Breaking NewsD5 specialNewsPunjabSports

ਅੰਮ੍ਰਿਤਸਰ ‘ਚ ਬਾਊਂਸਰ ਦੀ ਹੱਤਿਆ, ਪ੍ਰੀਤ ਸੇਖੋਂ ਨਾਮਕ ਵਿਅਕਤੀ ਨੇ ਲਈ ਕਤਲ ਦੀ ਜ਼ਿੰਮੇਵਾਰੀ

ਅੰਮ੍ਰਿਤਸਰ : ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਦੇ ਯੂਰੋਪੀ ਨਾਇਟ ਰੈਸਟੋਰੈਂਟ ‘ਚ ਕੰਮ ਕਰਨ ਵਾਲੇ ਬਾਊਂਸਰ ਜਗਰੂਪ ਸਿੰਘ ਉਰਫ ਜੱਗਾ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਾਊਂਸਰ ਦੇ ਕਤਲ ਦੀ ਜ਼ਿੰਮੇਵਾਰੀ ਪ੍ਰੀਤ ਸੇਖੋਂ ਨਾਮਕ ਵਿਅਕਤੀ ਨੇ ਲਈ ਹੈ। ਪ੍ਰੀਤ ਸੇਖੋਂ ਨੇ ਫੇਸਬੁਕ ‘ਤੇ ਲਿਖਿਆ ਕਿ ਉਸਨੇ ਜੱਗਾ ਬਾਊਂਸਰ ਨੂੰ ਮਾਰ ਮੁਕਾਇਆ ਹੈ, ਅਜੇ ਹੋਰਾਂ ਦਾ ਵੀ ਨੰਬਰ ਆਵੇਗਾ।


ਦੱਸ ਦਈਏ ਕਿ ਮ੍ਰਿਤਕ ਬਾਊਂਸਰ ਦਾ ਕਿਸੇ ਗੈਂਗਸਟਰ ਨਾਲ ਝਗੜਾ ਚੱਲ ਰਿਹਾ ਸੀ। ਇਸ ਦੌਰਾਨ ਜਦੋਂ ਉਹ ਬੀਤੀ ਆਪਣੀ ਡਿਊਟੀ ਖ਼ਤਮ ਕਰਕੇ ਵਾਪਸ ਜਾ ਰਿਹਾ ਸੀ ਤਾਂ ਬਾਈਪਾਸ ਨੇੜੇ ਤਿੰਨ-ਚਾਰ ਨੌਜਵਾਨਾਂ ਨੇ ਉਸ ਨੂੰ ਘੇਰ ਕੇ ਤਾਬੜਤੋੜ ਗੋਲ਼ੀਆਂ ਚਲਾ ਦਿੱਤੀਆਂ।10 ਤੋਂ 12 ਗੋਲ਼ੀਆਂ ਲੱਗਣ ਕਾਰਨ ਉਕਤ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਅਤੇ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ, ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ।

ਚੀਨ ਨੂੰ ਕੋਰੋਨਾ ਵਾਇਰਸ ਫੈਲਾਉਣ ਦੀ ਸਜ਼ਾ ! ਗਰੀਬ ਦੇਸ਼ਾ ਦਾ ਕਰਜ਼ਾ ਕਰਨਾ ਪੈ ਸਕਦਾ ਮੁਆਫ਼ !

ਦੂਜੇ ਪਾਸੇ ਇਸ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ‘ਤੇ ਵੀ ਸਵਾਲੀਆ ਨਿਸ਼ਾਨ ਉੱਠ ਰਹੇ ਹਨ ਕਿ ਸ਼ਹਿਰ ਵਿਚ ਇੰਨੀ ਵੱਡੀ ਵਾਰਦਾਤ ਕਿਵੇਂ ਵਾਪਰ ਗਈ ਅਤੇ ਹਮਲਾਵਰ ਵੀ ਆਰਾਮ ਨਾਲ ਫਰਾਰ ਹੋ ਗਏ। ਇਹ ਵੀ ਪਤਾ ਲੱਗਾ ਹੈ ਕਿ ਜਿਹੜੀ ਗੱਡੀ ਗੈਂਗਸਟਰਾਂ ਨੇ ਵਾਰਦਾਤ ਵਿਚ ਵਰਤੀ ਹੈ ਉਹ ਪਿਛਲੇ ਲੰਮੇ ਸਮੇਂ ਤੋਂ ਰਣਜੀਤ ਐਵੇਨਿਊ ਵਿਚ ਘੁੰਮ ਰਹੀ ਸੀ ਪਰ ਕਿਸੇ ਨੇ ਉਸ ਦੀ ਚੈਕਿੰਗ ਤੱਕ ਨਹੀਂ ਕੀਤੀ। ਉਧਰ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button