Breaking NewsD5 specialNewsPoliticsPunjab

ਅਫ਼ਸਰਾਂ ‘ਤੇ ਲਗਾਏ ਦੋਸ਼ ਸਾਬਤ ਕਰਨ ਜਾਂ ਫਿਰ ਮੁਆਫ਼ੀ ਮੰਗਣ ਕਾਂਗਰਸੀ ਵਜ਼ੀਰ – ਅਮਨ ਅਰੋੜਾ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਸੂਬੇ ਦੇ ਕਾਂਗਰਸੀ ਵਜ਼ੀਰਾਂ ਅਤੇ ਵਿਧਾਇਕਾਂ ਨੂੰ ਚੁਣੌਤੀ ਦਿੱਤੀ ਹੈ ਕਿ ਉਨ੍ਹਾਂ ਵੱਲੋਂ ਆਬਕਾਰੀ ਮਾਲੀਆ ‘ਚ 600 ਕਰੋੜ ਰੁਪਏ ਦੇ ਘਾਟੇ ਲਈ ਜਿੰਨਾ ਅਫ਼ਸਰਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ, ਉਹ ਆਪਣੇ ਦੋਸ਼ ਸਾਬਤ ਕਰਨ, ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ‘ਚ ਉਨ੍ਹਾਂ ਅਫ਼ਸਰਾਂ ਨੂੰ ਕਲੀਨ ਚਿੱਟ ਮਿਲ ਚੁੱਕੀ ਹੈ।

ਪੁਲਿਸ ਵਾਲੇ ਕਰਦੇ ਸੀ ਗਲਤ ਕੰਮ, ਪੈ ਗਿਆ ਛਾਪਾ, ਰੰਗੇ ਹੱਥੀਂ ਚੁੱਕ ਲਏ POLICE ਦੇ ASI ! D5 Channel Punjabi

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਅਮਨ ਅਰੋੜਾ ਨੇ ਕਿਹਾ, ”ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਰਾਜਾ ਵੜਿੰਗ ਸਮੇਤ ਜਿੰਨਾ ਵਜ਼ੀਰਾਂ ਅਤੇ ਵਿਧਾਇਕਾਂ ਨੂੰ ਆਬਕਾਰੀ ਘਾਟੇ ਲਈ ਮੁੱਖ ਸਕੱਤਰ ਸਮੇਤ ਅਫ਼ਸਰਾਂ ਨੂੰ ਦੋਸ਼ੀ ਠਹਿਰਾਇਆ ਸੀ, ਉਹ ਦੋਸ਼ ਸਾਬਤ ਕਰਨ ਜਾਂ ਫਿਰ ਪੰਜਾਬ ਦੇ ਲੋਕਾਂ ਅਤੇ ਸੰਬੰਧਿਤ ਅਫ਼ਸਰਸ਼ਾਹੀ ਕੋਲੋਂ ਮੁਆਫ਼ੀ ਮੰਗਣ।”

BIG NEWS || ਸ਼ਰਾਬ ਫੈਕਟਰੀ ਮਾਮਲੇ ‘ਚ ਵੱਡਾ ਖੁਲਾਸਾ, ਧੰਦੇ ਦਾ MASTER MIND ਨਿਕਲਿਆ ਕਾਂਗਰਸੀਆਂ ਦਾ ਖਾਸ

ਅਮਨ ਅਰੋੜਾ ਨੇ ਕਿਹਾ ਕਿ ਸੱਤਾਧਾਰੀ ਕਾਂਗਰਸੀ ਪੰਜਾਬ ਦੇ ਲੋਕਾਂ ਨੂੰ ਭੰਬਲ ਭੂਸਿਆ ‘ਚ ਪਾ ਕੇ ਅਸਲੀ ਮੁੱਦਿਆਂ ਅਤੇ ਮਾਫ਼ੀਆ ਰਾਜ ਦੀ ਅੰਨ੍ਹੀ ਲੁੱਟ ਤੋਂ ਧਿਆਨ ਭਟਕਾ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਿਰਫ਼ ਆਬਕਾਰੀ ਮਹਿਕਮੇ ‘ਚ ਹੀ ਘੱਟੋ-ਘੱਟ 7000 ਕਰੋੜ ਰੁਪਏ ਦੇ ਸਾਲਾਨਾ ਘਾਟੇ ਲਈ ਲੰਮੇ ਸਮੇਂ ਤੋਂ ਮਾਫ਼ੀਆ ਰਾਜ ਨੂੰ ਜ਼ਿੰਮੇਵਾਰ ਠਹਿਰਾਉਂਦੀ ਆ ਰਹੀ ਹੈ।

Viral Video | ਜਨਾਨੀ ਨਾਲ ਸ਼ਰੇਆਮ ਗੰਦੀ ਕਰਤੂਤ, ਜਨਾਨੀਆਂ ਵੀ ਨਾਲ ਲੱਗੀਆਂ, ਪੀੜਤ ਔਰਤ ਤੋਂ ਸੁਣੋ ਸੱਚਾਈ

ਜਿਸ ਨੂੰ ਪਹਿਲਾਂ ਬਾਦਲ ਪਰਿਵਾਰ ਦੀ ਪੁਸ਼ਤ ਪਨਾਹੀ ਸੀ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਪੁਸ਼ਤ ਪਨਾਹੀ ਹੈ। ਅਮਨ ਅਰੋੜਾ ਨੇ ਕਿਹਾ ਕਿ ਵੱਡੇ ਵੱਡੇ ਦੋਸ਼ ਲਗਾਉਣ ਵਾਲੇ ਕਾਂਗਰਸੀ ਮੰਤਰੀ ਤੇ ਅਖੌਤੀ ਸਲਾਹਕਾਰ ਆਪਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਇਹੋ ਸਪਸ਼ਟੀਕਰਨ ਲੈ ਲੈਣ ਕਿ ਜੇਕਰ ਆਬਕਾਰੀ ਘਾਟੇ ਲਈ ਅਫ਼ਸਰਸ਼ਾਹੀ ਜ਼ਿੰਮੇਵਾਰ ਨਹੀਂ ਹੈ ਤਾਂ ਫਿਰ ਕੌਣ ਹੈ?

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button