟਨੀ : ਕਹਿੰਦੇ ਨੇ ਜਾਕੋ ਰਾਖੈ ਸਾਈਆਂ ਮਾਰ ਸਕੈ ਨਾ ਕੋਇ… ਖਬਰ ਮੱਧ ਪ੍ਰਦੇਸ਼ ਦੇ ਕਟਨੀ ਇਲਾਕੇ ਦੀ ਹੈ। ਜਿੱਥੇ ਚਾਰ ਬੱਚਿਆਂ ਦੀ ਇੱਕ ਮਾਂ ਨੇ ਗਰੀਬੀ ਤੋਂ ਤੰਗ ਆ ਕੇ ਜਦੋਂ ਫਾਂਸੀ ਦੇ ਫੰਦੇ ਤੇ ਲਟਕ ਕੇ ਆਪਣੀ ਜਾਨ ਦਿੱਤੀ ਤਾਂ ਫੰਦੇ ਤੇ ਲਟਕਦੀ ਹੋਈ ਔਰਤ ਨੇ ਆਪਣੇ ਪੰਜਵੇਂ ਬੱਚੇ ਨੂੰ ਵੀ ਜਨਮ ਦੇ ਦਿੱਤਾ। ਹਾਲਾਤ ਇਹ ਸਨ ਕਿ ਰੱਸੀ ਨਾਲ ਲਟਕਦੀ ਉਸ ਲਾਸ਼ ਦੇ ਪੇਟ ‘ਚੋਂ ਪੈਦਾ ਹੋਇਆ ਉਹ ਬੱਚਾ ਆਪਣੀ ਮਾਂ ਦੇ ਢਿੱਡ ‘ਚੋਂ ਨਿਕਲੇ ਨਾੜੂਏ ਨਾਲ ਉਨ੍ਹੀ ਦੇਰ ਲਟਕਦਾ ਰਿਹਾ ਜਿੰਨੀ ਦੇਰ ਤੱਕ ਮੌਕੇ ਤੇ ਪੁਲਿਸ ਨਾ ਪਹੁੰਚ ਗਈ। ਇਸ ਗਮਗੀਨ ਮਾਹੌਲ ਵਿੱਚ ਖੁਸ਼ੀ ਦੀ ਗੱਲ ਇਹ ਰਹੀ ਕਿ ਜੰਮਣ ਸਾਰ ਇੰਨੀ ਦੇਰ ਹਵਾ ਵਿੱਚ ਲਟਕਦੇ ਰਹਿਣ ਦੇ ਬਾਵਜੂਦ ਇਹ ਬੱਚਾ ਅੱਜ ਵੀ ਤੰਦਰੁਸਤ ਹੈ।

Read Also ਫਿਰੋਜ਼ਪੁਰ ‘ਚ ਦਰਖਤ ਨਾਲ ਲਟਕਦੀ ਲਾਸ਼ ਨੇ ਫੈਲਾਈ ਸਨਸਨੀ

ਇਸ ਸਬੰਧ ਵਿੱਚ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਕਟਨੀ ਨਿਊ ਜੰਕਸ਼ਨ ਪੁਲਿਸ ਥਾਣੇ ਦੇ ਇਲਾਕੇ ਦੀ ਹੈ। ਜਿੱਥੋਂ ਦੇ ਇੱਕ ਖੇਤ ਮਜਦੂਰ ਸੰਤੋਸ਼ ਠਾਕੁਰ ਨਾਮ ਦੇ ਵਿਅਕਤੀ ਦੀ ਪਤਨੀ ਲਕਸ਼ਮੀ ਨੇ ਜਦੋਂ ਫਾਂਸੀ ਦੇ ਫੰਦੇ ਤੇ ਲਟਕ ਕੇ ਆਪਣੀ ਜਾਨ ਦਿੱਤੀ ਤਾਂ ਉਸ ਵੇਲੇ ਉਹ 9 ਮਹੀਨਿਆਂ ਦੀ ਗਰਭਵਤੀ ਸੀ। ਘਟਨਾ ਦੀ ਸੂਚਨਾ ਮਿਲਣ ਤੇ ਨਿਊ ਜੰਕਸ਼ਨ ਥਾਣਾ ਦੇ ਅਧਿਕਾਰੀ ਜਦੋਂ ਮੌਕੇ ਤੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਔਰਤ ਦੀ ਲਾਸ਼ ਪੱਖੇ ਨਾਲ ਬੰਨ੍ਹੀ ਰੱਸੀ ਤੇ ਲਟਕ ਰਹੀ ਸੀ ਤੇ ਇੱਕ ਨਵਜੰਮਿਆ ਬੱਚਾ ਉਸ ਮਾਂ ਦੇ ਪੇਟ ‘ਚੋਂ ਨਿਕਲੇ ਨਾੜੂਏ ਵਿੱਚ ਫਸ ਕੇ ਲਾਸ਼ ਦੇ ਪੈਰਾਂ ਨਾਲ ਲਟਕਦਾ ਹੋਇਆ ਹਵਾ ਵਿੱਚ ਗੋਲ-ਗੋਲ ਘੁੰਮ ਰਿਹਾ ਸੀ ਜੋ ਕਿ ਅਜੇ ਵੀ ਜ਼ਿੰਦਾ ਸੀ। ਜਿਸ ਨੂੰ ਕਿ ਬਾਅਦ ‘ਚ ਸਥਾਨਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਬੱਚਾ ਤੰਦਰੁਸਤ ਦੱਸਿਆ ਜਾ ਰਿਹਾ ਹੈ। ਇਸ ਪੂਰੀ ਘਟਨਾ ਵਿੱਚ ਹਾਲੇ ਮਾਂ ਤਾਂ ਨਹੀਂ ਬਚ ਸਕੀ ਪਰ ਜਾਂਦੇ ਜਾਂਦੇ ਇਹ ਮਾਂ ਆਪਣੇ ਬੱਚੇ ਨੂੰ ਨਵਾਂ ਜਹਾਨ ਜ਼ਰੂਰ ਦਿਖਾ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button